ਨਵੀਂ ਦਿੱਲੀ— ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਨਸ਼ੇ ਦਾ ਸੌਦਾਗਰ ਕਹਿ ਕੇ ਵਿਵਾਦ ਝੱਲ ਰਹੇ ਆਮ ਆਦਮੀ ਪਾਰਟੀ ਦੇ ਮੁਖੀਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਚ ਮੁਆਫ਼ੀ ਮੰਗ ਲਈ ਹੈ। ਮੁਆਫ਼ੀ ਮੰਗਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਵਿਵਾਦਾਂ 'ਚ ਘਿਰ ਗਏ ਹਨ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਉਨ੍ਹਾਂ ਦੇ ਖਿਲਾਫ ਸੜਕਾਂ 'ਤੇ ਉਤਰ ਆਏ ਹਨ। ਇਸ ਦੌਰਾਨ ਪਾਰਟੀ ਤੋਂ ਮੁਅੱਤਲ ਵਿਧਾਇਕ ਕਪਿਲ ਮਿਸ਼ਰਾ ਵੀ ਸਾਹਮਣੇ ਆਏ ਅਤੇ ਮੁੱਖ ਮੰਤਰੀ ਕੇਜਰੀਵਾਲ 'ਤੇ ਜੰਮ ਕੇ ਦੋਸ਼ ਲਗਾਏ।
ਕਪਿਲ ਮਿਸ਼ਰਾ ਨੇ ਲਗਾਇਆ ਕੇਜਰੀਵਾਲ 'ਤੇ ਦੋਸ਼
ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਵੱਲੋਂ ਮੁਆਫ਼ੀ ਮੰਗਣ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਤਾਂ ਦੋਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜਦੋਂ ਮਜੀਠੀਆ ਦੇ ਖਿਲਾਫ ਸਬੂਤ ਸਨ ਤਾਂ ਕੇਜਰੀਵਾਲ ਨੇ ਮੁਆਫ਼ੀ ਕਿਉਂ ਮੰਗੀ। ਪੰਜਾਬ 'ਚ ਚੋਣਾਂ ਦੌਰਾਨ ਪ੍ਰਚਾਰ 'ਚ ਖੂਬ ਝੂਠ ਬੋਲਿਆ ਗਿਆ ਹੈ। ਕੇਜਰੀਵਾਲ ਨੂੰ ਪੰਜਾਬ ਦੀ ਜਨਤਾ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਜਾ ਕੇ ਵਾਹਿਗੁਰੂ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। ਉੱਥੇ ਹੀ ਕਪਿਲ ਮਿਸ਼ਰਾ ਤੋਂ ਜਦੋਂ ਪੁੱਛਿਆ ਕਿ ਸਮਾਂ ਅਤੇ ਪੈਸੇ ਦੀ ਬਰਬਾਦੀ ਕਾਰਨ ਤਾਂ ਮੁਆਫ਼ੀ ਨਹੀਂ ਮੰਗੀ ਗਈ ਤਾਂ ਇਸ 'ਤੇ ਮੁੱਖ ਮੰਤਰੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਕੋਲ ਕੰਮ ਹੀ ਕੀ ਹੈ, ਜੋ ਉਹ ਸਮੇਂ ਦੀ ਬਚਤ ਕਰਨਗੇ, ਉਨ੍ਹਾਂ ਕੋਲ ਤਾਂ ਕੋਈ ਮੰਤਰਾਲਾ ਵੀ ਨਹੀਂ ਹੈ।
ਮਜੀਠੀਆ ਹੀ ਨਹੀਂ ਸਗੋਂ ਸਾਰਿਆਂ ਕੋਲੋਂ ਮੁਆਫ਼ੀ ਮੰਗੇ ਕੇਜਰੀਵਾਲ : ਨਵੀਨ
NEXT STORY