ਸ਼ਿਲਾਂਗ — ਮੇਘਾਲਿਆ ਦੇ ਗਵਰਨਰ ਗੰਗਾ ਪ੍ਰਸਾਦ ਨੇ ਅੱਜ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਕੋਨਾਰਡ ਸੰਗਮਾ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਕੋਨਾਰਡ ਸੰਗਮਾ ਤੋਂ ਇਲਾਵਾ ਰਾਜਪਾਲ ਨੇ ਰਾਜ ਭਵਨ ਵਿਚ 11 ਹੋਰ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਬੀਜੇਪੀ ਪ੍ਰਧਾਨ ਅਮਿਤ ਸ਼ਾਹ, ਮਨੀਪੁਰ ਦੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਅਤੇ ਭਾਜਪਾ ਦੇ ਕੌਮੀ ਬੁਲਾਰੇ ਨਲਿਨ ਕੋਹਲੀਭੀ ਮੌਜੂਦ ਸਨ। ਸੰਗਮਾ ਮੌਜੂਦਾ ਲੋਕਸਭਾ ਖੇਤਰ ਤੋਂ ਸੰਸਦੀ ਮੈਂਬਰ ਹਨ। ਜ਼ਿਕਰਯੋਗ ਹੈ ਕਿ ਐੱਨ.ਪੀ.ਪੀ. ਦੀ ਅਗਵਾਈ 'ਚ ਬਣ ਰਹੀ ਸਰਕਾਰ 'ਚ ਭਾਜਪਾ ਦੀ ਵੀ ਹਿੱਸੇਦਾਰੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਗਮਾ ਨੇ ਕਿਹਾ, 'ਰਾਜਪਾਲ ਨੇ ਮੈਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਮੇਰੇ ਕੋਲ ਬਹੁਮਤ ਹੈ' ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਰਾਜਭਵਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜਪਾਲ ਨੇ ਕੋਨਰਾਡ ਸੰਗਮਾ ਨੂੰ ਇਸ ਲਈ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੇ ਸਮਰਥਨ ਵਿਚ 34 ਵਿਧਾਇਕ ਹਨ।
ਐੱਨ.ਪੀ.ਪੀ. ਨੂੰ ਮਿਲਿਆ ਇਨ੍ਹਾਂ ਦਾ ਸਮਰਥਨ
ਸੰਗਮਾ ਨੇ ਐਤਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ 60 ਮੈਂਬਰੀ ਵਿਧਾਨਸਭਾ 'ਚ 34 ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ, ' ਅਸੀਂ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ ਅਤੇ 34 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਪੇਸ਼ ਕੀਤਾ ਜਿਸ ਵਿਚ 19 ਵਿਧਾਇਕ ਐੱਨ.ਪੀ.ਪੀ. ਦੇ, 6 ਯੂਨਾਈਟਿਡ ਡੈਮੋਕਰੇਟਿਕ ਫਰੰਟ, 4 ਪੀਪਲਜ਼ ਡੈਮੋਕਰੇਟਿਕ ਪਾਰਟੀ, 2 ਹਿੱਲ ਸਟੇਟ ਡੈਮੋਕ੍ਰੇਟਿਕ ਪਾਰਟੀ(ਐੱਚ.ਐੱਸ.ਪੀ.ਪੀ.), 2 ਭਾਜਪਾ ਅਤੇ ਇਕ ਆਜ਼ਾਦ ਵਿਧਾਇਕ ਹੈ।'
ਹੁਣ ਹਰਿਆਣਾ 'ਚ ਮਹਿਲਾ ਕੈਦੀ ਬਣਨਗੀਆਂ ਪੈਡ ਵੂਮੈਨ
NEXT STORY