ਕਰਨਾਲ — ਕਰਨਾਲ ਦੇ ਜੀ.ਟੀ.ਰੋਡ 'ਤੇ ਇਕ ਵੱਡਾ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸੇ 'ਚ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਕਾਰ ਸਵਾਰ 4 ਲੋਕ ਜ਼ਿੰਦਾ ਸੜ ਗਏ। ਇਨ੍ਹਾਂ 'ਚ 7 ਮਹੀਨੇ ਦੀ ਬੱਚੀ ਵੀ ਮੌਜੂਦ ਸੀ। ਇਹ ਘਟਨਾ ਜੀ.ਟੀ.ਰੋਡ 'ਤੇ ਸ਼ਾਮਗੜ ਪਿੰਡ ਦੇ ਕੋਲ ਦੀ ਹੈ।

ਘਟਨਾ ਅਨੁਸਾਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਸਿੱਧਾ ਟਰੱਕ ਦੇ ਥੱਲ੍ਹੇ ਵੜ ਗਈ, ਜਿਸ ਕਾਰਨ ਕਾਰ ਦੀ ਤੇਲ ਦੀ ਟੈਂਕੀ ਫੱਟ ਗਈ ਅਤੇ ਟਰੱਕ ਅਤੇ ਕਾਰ ਦੋਵਾਂ 'ਚ ਭਿਆਨਕ ਅੱਗ ਲੱਗ ਗਈ। ਕਾਰ ਵਿੱਚ 7 ਮਹੀਨੇ ਦੀ ਬੱਚੀ ਅਤੇ ਦੋ ਔਰਤਾਂ ਸਵਾਰ ਹੋਣ ਦੀ ਸੂਚਨਾ ਹੈ। ਦਿੱਲੀ ਦਾ ਰਹਿਣ ਵਾਲਾ ਇਹ ਪਰਿਵਾਰ ਜੋ ਕਿ ਅੰਬਾਲਾ ਤੋਂ ਦਿੱਲੀ ਵੱਲ ਜਾ ਰਿਹਾ ਸੀ।

ਮੇਘਾਲਿਆ 'ਚ NDA ਸਰਕਾਰ, ਕੋਨਰਾਡ ਸੰਗਮਾ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ
NEXT STORY