ਨੈਸ਼ਨਲ ਡੈਸਕ— ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਅਗਲੇ ਸਾਲ ਹੋਣ ਵਾਲੇ ਕੁੰਭ ਮੇਲੇ ਨੂੰ ਦੇਖਦੇ ਹੋਏ ਨਵੀਆਂ ਸਹੂਲਤਾਂ ਲਾਗੂ ਕੀਤੀਆਂ ਹਨ। ਜਿਹੜੇ ਯਾਤਰੀ ਕੁੰਭ ਦੌਰਾਨ ਪ੍ਰਿਯਾਗਰਾਜ ਜਾਣ ਦੀ ਯੋਜਨਾ ਬਣਾ ਰਹੇ ਹਨ, ਉਹ 15 ਦਿਨ ਪਹਿਲਾਂ ਹੀ ਜਨਰਲ ਟਿਕਟ ਬੁੱਕ ਕਰਵਾ ਸਕਦੇ ਹਨ। ਰੇਲਵੇ ਨੇ ਇਹ ਸਹੂਲਤ ਕੁੰਭ ਦੇ ਮੇਲੇ ਦੌਰਾਨ ਸਟੇਸ਼ਨ 'ਤੇ ਹੋਣ ਵਾਲੀ ਭੀੜ ਨੂੰ ਘੱਟ ਕਰਨ ਲਈ ਕੀਤੀ ਹੈ।
ਇਕ ਰਿਪੋਰਟ ਮੁਤਾਬਕ ਇਸ ਸਹੂਲਤ ਦਾ ਲਾਭ ਪ੍ਰਿਯਾਗਰਾਜ 'ਚ ਸਿਰਫ 12 ਸਟੇਸ਼ਨਾਂ 'ਤੇ ਯਾਤਰਾ ਕਰਨ ਦੌਰਾਨ ਹੀ ਮਿਲ ਸਕੇਗਾ। ਟਿਕਟ ਬੁੱਕ ਕਰਨ ਲਈ ਰੇਲਵੇ ਦੀ ਐਪ uts (ਅਣ-ਰਜਿਸਟਰਡ ਟਿਕਟਿੰਗ ਪ੍ਰਣਾਲੀ) ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਦੇ ਜ਼ਰਿਏ 15 ਦਿਨ ਪਹਿਲਾਂ ਹੀ ਅਣ-ਰਿਜ਼ਰਵਡ ਟਿਕਟ ਬੁੱਕ ਕੀਤੀ ਜਾ ਸਕੇਗੀ।
ਬੁਕਿੰਗ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ 'ਚ uts ਐੱਪ ਡਾਊਨਲੋਡ ਕਰੋ, ਇਸ ਤੋਂ ਬਾਅਦ ਆਪਣਾ ਨਾਮ ਮੋਬਾਇਲ ਨੰਬਰ, ਆਈ. ਡੀ. ਕਾਰਡ ਨੰਬਰ ਦੀ ਜਾਣਕਾਰੀ ਭਰੋ ਤੇ ਰਜਿਸਟਰ ਕਰੋ। ਰਜਿਸਟਰ ਕਰਨ ਲਈ ਇਕ ਓ. ਟੀ. ਪੀ. ਮੋਬਾਇਲ ਨੰਬਰ 'ਤੇ ਆਵੇਗਾ, ਫਿਰ ਤੁਹਾਡਾ ਸਾਈਨ ਅਪ ਹੋਵੇਗਾ। ਇਸ ਤੋਂ ਬਾਅਦ ਆਈ. ਡੀ. ਤੇ ਪਾਸਵਰਡ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਆਵੇਗਾ। ਜਿਸ ਦੇ ਜ਼ਰਿਏ uts ਲਾਗ ਇੰਨ ਹੋਵੇਗਾ। ਲਾਗ ਇੰਨ ਕਰਨ ਤੋਂ ਬਾਅਦ ਆਪਣੇ r-wallet ਨੂੰ ਰਿਚਾਰਜ ਕਰੋ। ਇਸ 'ਚ ਜ਼ਿਆਦਾ ਤੋਂ ਜ਼ਿਆਦਾ 10 ਹਜ਼ਾਰ ਤੇ ਘੱਟ ਤੋਂ ਘੱਟ 100 ਰੁਪਏ ਦਾ ਰਿਚਾਰਜ ਹੋ ਸਕੇਗਾ। ਰਿਚਾਰਜ ਕਰਨ ਲਈ ਤੁਸੀਂ ਪੇ. ਟੀ. ਐੱਮ., ਆਨਲਾਈਨ ਬੈਂਕਿੰਗ ਜਾਂ ਡੈਬਿਟ/ਕ੍ਰੇਡੀਟ ਕਾਰਡ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਨ੍ਹਾਂ 12 ਸਟੇਸ਼ਨਾਂ 'ਚ ਪ੍ਰਿਯਾਗਰਾਜ ਜੰਕਸ਼ਨ, ਪ੍ਰਿਯਾਗਰਾਜ ਸਿਟੀ, ਸੂਬੇਦਾਰਗੰਜ, ਨੈਨੀ, ਪ੍ਰਿਯਾਗਘਾਟ, ਦਾਰਾਗੰਜ, ਪ੍ਰਿਯਾਗ, ਫਾਫਾਮਉ, ਵਿੰਦਯਾਮਲ, ਝੁਸੀ, ਪ੍ਰਿਯਾਗਰਾਜ ਚੌਕ 'ਤੇ ਵਾਪਸੀ ਹੈ।
ਮੋਦੀ ਮੱਧ ਪ੍ਰਦੇਸ਼ 'ਚ ਕਰਨਗੇ ਜਨਸਭਾ ਨੂੰ ਸੰਬੋਧਨ (ਪੜ੍ਹੋ 20 ਨਵੰਬਰ ਦੀਆਂ ਖਾਸ ਖਬਰਾਂ)
NEXT STORY