ਜੈਪੁਰ— ਰਾਜਸਥਾਨ ਦੇ ਝਾਲਾਵਾੜ ਤੋਂ ਇਕ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਕ ਪਿਤਾ 'ਤੇ ਆਪਣੀ ਟੀਨ ਏਜ਼ਰ ਬੇਟੀ ਨਾਲ ਲਗਾਤਾਰ 2 ਦਿਨ ਤੱਕ ਜਬਰ-ਜ਼ਨਾਹ ਕਰਨ ਦਾ ਦੋਸ਼ ਲੱਗਾ ਹੈ। ਸੂਤਰਾਂ ਮੁਤਾਬਕ ਬਚਪਨ ਤੋਂ ਹੀ ਬੱਚੀ ਆਪਣੀ ਨਾਨੀ ਨਾਲ ਰਹਿ ਰਹੀ ਸੀ। ਲੜਕੀ ਦੀ ਮਾਂ ਨੂੰ ਵੀ ਦੋਸ਼ੀ ਬੁਰੀ ਤਰ੍ਹਾਂ ਮਾਰਦਾ-ਕੁੱਟਦਾ ਸੀ ਅਤੇ ਇਸੇ ਕਰਕੇ ਉਸ ਨੇ ਆਪਣਾ ਸਹੁਰਾ ਘਰ ਛੱਡ ਦਿੱਤਾ ਸੀ। ਬੀਤੇ ਦਿਨੀਂ ਬੱਚੀ ਦਾ ਪਿਤਾ ਉਸ ਨੂੰ ਲੈਣ ਪਹੁੰਚਿਆ ਅਤੇ ਬੇਟੀ ਨੂੰ ਕਿਹਾ ਕਿ ਉਸਨੇ ਆਪਣੀ ਪਤਨੀ ਯਾਨੀ ਬੱਚੀ ਦੀ ਮਾਂ ਨੂੰ ਲੱਭ ਲਿਆ ਹੈ।
ਮਹਿਲਾ ਪੁਲਸ ਸਟੇਸ਼ਨ ਝਾਲਾਵਾੜ ਦੀ ਸਟੇਸ਼ਨ ਹਾਊਸ ਅਫਸਰ ਰਮੇਸ਼ ਚੰਦਰ ਮੀਰੋਥਾ ਨੇ ਦੱਸਿਆ ਕਿ ਪਿੰਡ 'ਚ ਧੰਨਾ ਨਾਂ ਦੇ ਵਿਅਕਤੀ ਨੇ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕੀਤਾ ਹੈ ਅਤੇ ਵਾਰਦਾਤ ਤੋਂ ਬਾਅਦ ਉਸ ਨੂੰ ਆਪਣੀ ਭੈਣ ਕੋਲ ਛੱਡ ਦਿੱਤਾ। ਪੀੜਤ ਬੱਚੀ ਨੇ ਆਪਣੀ ਆਂਟੀ ਨੂੰ ਦੱਸਿਆ ਪਰ ਉਸਨੇ ਬੱਚੀ ਦੀਆਂ ਗੱਲਾਂ 'ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਧੰਨਾ ਆਪਣੀ ਭੈਣ ਦੇ ਘਰੋਂ ਬੱਚੀ ਨੂੰ ਲੈਣ ਆਇਆ ਅਤੇ ਲਗਾਤਾਰ ਦੂਜੇ ਦਿਨ ਵੀ ਆਪਣੀ ਮਾਸੂਮ ਬੇਟੀ ਨਾਲ ਜਬਰ-ਜ਼ਨਾਹ ਕੀਤਾ।
ਤਿੰਨ ਤਲਾਕ ਬਿੱਲ 'ਤੇ ਬਹਿਸ ਮੌਕੇ ਸਜ਼ਾ ਦੇ ਖਿਲਾਫ ਨਿਤਰੇ ਕਾਂਗਰਸੀ
NEXT STORY