ਨਵੀਂ ਦਿੱਲੀ— ਸੀਨੀਅਰ ਵਕੀਲ ਇੰਦੂ ਮਲਹੋਤਰਾ ਸੁਪਰੀਮ ਕੋਰਟ 'ਚ ਸਿੱਧਾ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ। ਸੂਤਰਾਂ ਮੁਤਾਬਕ ਸੁਪਰੀਮ ਕੋਰਟ ਕਾਲਜੀਅਮ ਨੇ ਇੰਦੂ ਮਲਹੋਤਰਾ ਅਤੇ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਕੇ ਐੱਮ ਜੋਸੇਫ ਨੂੰ ਚੋਟੀ ਅਦਾਲਤ 'ਚ ਬਤੌਰ ਜੱਜ ਨਿਯੁਕਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਇੰਦੂ ਉਹ ਪਹਿਲੀ ਸੀਨੀਅਰ ਵਕੀਲ ਹੋਵੇਗੀ, ਜਿਸ ਨੂੰ ਸਿੱਧਾ ਜੱਜ ਨਿਯੁਕਤ ਕੀਤਾ ਜਾਵੇਗਾ। ਉਸ ਨੂੰ 2007 'ਚ ਸੀਨੀਅਰ ਵਕੀਲ ਬਣਾਇਆ ਗਿਆ ਸੀ। ਉਹ ਆਜ਼ਾਦੀ ਤੋਂ ਬਾਅਦ ਸੁਪਰੀਮ ਕੋਰਟ ਦੀ 7ਵੀਂ ਮਹਿਲਾ ਜੱਜ ਹੋਵੇਗੀ। ਫਿਲਹਾਲ ਜੱਜ ਆਰ ਭਾਨੁਮਤੀ ਸੁਪਰੀਮ ਕੋਰਟ 'ਚ ਇਕਲੌਤੀ ਮਹਿਲਾ ਜੱਜ ਹੈ।
ਆਮ ਤੌਰ 'ਤੇ ਹਾਈ ਕੋਰਟ ਦੇ ਮੁੱਖ ਜੱਜ ਜਾਂ ਜੱਜ ਨੂੰ ਸੁਪਰੀਮ ਕੋਰਟ ਭੇਜਿਆ ਜਾਂਦਾ ਹੈ। ਅਜਿਹਾ ਘੱਟ ਹੀ ਹੁੰਦਾ ਹੈ ਕਿ ਕਿਸੇ ਸੀਨੀਅਰ ਵਕੀਲ ਨੂੰ ਸਿੱਧਾ ਉਚ ਅਦਾਲਤ ਦਾ ਜੱਜ ਬਣਾਇਆ ਜਾਵੇ।
ਮੋਦੀ ਵਿਸ਼ਵ ਦੇ 3 ਵੱਡੇ ਆਗੂਆਂ 'ਚ ਸ਼ਾਮਲ
NEXT STORY