ਲਖਨਊ– ਕਾਂਗਰਸ ਨੂੰ ਅੱਜ ਯਾਨੀ ਕਿ ਬੁੱਧਵਾਰ ਵੱਡਾ ਝਟਕਾ ਲੱਗਾ ਹੈ। ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦਾ ਪੱਲਾ ਛੱਡ ਸਿੱਬਲ ਨੇ ਸਮਾਜਵਾਦੀ ਪਾਰਟੀ (ਸਪਾ) ਨਾਲ ਚੱਲੇ ਗਏ ਹਨ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪਰਚਾ ਭਰਿਆ ਹੈ। ਕਾਂਗਰਸ ਦੇ ਜੀ-23 ਦੇ ਪ੍ਰਮੁੱਖ ਬਾਗੀ ਰਹੇ ਕਪਿਲ ਸਿੱਬਲ ਨੇ ਬਹੁਤ ਦੀ ਖ਼ਾਮੋਸ਼ੀ ਨਾਲ ਕਾਂਗਰਸ ਛੱਡ ਦਿੱਤੀ ਹੈ। ਦੱਸ ਦੇਈਏ ਕਿ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੇ ਹਾਲ ਦੇ ਦਿਨਾਂ ’ਚ ਸਿੱਬਲ ਦੀ ਜੰਮ ਕੇ ਤਾਰੀਫ਼ ਵੀ ਕੀਤੀ ਸੀ। ਉਦੋਂ ਤੋਂ ਕਿਆਸ ਲਾਏ ਜਾ ਰਹੇ ਸਨ ਕਿ ਪਾਰਟੀ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦੇ ਸਕਦੀ ਹੈ।
#WATCH | Kapil Sibal filed nomination for Rajya Sabha elections, with the support of SP, in presence of party chief Akhilesh Yadav & party MP Ram Gopal Yadav
He says, "I've filed nomination as Independent candidate. I have always wanted to be an independent voice in the country" pic.twitter.com/HLMVXYccHR
— ANI UP/Uttarakhand (@ANINewsUP) May 25, 2022
ਇਹ ਵੀ ਪੜ੍ਹੋ: ਪੰਜਾਬ ਤੋਂ 'ਪੀਰ ਨਿਗਾਹੇ' ਜਾ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ, 3 ਦੀ ਮੌਤ
16 ਨੂੰ ਹੀ ਕਾਂਗਰਸ ਤੋਂ ਅਸਤੀਫ਼ਾ-
ਕਪਿੱਲ ਸਿੱਬਲ ਨੇ ਅੱਜ ਲਖਨਊ ’ਚ ਰਾਜ ਸਭਾ ਉਮੀਦਵਾਰ ਦਾ ਪਰਚਾ ਭਰਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 16 ਮਈ ਨੂੰ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਬਤੌਰ ਆਜ਼ਾਦ ਉਹ ਸਮਾਜਵਾਦੀ ਪਾਰਟੀ ਦੀ ਮਦਦ ਨਾਲ ਇਕ ਵਾਰ ਫਿਰ ਯੂ. ਪੀ. ਤੋਂ ਰਾਜ ਸਭਾ ਜਾ ਰਹੇ ਹਨ। ਹਾਲਾਕਿ ਸਿੱਬਲ ਨੇ ਕਿਹਾ ਮੈਂ ਕਾਂਗਰਸ ਬਾਰੇ ਕੁਝ ਨਹੀਂ ਕਹਾਂਗਾ। ਮੈਂ ਅਸਤੀਫਾ ਦੇ ਦਿੱਤਾ ਹੈ, ਇਸ ਲਈ ਮੇਰੇ ਲਈ ਕਾਂਗਰਸ ਬਾਰੇ ਕੁਝ ਕਹਿਣਾ ਉਚਿਤ ਨਹੀਂ ਹੈ। 30-31 ਸਾਲ ਦਾ ਰਿਸ਼ਤਾ ਛੱਡਣਾ ਆਸਾਨ ਨਹੀਂ ਹੈ।
ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ-
