ਨਵੀਂ ਦਿੱਲੀ— ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਪਾਰਟੀ ਅਤੇ ਸਰਕਾਰ 'ਚ ਚੱਲ ਰਹੇ ਵਿਵਾਦ ਨੂੰ ਲੈ ਕੇ ਸਫ਼ਾਈ ਦਿੱਤੀ। ਉਨ੍ਹਾਂ ਨੇ ਮੀਡੀਆ ਅਤੇ ਕੁਝ ਵਿਰੋਧੀ ਪਾਰਟੀਆਂ 'ਤੇ ਸਾਰਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰ੍ਹਾਂ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਦੀ ਅਕਸ ਨੂੰ ਖਰਾਬ ਕਰਨ ਲਈ ਕੁਝ ਲੋਕ ਅਜਿਹੇ ਦੋਸ਼ ਲੱਗਾ ਰਹੇ ਹਨ। ਗਡਕਰੀ ਨੇ ਟਵੀਟ ਕੀਤਾ,''ਪਿਛਲੇ ਕੁਝ ਦਿਨਾਂ 'ਚ ਮੈਂ ਨੋਟਿਸ ਕੀਤਾ ਹੈ ਕਿ ਕੁਝ ਵਿਰੋਧੀ ਪਾਰਟੀਆਂ ਅਤੇ ਮੀਡੀਆ ਦਾ ਇਕ ਖਾਸ ਵਰਗ ਮੇਰੇ ਖਿਲਾਫ ਗਲਤ ਪ੍ਰਚਾਰ ਚੱਲਾ ਰਿਹਾ ਹੈ। ਮੇਰੇ ਬਿਆਨਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੰਦਰਭ ਤੋਂ ਹਟਾ ਕੇ ਸਿਆਸੀ ਮੰਸ਼ਾ ਪੂਰੀ ਕਰਨ ਲਈ ਵਰਤੋਂ ਕਰ ਰਹੇ ਹਨ। ਇਨ੍ਹਾਂ ਦੀ ਸਿਆਸੀ ਮੰਸ਼ਾ ਮੇਰੀ ਅਤੇ ਮੇਰੀ ਪਾਰਟੀ ਦੀ ਅਕਸ ਨੂੰ ਧੱਕਾ ਪਹੁੰਚਾਉਣਾ ਹੈ। ਕੇਂਦਰੀ ਮੰਤਰੀ ਨੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ ਕਿ ਮੈਂ ਮਜ਼ਬੂਤੀ ਨਾਲ ਇਸ ਤਰ੍ਹਾਂ ਦੇ ਝੂਠੇ ਅਤੇ ਭੜਕਾਉਣ ਵਾਲੇ ਵਤੀਰੇ ਦੀ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਸੰਦਰਭ ਤੋਂ ਵੱਖ ਕੱਟ ਕੇ ਉਨ੍ਹਾਂ ਦੇ ਬਿਆਨਾਂ ਦੀ ਵਰਤੋਂ ਦੇ ਇਸ ਰੁਝਾਨ ਦੀ ਵੀ ਆਲੋਚਨਾ ਕੀਤੀ। ਭਾਜਪਾ ਦੇ ਸੀਨੀਅਰ ਨੇਤਾ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਪਾਰਟੀ ਅਤੇ ਸੀਨੀਅਰ ਲੀਡਰਸ਼ਿਪ ਨਾਲ ਟਕਰਾਅ ਦੇ ਝੂਠੇ ਪ੍ਰਚਾਰ ਨਾਲ ਵੀ ਉਨ੍ਹਾਂ ਦਾ ਪਾਰਟੀ ਨਾਲ ਰਿਸ਼ਤਾ ਖਰਾਬ ਨਹੀਂ ਹੋਵੇਗਾ।
ਗਡਕਰੀ ਨੇ ਟਵੀਟ ਕੀਤਾ,''ਇਕ ਵਾਰ ਫਿਰ ਤੋਂ ਸਾਰਿਆਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਲੀਡਰਸ਼ਿਪ ਅਤੇ ਪਾਰਟੀ ਨਾਲ ਮੇਰੇ ਤਣਾਅ ਦੀਆਂ ਝੂਠੀਆਂ ਖਬਰਾਂ ਫੈਲਾਉਣ ਵਾਲੇ ਲੋਕ ਭਾਜਪਾ ਲੀਡਰਸ਼ਿਪ ਅਤੇ ਮੇਰੇ ਦਰਮਿਆਨ ਕਿਸੇ ਤਰ੍ਹਾਂ ਦੀ ਦੂਰੀ ਨਹੀਂ ਵਧਾ ਸਕਣਗੇ। ਵੱਖ-ਵੱਖ ਮੰਚਾਂ ਤੋਂ ਮੈਂ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ ਅਤੇ ਅੱਗੇ ਵੀ ਅਜਿਹਾ ਕਰਦਾ ਰਹਾਂਗਾ। ਝੂਠੇ ਪ੍ਰਚਾਰ ਕਰਨ ਵਾਲਿਆਂ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਰਹਾਂਗਾ।'' ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਅਤੇ ਲੀਡਰਸ਼ਿਪ ਅਗਵਾਈ ਬਾਰੇ ਦਿੱਤੇ ਗਡਕਰੀ ਦੇ ਬਿਆਨ 'ਤੇ ਮੀਡੀਆ 'ਚ ਕਾਫੀ ਘਮਾਸਾਨ ਹੋਇਆ ਸੀ। ਮੀਡੀਆ 'ਚ ਗਡਕਰੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਤਣਾਅ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਸਨ।
ਦਿੱਲੀ : ਪਿਛਲੇ 12 ਸਾਲਾਂ 'ਚ 'ਐਤਵਾਰ' ਦਸੰਬਰ ਦਾ ਸਭ ਤੋਂ ਠੰਡਾ ਦਿਨ
NEXT STORY