ਨਵੀਂ ਦਿੱਲੀ (ਭਾਸ਼ਾ)- ਖਗੋਲ ਵਿਗਿਆਨੀਆਂ ਨੇ ਹੁਣ ਤੱਕ ਦੇ ਸਭ ਤੋਂ ਪੁਰਾਣੇ ‘ਬਲੈਕ ਹੋਲ’ ਦੀ ਖੋਜ ਕੀਤੀ ਹੈ, ਜੋ ਬ੍ਰਹਿਮੰਡ ਦੀ ਸ਼ੁਰੂਆਤ ’ਚ ਬਣਿਆ ਸੀ ਅਤੇ ਆਪਣੀ ਹੀ ਆਕਾਸ਼ਗੰਗਾ ਨੂੰ ‘ਨਿਗਲ’ ਰਿਹਾ ਹੈ। 'ਨੇਚਰ' ਮੈਗਜ਼ੀਨ ’ਚ ਪ੍ਰਕਾਸ਼ਿਤ ਇਸ ਖੋਜ ਪੱਤਰ ਮੁਤਾਬਕ ‘ਬਲੈਕ ਹੋਲ’ ਦਾ ਪਤਾ ਲਾਉਣ ਲਈ ਜੇਮਜ਼ ਵੈੱਬ ਸਪੇਸ ਟੈਲੀਸਕੋਪ (ਜੇ.ਡਬਲਿਊ.ਐੱਸ.ਟੀ.) ਦੀ ਵਰਤੋਂ ਕੀਤੀ ਗਈ ਹੈ।
ਇਹ ਬਲੈਕ ਹੋਲ ‘ਬਿਗ ਬੈਂਗ’ ਤੋਂ ਲਗਭਗ 40 ਕਰੋੜ ਸਾਲ ਬਾਅਦ ਦਾ ਹੈ ਅਤੇ ਇਹ ਲਗਭਗ 13 ਅਰਬ ਸਾਲ ਪੁਰਾਣਾ ਹੈ। ਖੋਜੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਵਿਸ਼ਾਲ ਬਲੈਕ ਹੋਲ ਦਾ ਪੁੰਜ ਸਾਡੇ ਸੂਰਜ ਦੇ ਪੁੰਜ ਤੋਂ ਕੁਝ ਲੱਖ ਗੁਣਾ ਜ਼ਿਆਦਾ ਹੈ ਅਤੇ ਬ੍ਰਹਿਮੰਡ ਦੀ ਸ਼ੁਰੂਆਤ ਤੋਂ ਹੀ ਹੋਂਦ ’ਚ ਹੈ। ਇਹ ਵਿਸ਼ਾਲ ‘ਬਲੈਕ ਹੋਲ’ ਸਾਡੇ ਬਲੈਕ ਹੋਲ ਦੇ ਬਣਨ ਅਤੇ ਵਧਣ ਦੀ ਮੌਜੂਦਾ ਥਿਓਰੀ ਨੂੰ ਚੁਣੌਤੀ ਦਿੰਦਾ ਹੈ।
ਖਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ ‘ਮਿਲਕੀਵੇਅ’ ਵਰਗੀਆਂ ਆਕਾਸ਼ਗੰਗਾਵਾਂ ਦੇ ਕੇਂਦਰ ’ਚ ਪਾਏ ਜਾਣ ਵਾਲੇ ਅਜਿਹੇ ਵਿਸ਼ਾਲ ਬਲੈਕ ਹੋਲ ਨੂੰ ਬਣਨ ਅਤੇ ਮੌਜੂਦਾ ਆਕਾਰ ਤੱਕ ਵਧਣ ਵਿਚ ਅਰਬਾਂ ਸਾਲ ਲੱਗਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ 'ਚੋਂ ਗ੍ਰਿਫ਼ਤਾਰ ਹੋਏ 2 ਸ਼ੱਕੀ ਨੌਜਵਾਨ, ਪੰਜਾਬ ਦੇ ਗੈਂਗਸਟਰਾਂ ਨਾਲ ਜੁੜੇ ਤਾਰ
NEXT STORY