ਨਵੀਂ ਦਿੱਲੀ- ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਅੱਜ ਯਾਨੀ ਵੀਰਵਾਰ ਨੂੰ ਜੰਤਰ-ਮੰਤਰ 'ਤੇ 'ਕਿਸਾਨ ਸੰਸਦ' ਲਗਾਈ ਜਾਵੇਗੀ। ਇਸ ਦਰਮਿਆਨ ਭਾਜਪਾ ਆਗੂ ਆਰ.ਪੀ. ਸਿੰਘ ਨੇ 200 ਕਿਸਾਨਾਂ ਨੂੰ ਜੰਤਰ-ਮੰਤਰ 'ਤੇ ਧਰਨਾ ਦੇਣ ਦੀ ਇਜਾਜ਼ਤ 'ਤੇ ਸਵਾਲ ਚੁੱਕਿਆ ਹੈ। ਸਿੰਘ ਨੇ ਟਵੀਟ ਕੀਤਾ,''ਦਿੱਲੀ 'ਚ ਕੋਰੋਨਾ ਕਾਰਨ ਵਿਆਹ 'ਚ ਸਿਰਫ਼ 50 ਮਹਿਮਾਨ ਦੀ ਛੋਟ ਹੈ ਪਰ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਤਿਰੰਗੇ ਦਾ ਅਪਮਾਨ ਕਰਨ ਵਾਲੇ ਅਤੇ ਪੁਲਸ ਵਾਲਿਆਂ ਨੂੰ 20 ਫੁੱਟ ਖੱਡ 'ਚ ਸੁੱਟਣ ਵਾਲੇ 200 ਲੋਕ ਜੰਤਰ-ਮੰਤਰ 'ਤੇ ਧਰਨਾ ਦੇਣਗੇ।
ਇਸ ਦੇ ਨਾਲ ਹੀ ਆਰ.ਪੀ. ਸਿੰਘ ਨੇ ਦਿੱਲੀ ਪੁਲਸ ਅਤੇ ਗ੍ਰਹਿ ਮੰਤਰਾਲਾ ਨੂੰ ਇਕ ਵੀਡੀਓ ਟੈਗ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸਿੰਘ ਨੇ ਟਵੀਟ ਕੀਤਾ,''ਦਿੱਲੀ ਦੇ ਪੁਲਸ ਕਮਿਸ਼ਨਰ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠਣ ਵਾਲੇ 'ਕਿਸਾਨ ਆਗੂਆਂ' ਨੂੰ ਬੋਲਣ ਕਿ ਉਹ ਪਹਿਲਾਂ ਖ਼ਾਲਿਸਤਾਨ ਮੁਰਦਾਬਾਦ ਅਤੇ ਗੁਰਪਤਵੰਤ ਸਿੰਘ ਪਨੂੰ ਮੁਰਦਾਬਾਦ ਦੇ ਨਾਅਰੇ ਲਗਾਉਣ ਅਤੇ ਇਸ ਵੀਡੀਓ ਦੀ ਨਿੰਦਾ ਕਰਨ। ਦੱਸਣਯੋਗ ਹੈ ਕਿ ਦਿੱਲੀ ਨਾਲ ਲੱਗੇ ਟਿਕਰੀ ਸਰਹੱਦ, ਸਿੰਘੂ ਸਰਹੱਦ ਅਤੇ ਗਾਜ਼ੀਪੁਰ ਸਰਹੱਦ 'ਤੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂ ਵਾਪਸ ਲਿਆ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨ ਦੇ ਹਿੱਤ 'ਚ ਹਨ। ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਰਮਿਆਨ ਕਈ ਦੌਰ ਦੀ ਗੱਲਬਾਤ ਬੇਨਤੀਜਾ ਰਹੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਜੰਤਰ ਮੰਤਰ ’ਤੇ ‘ਕਿਸਾਨ ਸੰਸਦ’, ਵਧਾਈ ਗਈ ਸੁੱਰਖਿਆ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ‘ਜੰਤਰ-ਮੰਤਰ’ ਕੂਚ, ਪੁਲਸ ਨੇ ਚੈਕਿੰਗ ਲਈ ਰਸਤੇ 'ਚ ਰੋਕੀਆਂ ਬੱਸਾਂ
NEXT STORY