ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਵਟਸਐਪ' ਰਾਹੀਂ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪਹਿਲੀ ਵਾਰ 'ਇਲੈਕਟ੍ਰਾਨਿਕ ਫਸਟ ਇਨਫਰਮੇਸ਼ਨ ਰਿਪੋਰਟ' (e-FIR) ਦਰਜ ਕੀਤੀ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ 'ਡਿਜੀਟਲ ਪੁਲਿਸਿੰਗ' ਵੱਲ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਹੰਦਵਾੜਾ ਦੇ ਵਿਲਗਾਮ ਪੁਲਸ ਸਟੇਸ਼ਨ ਨੇ 'ਵਟਸਐਪ' ਜ਼ਰੀਏ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਪਹਿਲੀ ਵਾਰ ਇਕ e-FIR ਦਰਜ ਕੀਤੀ ਹੈ। ਉਸ ਨੇ ਦੱਸਿਆ ਕਿ ਇਹ ਸ਼ਿਕਾਇਤ ਇਮਤਿਆਜ਼ ਅਹਿਮਦ ਡਾਰ ਵਾਸੀ ਹਾਂਜੀਪੋਰਾ, ਕੁਪਵਾੜਾ ਨੇ ਦਰਜ ਕਰਵਾਈ ਸੀ। ਉਹ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਡਰਾਈਵਰ ਵਜੋਂ ਕੰਮ ਕਰਦਾ ਹੈ।
ਸ਼ਿਕਾਇਤ 'ਚ ਕੀ ਹਨ ਦੋਸ਼?
ਸ਼ਿਕਾਇਤ ਮੁਤਾਬਕ ਇਹ ਘਟਨਾ ਦਿਨ 'ਚ ਉਸ ਸਮੇਂ ਦੌਰਾਨ ਵਾਪਰੀ ਜਦੋਂ ਡਾਰ ਤਰਾਥਪੋਰਾ ਤੋਂ ਸ਼੍ਰੀਨਗਰ ਜਾ ਰਹੇ ਸਨ। ਬੁਲਾਰੇ ਨੇ ਦੱਸਿਆ ਕਿ ਡਰਾਈਵਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਜਦੋਂ ਉਹ ਵਿਲਗਾਮ ਪਹੁੰਚਿਆ ਤਾਂ ਉਸ ਨੂੰ ਗਲਤ ਤਰੀਕੇ ਨਾਲ ਰੋਕਿਆ ਗਿਆ ਅਤੇ ਸ਼ਾਹਨੀਪੋਰਾ, ਵਿਲਗਾਮ ਦੇ ਰਹਿਣ ਵਾਲੇ ਆਸ਼ਿਕ ਹੁਸੈਨ ਭੱਟ ਅਤੇ ਗੌਹਰ ਅਹਿਮਦ ਭੱਟ ਨਾਮਕ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਬੁਲਾਰੇ ਮੁਤਾਬਕ ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕਥਿਤ ਤੌਰ ’ਤੇ ਸੱਟ ਮਾਰੀ ਹੈ। ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਦੇ ਜਵਾਬ ਵਿਚ ਵਿਲਗਾਮ ਪੁਲਸ ਸਟੇਸ਼ਨ ਨੇ ਤੁਰੰਤ BNS ਦੀ ਧਾਰਾ 115 (2) ਅਤੇ 126 (2) ਦੇ ਤਹਿਤ 'ਈ-ਐਫਆਈਆਰ' ਦਰਜ ਕੀਤੀ।
1873 'ਚ ਹੋਈ ਸੀ ਸਥਾਪਨਾ
ਜੰਮੂ ਕਸ਼ਮੀਰ ਪੁਲਸ ਦੀ ਸਥਾਪਨਾ 1873 'ਚ ਹੋਈ ਸੀ। ਜੰਮੂ-ਕਸ਼ਮੀਰ ਪੁਲਸ ਦਾ ਅੱਤਵਾਦ ਦੀ ਵਜ੍ਹਾ ਤੋਂ ਬਜਟ ਬਹੁਤ ਜ਼ਿਆਦਾ ਰਿਹਾ ਹੈ। ਪੁਲਸ ਦਾ ਸਾਲਾਨਾ ਬਜਟ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਹੈ। ਜੰਮੂ-ਕਸ਼ਮੀਰ ਪੁਲਸ ਵਿਚ ਕਰੀਬ 83 ਹਜ਼ਾਰ ਪੁਲਸ ਮੁਲਾਜ਼ਮ ਹਨ, ਜੋ ਸੂਬੇ ਦੇ ਲੋਕਾਂ ਦੀ ਸੁਰੱਖਿਆ ਵਿਵਸਥਾ ਨੂੰ ਸੰਭਾਲਦੇ ਹਨ। 1992 ਬੈਚ ਦੇ IPS ਨਲਿਨ ਪ੍ਰਭਾਤ ਇਸ ਸਮੇਂ ਜੰਮੂ ਅਤੇ ਕਸ਼ਮੀਰ ਪੁਲਸ ਦੇ ਮੁਖੀ ਹਨ। ਉਹ ਪਿਛਲੇ ਸਾਲ ਅਕਤੂਬਰ ਤੋਂ DGP ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਦੀ ਜ਼ੋਰਦਾਰ ਟੱਕਰ, ਮੌਕੇ 'ਤੇ 4 ਨੌਜਵਾਨਾਂ ਦੀ ਮੌਤ
NEXT STORY