ਸ਼੍ਰੀਨਗਰ (ਭਾਸ਼ਾ)- ਜੰਮੂ ਅਤੇ ਕਸ਼ਮੀਰ ਰਾਜ ਦੇ 2 ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਆਪਣੇ ਚੋਣ ਖੇਤਰਾਂ 'ਚ ਪਿੱਛੇ ਚੱਲ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਇਹ ਜਾਣਕਾਰੀ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਦੇ ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੋਵੇਂ ਆਪਣੀਆਂ ਸੀਟਾਂ ਤੋਂ ਵੱਡੇ ਅੰਤਰ ਨਾਲ ਪਿੱਛੇ ਹਨ। ਉਮਰ ਅਬਦੁੱਲਾ ਬਾਰਾਮੂਲਾ ਲੋਕ ਸਭਾ ਖੇਤਰ ਤੋਂ ਚੋਣ ਮੈਦਾਨ 'ਚ ਹਨ, ਜਦੋਂ ਕਿ ਮਹਿਬੂਬਾ ਅਨੰਤਨਾਗ-ਰਾਜੌਰੀ ਖੇਤਰ ਤੋਂ ਉਮੀਦਵਾਰ ਹੈ। ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਅਬਦੁੱਲਾ ਆਪਣੇ ਮੁਕਾਬਲੇਬਾਜ਼ ਅਤੇ ਆਜ਼ਾਦ ਉਮੀਦਵਾਰ ਸ਼ੇਖ ਅਬਦੁੱਲ ਰਾਸ਼ਿਦ ਤੋਂ 53820 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਉਮਰ ਅਬਦੁੱਲਾ ਬਾਰਾਮੂਲਾ ਸੀਟ ਤੋਂ ਹਾਰ ਸਵੀਕਾਰ ਕਰਦੇ ਹੋਏ ਆਜ਼ਾਦ ਉਮੀਦਵਾਰ ਇੰਜੀਨੀਅਰ ਰਾਸ਼ਿਦ ਨੂੰ ਉੱਤਰ ਕਸ਼ਮੀਰ 'ਚ ਜਿੱਤ ਲਈ ਦਿੱਤੀ ਵਧਾਈ ਹੈ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਨੰਤਨਾਗ-ਰਾਜੌਰੀ ਚੋਣ ਖੇਤਰ 'ਤੇ 227492 ਵੋਟਾਂ ਨਾਲ ਪਿੱਛੇ ਹਨ। ਉਨ੍ਹਾਂ ਨੇ ਵੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਕਸ਼ਮੀਰ ਘਾਟੀ ਦੀ ਸ਼੍ਰੀਨਗਰ ਲੋਕ ਸਭਾ ਚੋਣ ਖੇਤਰ 'ਤੇ ਨੇਕਾਂ ਦੇ ਆਗਾ ਸਈਅਦ ਰੂਹੁੱਲਾਹ ਮੇਹਦੀ ਆਪਣੇ ਮੁਕਾਬਲੇਬਾਜ਼ ਪੀਡੀਪੀ ਦੇ ਵਹੀਦ ਪਾਰਾ ਤੋਂ 298805 ਵੋਟਾਂ ਨਾਲ ਅੱਗੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੀਆਂ 7 ਸੀਟਾਂ 'ਤੇ ਭਾਜਪਾ ਦਾ ਕਬਜ਼ਾ, ਸਾਰੀਆਂ 'ਤੇ ਬਣਾ ਰਹੀ ਹੈ ਲੀਡ
NEXT STORY