ਤਿਰੂਵੰਤਪੁਰਮ—ਕੇਰਲ ਸਰਕਾਰ ਨੇ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਦੀ ਸਮੱਸਿਆਵਾਂ ਨੂੰ ਘੱਟ ਕਰਨ ਲਈ ਨਵੀਂ ਪਹਿਲ ਕੀਤੀ ਹੈ। ਇਸਦੇ ਤਹਿਤ ਸਰਕਾਰ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਨਵੇਂ ਤਰੀਕੇ ਨਾਲ ਸੁਰੱਖਿਆ ਮੁਹੱਈਆ ਕਰਵਾਏਗੀ। ਸਰਕਾਰ ਦੀ ਇਸ ਨਵੀਂ ਪਹਿਲ ਦਾ ਨਾਮ “ਸੁਰੱਖਿਅਤ ਘਰ'' ਹੈ। ਇਸ ਤਹਿਤ ਇਕ ਸੁਰੱਖਿਅਤ ਘਰ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਘਰਾਂ 'ਚ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਇਕ ਸਾਲ ਤੱਕ ਸ਼ਰਨ ਲੈ ਸਕਣਗੇ।
ਪ੍ਰਾਜੈਕਟ ਜਲਦੀ ਹੀ ਸ਼ੁਰੂ ਹੋ ਜਾਵੇਗਾ-
ਇਸ ਪ੍ਰੋਜੈਕਟ ਨੂੰ ਪੇਸ਼ ਕਰਦਿਆਂ ਸਿਹਤ ਅਤੇ ਸਮਾਜਿਕ ਨਿਆਂ ਮੰਤਰੀ ਕੇ.ਕੇ.ਸ਼ੈਲਜਾ ਨੇ ਵਿਧਾਨਸਭਾ ਨੂੰ ਦੱਸਿਆ ਹੈ ਕਿ ਇਸ ਪ੍ਰੋਜੈਕਟ ਨੂੰ ਵਧੇਰੇ ਸਮਰਥਨ ਮਿਲਿਆ ਹੈ। ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ। ਇਸ ਨੂੰ ਲਾਗੂ ਕਰਨ ਲਈ ਸਰਕਾਰ ਨੇ ਕਈ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ) ਨਾਲ ਹੱਥ ਮਿਲਾਇਆ ਹੈ।
30,000 ਰੁਪਏ ਦੀ ਵਿੱਤੀ ਸਹਾਇਤਾ-
ਇਨ੍ਹਾਂ ਜੋੜਿਆਂ ਦੀ ਆਰਥਿਕ ਸਥਿਰਤਾ ਦਾ ਵੀ ਖਿਆਲ ਰੱਖਿਆ ਜਾਵੇਗਾ। ਅਨੁਸੂਚਿਤ ਜਾਤੀਆਂ ਅਤੇ ਜਨਜਾਤੀ ਸ਼੍ਰੇਣੀ 'ਚ ਆਉਣ ਵਾਲੇ ਪੁਰਸ਼ ਅਤੇ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ ਇੱਕ ਲੱਖ ਤੋਂ ਘੱਟ ਹੈ, ਨੂੰ ਸਰਕਾਰ ਦੁਆਰਾ ਸਵੈ-ਰੁਜ਼ਗਾਰ ਲਈ 30,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ।
ਇਨ੍ਹਾਂ ਜੋੜਿਆਂ 'ਚ ਜੇ ਪਤੀ-ਪਤਨੀ 'ਚੋਂ ਇਕ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ, ਤਾਂ ਉਹ 75,000 ਰੁਪਏ ਦੀ ਵਿੱਤੀ ਸਹਾਇਤਾ ਲਈ ਯੋਗ ਮੰਨਿਆ ਜਾਵੇਗਾ। ਵੱਖੋ-ਵੱਖਰੇ ਧਰਮਾਂ ਦੇ ਜੋੜਿਆ 'ਚੋਂ ਕੋਈ ਵੀ ਸਰਕਾਰੀ ਨੌਕਰੀ 'ਚ ਹੈ, ਤਾਂ ਉਨ੍ਹਾਂ ਦੇ ਤਬਾਦਲੇ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੇ ਜੋੜਿਆਂ ਨੂੰ ਨੌਕਰੀਆਂ 'ਚ ਰਾਖਵਾਂਕਰਨ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ।
ਭੁਵਨੇਸ਼ਵਰ : 'ਮੇਰੀ ਬੱਸ' 'ਚ ਔਰਤਾਂ ਨੂੰ ਮੁਫ਼ਤ ਸਫਰ ਦਾ ਤੋਹਫਾ
NEXT STORY