ਸਿੱਬਲ ਨੇ ਕਿਹਾ, ‘‘ਆਜ਼ਾ ਆਵਾਜ਼ ਦਾ ਹੋਣਾ ਮਹੱਤਵਪੂਰਨ ਹੈ। ਵਿਰੋਧੀ ਧਿਰ ’ਚ ਰਹਿ ਕੇ ਅਸੀਂ ਇਕ ਗਠਜੋੜ ਬਣਾਉਣਾ ਚਾਹੁੰਦੇ ਹਾਂ, ਤਾਂ ਕਿ ਮੋਦੀ ਸਰਕਾਰ ਦਾ ਵਿਰੋਧ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਅਸੀਂ ਮੋਦੀ ਸਰਕਾਰ ਦੀਆਂ ਕਮੀਆਂ ਅਤੇ ਖ਼ਾਮੀਆਂ ਨੂੰ ਜਨਤਾ ਦਰਮਿਆਨ ਲੈ ਕੇ ਜਾਵਾਂਗੇ। ਦੱਸ ਦੇਈਏ ਕਿ ਅਗਲੇ ਮਹੀਨੇ ਰਾਜ ਸਭਾ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ: ਤੇਜਿੰਦਰਪਾਲ ਬੱਗਾ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਪਹੁੰਚੀ ਪੰਜਾਬ ਪੁਲਸ, ਦਿੱਲੀ ਪੁਲਸ ਤੋਂ ਜਵਾਬ ਤਲਬ
ਆਜ਼ਾਦ ਬਣ ਕੇ ਸਰਕਾਰ ਨੂੰ ਘੇਰਣਗੇ-
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕਪਿਲ ਨੇ ਰਸਮੀ ਤੌਰ ’ਤੇ ਸਮਾਜਵਾਦੀ ਪਾਰਟੀ ਦਾ ਪੱਲਾ ਨਹੀਂ ਫੜਿਆ ਹੈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਪਰਚਾ ਭਰਿਆ ਹੈ। ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਉਹ ਰਾਜ ਸਭਾ ਜਾ ਰਹੇ ਹਨ। ਰਾਜ ਸਭਾ ਲਈ ਨਾਮਜ਼ਦਗੀ ਭਰਨ ਮਗਰੋਂ ਕਪਿਲ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦਾ ਗਠਜੋੜ ਬਣਾਉਣਾ ਚਾਹੁੰਦੇ ਹਾਂ।
ਜੀ-23 ਨੇ ਦਿੱਤੀ ਸੀ ਕਾਂਗਰਸ ਲੀਡਰਸ਼ਿਪ ਨੂੰ ਚੁਣੌਤੀ-
ਜੀ-23 ਕਾਂਗਰਸ ਪਾਰਟੀ ਆਗੂਆਂ ਦਾ ਇਕ ਸਮੂਹ ਹੈ। ਇਨ੍ਹਾਂ ਆਗੂਆਂ ਨੇ ਪਿਛਲੇ ਸਾਲ ਪਾਰਟੀ ਲੀਡਰਸ਼ਿਪ ਅਤੇ ਉਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸਵਾਲ ਚੁੱਕੇ ਸਨ। ਇਸ ਬਾਬਤ ਸੋਨੀਆ ਗਾਂਧੀ ਨੂੰ ਆਗੂਆਂ ਨੇ ਚਿੱਠੀ ਵੀ ਲਿਖੀ ਸੀ। ਇਨ੍ਹਾਂ ਆਗੂਆਂ ਨੇ ਜਲਦੀ ਤੋਂ ਜਲਦੀ ਸੰਗਠਨ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ। ਇਸ ਜੀ-23 ’ਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ ਸਮੇਤ ਕਈ ਵੱਡੇ ਦਿੱਗਜ਼ ਕਾਂਗਰਸੀ ਆਗੂ ਸ਼ਾਮਲ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ! ਹਸਪਤਾਲ ਨੇ ਨਵਜਨਮੇ ਬੱਚੇ ਨੂੰ ਮ੍ਰਿਤਕ ਦੱਸਿਆ, ਦਫ਼ਨਾਉਣ ਦੌਰਾਨ ਮਿਲਿਆ ਜਿਊਂਦਾ
'ਝੀਲਾਂ ਦਾ ਸ਼ਹਿਰ' ਬਣੇਗੀ ਦਿੱਲੀ : ਵਾਤਾਵਰਣ ਮੰਤਰੀ ਗੋਪਾਲ ਰਾਏ
NEXT STORY