ਜੰਮੂ— ਕਸ਼ਮੀਰ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਮੇਹਰ ਚੰਦ ਮਹਾਜਨ ਨੇ ਭਾਰਤ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਹੱਥ ਜੋੜਦੇ ਹੋਏ ਕਿਹਾ ਕਿ ਫੌਜ ਦਿਓ, ਸੂਬੇ ਨੂੰ ਲਓ। ਜੋ ਵੀ ਤੁਸੀਂ ਅਧਿਕਾਰ ਦੇਣਾ ਚਾਹੁੰਦੇ ਹੋ ਪ੍ਰਸਿੱਧ ਪਾਰਟੀ (ਸ਼ੇਖ ਅਬਦੁੱਲਾ ਦੀ ਪ੍ਰਧਾਨਗੀ ਵਾਲੀ ਨੈਸ਼ਨਲ ਕਾਨਫਰੰਸ) ਨੂੰ ਦੇ ਦਿਓ ਪਰ ਇਸੇ ਸ਼ਾਮ ਨੂੰ ਫੌਜ ਨੂੰ ਫਲਾਈ ਕਰਨਾ ਹੋਵੇਗਾ। ਨਹੀਂ ਤਾਂ ਮੈਂ ਜਿਨਾਹ (ਮੁਹੰਮਦ ਅਲੀ) ਨਾਲ ਸ਼ਰਤਾਂ ਸਮੇਤ ਗੱਲ ਕਰਾਂਗਾ ਕਿਉਂਕਿ ਇਸ ਸੂਬੇ ਨੂੰ ਬਚਾਉਣਾ ਜ਼ਰੂਰੀ ਹੈ।
ਮਹਾਜਨ ਨੇ ਯਾਦ ਕਰਦੇ ਹੋਏ ਦੱਸਿਆ ਕਿ ਸ਼ੇਖ ਅਬਦੁੱਲਾ, ਜੋ ਉਸ ਵੇਲੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਮੌਜੂਦ ਸਨ, ਇਨ੍ਹਾਂ ਸਾਰੀਆਂ ਗੱਲਾਂ ਨੂੰ ਸੁਣ ਰਹੇ ਸਨ, ਇਸ ਗੰਭੀਰ ਹਾਲਤ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਨੇ ਇਕ ਪੇਪਰ ਦੇ ਟੁਕੜੇ ਨੂੰ ਸਲਿੱਪ ਬਣਾ ਕੇ ਭੇਜਿਆ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਨੂੰ ਪੜ੍ਹਿਆ ਅਤੇ ਕਿਹਾ ਕਿ ਜੋ ਮੈਂ (ਮਹਾਜਨ) ਬੋਲ ਰਿਹਾ ਸੀ, ਉਹੀ ਰਾਏ ਸ਼ੇਖ ਸਾਹਿਬ ਦੀ ਵੀ ਸੀ। ਉਸ ਦੇ ਮਗਰੋਂ ਨਹਿਰੂ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ। ਇਸ ਤਰ੍ਹਾਂ ਕਸ਼ਮੀਰ ਪਾਕਿ ਦਾ ਹੋਣ ਤੋਂ ਬਚ ਗਿਆ।
ਟਰੰਪ ਤੇ ਮੋਦੀ ਨੇ ਕੀਤੀ ਮਾਲਦੀਵ ਦੇ ਹਾਲਾਤ 'ਤੇ ਗੱਲਬਾਤ
NEXT STORY