ਤਿਰੁਵਨੰਤਪੁਰਮ (ਭਾਸ਼ਾ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੀਨਵਾਰ ਨੂੰ ਸੰਕੇਤ ਦਿੱਤਾ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ 'ਤੇ ਵਿਚਾਰ ਕਰ ਸਕਦੀ ਹੈ। ਸੀਤਾਰਮਨ ਨੇ 14ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਕੇਂਦਰ ਵੱਲੋਂ ਸੂਬਿਆਂ ਨੂੰ ਪੈਸਿਆਂ ਦੀ ਵੰਡ ਬਾਰੇ ਜਾਣਕਾਰੀ ਪ੍ਰਦਾਨ ਕਰਦਿਆਂ ਇਹ ਸੰਕੇਦ ਦਿੱਤਾ। ਉਨ੍ਹਾਂ ਕੇਂਦਰ-ਸੂਬਾ ਸਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014-15 ਵਿਚ 14ਵੇਂ ਵਿੱਤ ਕਮਿਸ਼ਨ ਦੀ ਸਿਫ਼ਾਰਸ਼ ਨੂੰ ਬਿਨਾਂ ਕਿਸੇ ਝਿਜਕ ਦੇ ਸਵੀਕਾਰ ਕਰ ਲਿਆ ਸੀ ਕਿ ਸਾਰੇ ਟੈਕਸਾਂ ਦਾ 42 ਫ਼ੀਸਦੀ ਰਾਜਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸੂਬੇ ਦਾ ਦਰਜਾ ਬਹਾਲ ਹੋਣ ਤੱਕ ਉਮਰ ਅਬਦੁੱਲਾ ਨਹੀਂ ਲੜਨਗੇ ਚੋਣ : ਫਾਰੂਕ
ਵਿੱਤ ਮੰਤਰੀ ਨੇ ਕਿਹਾ, ''ਉਸ ਵਿੱਤ ਕਮਿਸ਼ਨ ਨੇ ਕਿਹਾ ਸੀ ਕਿ ਹੁਣ ਤੁਸੀਂ ਇਸ ਨੂੰ ਵਧਾ ਕੇ 42 ਫੀਸਦੀ ਕਰ ਦਿਓ। ਮਤਲਬ ਕੇਂਦਰ ਦੇ ਹੱਥਾਂ ਵਿਚ ਪੈਸਾ ਘੱਟ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਬਿਨਾਂ ਕਿਸੇ ਝਿਜਕ ਦੇ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ ਅਤੇ ਇਸੇ ਕਰਕੇ ਅੱਜ ਰਾਜਾਂ ਨੂੰ 42 ਫ਼ੀਸਦੀ ਫੰਡ ਮਿਲਦਾ ਹੈ। ਜੰਮੂ-ਕਸ਼ਮੀਰ ਨੂੰ 41 ਫ਼ੀਸਦੀ ਪੈਸਾ ਮਿਲਦਾ ਹੈ ਕਿਉਂਕਿ ਉਹ ਸੂਬਾ ਨਹੀਂ ਹੈ। ਸੰਭਵ ਹੈ ਕਿ ਛੇਤੀ ਹੀ ਇਸ ਦਾ ਰਾਜ ਦਾ ਦਰਜਾ ਬਹਾਲ ਹੋ ਜਾਵੇਗਾ।
ਨੀਤਾ ਅੰਬਾਨੀ ਨੇ ਔਰਤਾਂ ਨੂੰ ਵਧੇਰੇ ਅਧਿਕਾਰ ਦੇਣ ਵਾਲੇ IOA ਦੇ ਨਵੇਂ ਡਰਾਫਟ ਸੰਵਿਧਾਨ ਦੀ ਕੀਤੀ ਸ਼ਲਾਘਾ
NEXT STORY