ਰਾਂਚੀ - ਝਾਰਖੰਡ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁੱਝ ਦਰਿੰਦਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਲਾਮੂ ਜ਼ਿਲ੍ਹੇ ਵਿੱਚ ਬੀਜੇਪੀ ਨੇਤਾ ਸ਼ਿਆਮ ਨਰਾਇਣ ਪ੍ਰਜਾਪਤੀ ਦੀ 16 ਸਾਲਾ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪਹਿਲਾਂ ਉਸ ਦਾ ਬਲਾਤਕਾਰ ਹੋਇਆ, ਫਿਰ ਉਸਦੀ ਅੱਖ ਕੱਢੀ ਗਈ ਅਤੇ ਅਖੀਰ ਵਿੱਚ ਸੁਸਾਈਡ ਵਿਖਾਉਣ ਲਈ ਲਾਸ਼ ਨੂੰ ਦਰਖ਼ਤ ਨਾਲ ਲਟਕਾ ਦਿੱਤਾ ਗਿਆ। ਪੁਲਸ ਨੇ ਪ੍ਰਦੀਪ ਕੁਮਾਰ ਸਿੰਘ ਨਾਮ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਨੂੰ ਤਿਆਰ, ਕਿਹਾ- ਖੇਤੀਬਾੜੀ ਕਾਨੂੰਨਾਂ 'ਚ ਕਿੱਥੇ ਇਤਰਾਜ਼ ਹੈ ਦੱਸੋ
ਇਹ ਘਟਨਾ 7 ਜੂਨ ਦੀ ਦੱਸੀ ਜਾ ਰਹੀ ਹੈ ਜਦੋਂ ਬੀਜੇਪੀ ਨੇਤਾ ਦੀ ਧੀ ਸਵੇਰੇ 10 ਵਜੇ ਘਰੋਂ ਬਾਹਰ ਗਈ ਸੀ। ਜਦੋਂ ਉਹ ਵਾਪਸ ਨਹੀਂ ਆਈ, ਉਦੋਂ ਘਰ ਵਾਲਿਆਂ ਨੇ ਸੋਮਵਾਰ ਨੂੰ ਆਪਣੇ ਵੱਲੋਂ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪਾਂਕੀ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਅਤੇ ਪੁਲਸ ਇਸ ਮਾਮਲੇ ਦੇ ਨਾਲ ਜੁੜ ਗਈ। ਪੁਲਸ ਬੀਜੇਪੀ ਨੇਤਾ ਦੀ ਧੀ ਨੂੰ ਲੱਭਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਲਾਲੀਮਾਟੀ ਜੰਗਲ ਵਿੱਚ ਦਰਖ਼ਤ ਨਾਲ ਲਟਕਦੀ ਉਸ ਦੀ ਲਾਸ਼ ਮਿਲੀ।
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਮੌਕੇ ਤੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ। ਉਸ ਮੋਬਾਇਲ ਫੋਨ ਦੇ ਆਧਾਰ 'ਤੇ ਹੀ ਪ੍ਰਦੀਪ ਦੀ ਗ੍ਰਿਫਤਾਰੀ ਹੋਈ ਹੈ। ਪਾਂਕੀ ਦੇ ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਿਆਮ ਨਰਾਇਣ ਪ੍ਰਜਾਪਤੀ ਨੇ ਧੀ ਦੇ ਗਾਇਬ ਹੋਣ ਸਬੰਧੀ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਾਇਆ ਸੀ। ਪੁਲਸ ਜਾਂਚ ਵਿੱਚ ਲੱਗੀ ਸੀ। ਜੰਗਲ ਤੋਂ ਲਾਸ਼ ਬਰਾਮਦ ਕਰ ਲੀ ਗਈ ਹੈ। ਪੋਸਟਮਾਰਟਮ ਰਿਪੋਰਟ ਦਾ ਅਜੇ ਇੰਤਜਾਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿਰਫ ਭਾਰਤ ’ਚ ਸਿਹਤ ਸਬੰਧੀ ਚਿੰਤਾ ਨੂੰ ਲੈ ਕੇ ਉਦਾਸੀਨਤਾ : ਸੁਪਰੀਮ ਕੋਰਟ
NEXT STORY