ਲਖਨਊ— ਪਟਾਕਿਆਂ ਦੇ ਤੇਜ਼ ਧਮਾਕੇ ਅਤੇ ਉਨ੍ਹਾਂ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਨਾਲ ਆਮ ਆਦਮੀ ਹੀ ਨਹੀਂ ਸਗੋਂ ਗਰਭ 'ਚ ਪਲ ਰਹੇ ਬੱਚੇ 'ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਡਾਕਟਰਾਂ ਅਤੇ ਬੁੱਧੀਜੀਵੀਆਂ ਨੇ ਦੀਵਾਲੀ ਅਤੇ ਹੋਰ ਮੌਕਿਆਂ 'ਤੇ ਪਟਾਕੇ ਅਤੇ ਆਤਿਸ਼ਬਾਜੀ ਚਲਾਉਣ ਨਾਲ ਵਾਤਾਵਰਣ 'ਤੇ ਪੈ ਰਹੇ ਗਲਤ ਪ੍ਰਭਾਵ ਤੇ ਚਿੰਤਾ ਪ੍ਰਗਟ ਕਰਦੇ ਹੋਏ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਲਖਨਊ ਸਥਿਤ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਅਸ਼ੋਕ ਯਾਦਵ ਦਾ ਕਹਿਣਾ ਹੈ ਕਿ ਦੀਵਾਲੀ ਪ੍ਰਕਾਸ਼ ਉਤਸਵ ਹੈ ਪਰ ਪਟਾਕਿਆਂ ਦੀ ਵਧਦੀ ਹੋੜ ਨੇ ਇਸ ਨੂੰ ਧਮਾਕਾ ਉਤਸਵ ਬਣਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏ ਨਾਲ ਸਾਡੀ ਸਿਹਤ 'ਤੇ ਅਸਰ ਤਾਂ ਪੈ ਹੀ ਰਿਹਾ ਹੈ ਪਰ ਗਰਭ 'ਚ ਪਲ ਰਹੇ ਬੱਚੇ 'ਤੇ ਵੀ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਟਾਕਿਆਂ ਦੀ ਤੇਜ਼ ਆਵਾਜ਼ ਨਾਲ ਸਮੇਂ ਤੋਂ ਪਹਿਲਾਂ ਦਰਦਾਂ ਸ਼ੁਰੂ ਹੋ ਸਕਦੀਆਂ ਹਨ। ਗਰਭਵਤੀ ਔਰਤਾਂ ਨੂੰ ਪਟਾਕੇ ਚਲਾਉਣ ਤੋਂ ਪਰਹੇਜ ਕਰਨਾ ਚਾਹੀਦਾ। ਪਟਾਕਿਆਂ ਦੀ ਤੇਜ਼ ਆਵਾਜ਼ ਦੇ ਪ੍ਰਭਾਵ ਨੂੰ ਘੱਟ ਕਰਨ, ਜ਼ਹਿਰੀਲੇ ਧੂੰਏ ਦੇ ਜ਼ੋਖਮ ਤੋਂ ਬਚਣ ਲਈ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ। ਪਟਾਕਿਆਂ ਦਾ ਧੂੰਆਂ ਜ਼ਹਿਰੀਲਾ ਹੁੰਦਾ ਹੈ। ਇਸ 'ਚ ਭਾਰੀ ਧਾਤੂਆਂ ਸੀਸਾ, ਕੈਡਮੀਅਮ, ਮੈਗਨੀਜ਼, ਨਾਈਟਰੇਟਸ, ਤਾਂਬਾ ਸਲਫਰ ਆਕਸਾਈਡ ਵੀ ਹੁੰਦੇ ਹਨ। ਜੇਕਰ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਹੈ ਤਾਂ ਡਿਲੀਵਰੀ ਤੋਂ ਬਾਅਦ ਨਵਜੰਮੇ ਬੱਚੇ 'ਚ ਤੰਤਰਿਕਾ ਵਿਕਾਸ 'ਚ ਦੇਰੀ ਅਤੇ ਬੋਲਾਪਣ ਵੀ ਹੋ ਸਕਦਾ ਹੈ।
ਡਾ. ਯਾਦਵ ਦਾ ਕਹਿਣਾ ਹੈ ਕਿ ਪਟਾਕਿਆਂ ਦੇ ਸੜਨ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਦੇ ਮੱਦੇਨਜ਼ਰ ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਪਟਾਕਿਆਂ ਦੀ ਖਰੀਦ 'ਤੇ ਪਾਬੰਦੀ ਲਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਿਰਫ ਇਕ ਖੇਤਰ 'ਚ ਪਟਾਕਿਆਂ ਦੀ ਖਰੀਦ 'ਤੇ ਪਾਬੰਦੀ ਲਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਹੁਣ ਬਿਨਾਂ ਸਮੇਂ ਗਵਾਏ ਪੂਰੇ ਦੇਸ਼ 'ਚ ਪਟਾਕਿਆਂ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰੰਪਰਾ ਅਨੁਸਾਰ ਦੀਵਾਲੀ ਪ੍ਰਕਾਸ਼ ਦਾ ਉਤਸਵ ਹੈ। ਦੀਵੇ ਜਗਾਏ ਜਾਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਪਟਾਕਿਆਂ ਦੀ ਹੋੜ ਨੇ ਪ੍ਰਕਾਸ਼ ਉਤਸਵ ਦੇ ਰੂਪ ਨੂੰ ਹੀ ਬਦਲ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਟਾਕਿਆਂ ਚੱਲਣ ਨਾਲ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਪਾਣੀ ਅਤੇ ਆਵਾਜ਼ ਪ੍ਰਦੂਸ਼ਣ ਹੋ ਰਿਹਾ ਹੈ, ਜਿਸ ਨਾਲ ਆਮ ਲੋਕਾਂ ਵਿਸ਼ੇਸ਼ ਕਰ ਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸਭ ਤੋਂ ਵਧ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ 'ਤੇ ਚੱਲਣ ਵਾਲੇ ਪਟਾਕਿਆਂ ਨਾਲ ਅੱਗ ਲੱਗਣ ਦੀ ਘਟਨਾਵਾਂ ਦਾ ਖਤਰਾ ਤਾਂ ਰਹਿੰਦਾ ਹੀ ਹੈ, ਨਾਲ ਹੀ ਵੱਡੀ ਗਿਣਤੀ 'ਚ ਬੱਚੇ ਜ਼ਖਮੀ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਟਾਕਿਆਂ ਨਾਲ ਅਸਥਮਾ, ਗਰਭਵਤੀ ਔਰਤਾਂ, ਛੋਟੇ ਬੱਚੇ ਅਤੇ ਬਜ਼ੁਰਗਾਂ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਮੋਬਾਇਲ ਅਤੇ ਹੈੱਡਫੋਨ ਮੰਗਣ 'ਤੇ ਵਿਅਕਤੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
NEXT STORY