ਚੇਨਈ (ਭਾਸ਼ਾ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਚੰਦਰਮਾ ਦਾ ਅਧਿਐਨ ਕਰਨ ਲਈ ਹਾਲ ਹੀ ਵਿਚ ਅਭਿਲਾਸ਼ੀ ‘ਚੰਦਰਯਾਨ-5 ਮਿਸ਼ਨ’ ਨੂੰ ਮਨਜ਼ੂਰੀ ਦਿੱਤੀ ਹੈ।
ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ 'ਚ ਬੋਲਦਿਆਂ ਨਾਰਾਇਣਨ ਨੇ ਕਿਹਾ ਕਿ 'ਚੰਦਰਯਾਨ-5 ਮਿਸ਼ਨ' ਤਹਿਤ ਚੰਦਰਯਾਨ-3 ਮਿਸ਼ਨ 'ਚ 25 ਕਿਲੋਗ੍ਰਾਮ ਦਾ ਰੋਵਰ 'ਚੰਦਰਯਾਨ-5' ਦਾ ਅਧਿਐਨ ਕਰਨ ਲਈ ਭੇਜਿਆ ਜਾਵੇਗਾ। ਚੰਦਰਯਾਨ ਮਿਸ਼ਨ ਦਾ ਉਦੇਸ਼ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ Visa ਰਿਜੈਕਟ ਹੋਣ ਕਾਰਨ ਭਾਰਤੀਆਂ ਨੂੰ ਹੋਇਆ 664 ਕਰੋੜ ਰੁਪਏ ਦਾ ਨੁਕਸਾਨ
ਇਸਰੋ ਨੇ ਚੰਦਰਯਾਨ-3 ਮਿਸ਼ਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ, ਜਿਸ ਦੇ ਲੈਂਡਰ ਵਿਕਰਮ ਨੇ 23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ 'ਸਾਫਟ ਲੈਂਡਿੰਗ' ਕੀਤੀ ਸੀ। ਨਾਰਾਇਣਨ ਨੇ ਕਿਹਾ, ''ਸਾਨੂੰ ਤਿੰਨ ਦਿਨ ਪਹਿਲਾਂ ਚੰਦਰਯਾਨ-5 ਮਿਸ਼ਨ ਲਈ ਮਨਜ਼ੂਰੀ ਮਿਲੀ ਸੀ। ਅਸੀਂ ਇਸ ਨੂੰ ਜਾਪਾਨ ਦੇ ਸਹਿਯੋਗ ਨਾਲ ਕਰਾਂਗੇ। ਚੰਦਰਯਾਨ-4 ਮਿਸ਼ਨ ਦਾ ਉਦੇਸ਼ ਚੰਦਰਮਾ ਤੋਂ ਇਕੱਠੇ ਕੀਤੇ ਨਮੂਨੇ ਲਿਆਉਣਾ ਹੈ। ਚੰਦਰਯਾਨ-4 ਨੂੰ ਸਾਲ 2027 'ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ 'ਚ ਦਿਸੇ ਬਾਬਾ ਨਿਰਾਲਾ! ਲੋਕ ਬੋਲੇ 'ਜਪਨਾਮ', ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਤਸਵੀਰ
NEXT STORY