ਨੈਸ਼ਨਲ ਡੈਸਕ : ਇੰਟਰਨੈੱਟ 'ਤੇ ਕਈ ਵਾਰ ਅਜਿਹੀਆਂ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਹਨ, ਜੋ ਸਾਨੂੰ ਇਤਿਹਾਸ ਨਾਲ ਸਿੱਧੇ ਤੌਰ 'ਤੇ ਜਾਣੂ ਕਰਵਾਉਂਦੀਆਂ ਹਨ। 1928 ਦਾ ਭਾਰਤੀ ਪਾਸਪੋਰਟ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਦੇਖਦਿਆਂ ਲੋਕਾਂ ਵਿੱਚ ਉਸ ਸਮੇਂ ਭਾਰਤ 'ਚ ਜਾਰੀ ਕੀਤੇ ਜਾਣ ਵਾਲੇ ਪਾਸਪੋਰਟ ਦੇ ਪੇਪਰ ਦੀ ਕੁਆਲਿਟੀ ਅਤੇ ਹੱਥ ਲਿਖਤ ਬਾਰੇ ਚਰਚਾ ਹੋ ਰਹੀ ਹੈ। ਪਾਸਪੋਰਟ ਦੇਖਣ 'ਤੇ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਨੇ 1928 ਤੋਂ 1938 ਦਰਮਿਆਨ ਮੁੱਖ ਤੌਰ 'ਤੇ ਇਰਾਕ ਅਤੇ ਈਰਾਨ ਦੀ ਯਾਤਰਾ ਕੀਤੀ ਸੀ।
ਇਹ ਵੀ ਪੜ੍ਹੋ : ਰਿਸ਼ਤੇਦਾਰਾਂ ਦੇ ਝਗੜੇ ਨੇ ਧਾਰਿਆ ਖੂਨੀ ਰੂਪ, ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲ਼ੀਆਂ, NRI ਦੀ ਮੌਤ
ਵਾਇਰਲ ਹੋ ਰਹੇ ਇਸ ਪਾਸਪੋਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਹੇਠਾਂ ਬ੍ਰਿਟਿਸ਼ ਇੰਡੀਅਨ ਪਾਸਪੋਰਟ ਲਿਖਿਆ ਹੋਇਆ ਹੈ ਅਤੇ ਇਸ 'ਤੇ ਬ੍ਰਿਟਿਸ਼ ਸਰਕਾਰ ਦਾ ਪ੍ਰਤੀਕ ਹੈ। ਤਸਵੀਰ ਵਿੱਚ ਨਜ਼ਰ ਆ ਰਿਹਾ ਇਹ ਪਾਸਪੋਰਟ 928 ਵਿੱਚ ਬ੍ਰਿਟਿਸ਼ ਸਰਕਾਰ 'ਚ ਕਲਰਕ ਵਜੋਂ ਕੰਮ ਕਰਨ ਵਾਲੇ ਵਿਅਕਤੀ ਨੂੰ ਜਾਰੀ ਕੀਤਾ ਗਿਆ ਸੀ ਅਤੇ ਉਸ ਦਾ ਨਾਂ ਸਈਅਦ ਮੁਹੰਮਦ ਖਲੀਲ ਰਹਿਮਾਨ ਸ਼ਾਹ ਹੈ। ਪਾਸਪੋਰਟ 'ਤੇ ਵਿਅਕਤੀ ਦੀ ਫੋਟੋ ਵੀ ਮੌਜੂਦ ਹੈ। ਇਸ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਲੋਕ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ। ਪਾਸਪੋਰਟ ਦੇ ਪੰਨਿਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਯਾਤਰਾ ਉਨ੍ਹਾਂ ਨੂੰ ਇਰਾਕ ਤੋਂ ਹੁੰਦੇ ਹੋਏ ਈਰਾਨ ਦੇ ਮੱਧ ਤੱਕ ਅਤੇ ਬ੍ਰਿਟਿਸ਼ ਭਾਰਤ ਤੱਕ ਲੈ ਗਈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਨੇ ਬਾਗੇਸ਼ਵਰ ਧਾਮ ਵਾਲੇ ਬਾਬਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਵੀਡੀਓ ਨੂੰ Vintage Passport Collector ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵਾਇਰਲ ਹੋ ਰਹੀ ਵੀਡੀਓ ਕਲਿਪਿੰਗ ਨੂੰ ਹੁਣ ਤੱਕ 70 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ 'ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ ਕਿ ਪੇਪਰ ਦੀ ਕੁਆਲਿਟੀ ਸ਼ਾਨਦਾਰ ਲੱਗ ਰਹੀ ਹੈ, ਜਦੋਂ ਕਿ ਕਿਸੇ ਹੋਰ ਨੇ ਕੁਮੈਂਟ ਕਰਦਿਆਂ ਲਿਖਿਆ, "ਦਿਲਚਸਪ! ਅਜਿਹਾ ਲੱਗਦਾ ਹੈ ਕਿ ਉਸ ਸਮੇਂ ਈਰਾਨ ਅਤੇ ਇਰਾਕ ਬਹੁਤ ਮਸ਼ਹੂਰ ਸਥਾਨ ਸਨ। ਇਕ ਯੂਜ਼ਰ ਨੇ ਲਿਖਿਆ ਕਿ ਉਸ ਸਮੇਂ ਲੋਕਾਂ ਦੀ ਹੈਂਡਰਾਈਟਿੰਗ ਬਹੁਤ ਵਧੀਆ ਸੀ।" ਦੱਸ ਦੇਈਏ ਕਿ 1947 ਤੋਂ ਪਹਿਲਾਂ ਸਾਡੇ ਦੇਸ਼ 'ਤੇ ਬ੍ਰਿਟਿਸ਼ ਸਰਕਾਰ ਦਾ ਰਾਜ ਸੀ। ਅਜਿਹੀ ਸਥਿਤੀ ਵਿੱਚ ਇਹ ਮਹੱਤਵਪੂਰਨ ਦਸਤਾਵੇਜ਼ ਬ੍ਰਿਟਿਸ਼ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸੀ MP ਦੇ ਘਰੋਂ ਮਿਲਿਆ ਪੈਸਿਆਂ ਦਾ ਪਹਾੜ, 300 ਕਰੋੜ ਤੱਕ ਹੋਈ ਗਿਣਤੀ, ਹੋਰ ਵਧ ਸਕਦੈ ਅੰਕੜਾ
NEXT STORY