ਨਵੀਂ ਦਿੱਲੀ (ਏਜੰਸੀਆਂ) : ਅਗਲੇ ਸਾਲ ਹੋਣ ਵਾਲੇ ਆਮ ਚੋਣ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਦਾ ਅੰਤਿਮ ਪੂਰਾ ਬਜਟ ਪੇਸ਼ ਕੀਤਾ। ਬਜਟ ’ਚ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ। ਉਨ੍ਹਾਂ ਜਿੱਥੇ ਇਕ ਹੋਰ ਮੱਧ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਦੇ ਮੋਰਚੇ ’ਤੇ ਰਾਹਤ ਦੇਣ ਦੀ ਘੋਸ਼ਣਾ ਕੀਤੀ, ਦੂਜੇ ਪਾਸੇ ਲਘੂ ਬੱਚਤ ਯੋਜਨਾ ਤਹਿਤ ਨਿਵੇਸ਼ ਦੀ ਹੱਦ ਵਧਾਉਣ ਲਈ ਬੁਜ਼ੁਰਗਾਂ ਅਤੇ ਨਵੀਂ ਬੱਚਤ ਯੋਜਨਾ ਦਾ ਔਰਤਾਂ ਨੂੰ ਲਾਭ ਦਿੱਤਾ। ਇਸ ਨਾਲ ਹੀ ਬੁਨਿਆਦੀ ਢਾਂਚੇ ’ਤੇ ਖਰਚੇ ’ਚ 33 ਫੀਸਦੀ ਦਾ ਵੱਡਾ ਵਾਧਾ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ। ਨਵੀਂ ਕਰ ਵਿਵਸਥਾ ’ਚ 1 ਅਪ੍ਰੈਲ ਤੋਂ ਨਿੱਜੀ ਆਮਦਨ ਕਰ ਛੋਟ ਦੀ ਹੱਦ ਨੂੰ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਗਿਆ ਹੈ। ਸੀਤਾਰਮਨ ਨੇ ਆਪਣਾ ਪੰਜਵਾਂ ਪੂਰਾ ਬਜਟ ਅਜਿਹੇ ਸਮੇਂ ਪੇਸ਼ ਕੀਤਾ ਜਦੋਂ ਵੈਸ਼ਵਿਕ ਚੁਣੌਤੀਆਂ ਕਾਰਨ ਅਰਥ-ਵਿਵਸਥਾ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਸਮਾਜਿਕ ਖੇਤਰਾਂ ’ਤੇ ਖਰਚਾ ਵਧਾਉਣ ਨਾਲ ਸਥਾਨਕ ਪੱਧਰ ’ਤੇ ਵਿਕਾਸ ਦੀ ਲੋੜ ਹੈ।
ਇਹ ਵੀ ਪੜ੍ਹੋ : ਰੇਲਵੇ ਦੇ ਬਜਟ ਨਾਲ 5 ਯੋਜਨਾਵਾਂ ਫੜਨਗੀਆਂ ਰਫਤਾਰ
ਉਨ੍ਹਾਂ ਨੇ ਮੋਬਾਇਲ ਫੋਨ ਕਲ-ਪੁਰਜ਼ਿਆਂ ਅਤੇ ਹਰੀ ਊਰਜਾ ਨੂੰ ਵਧਾਉਣ ਲਈ ਲੀਥੀਅਮ ਬੈਟਰੀ ਅਤੇ ਹੋਰ ਅਜਿਹੇ ਸਾਮਾਨ ਲਈ ਕਸਟਮ ਡਿਊਟੀ ’ਚ ਕਟੌਤੀ ਦਾ ਵੀ ਐਲਾਨ ਕੀਤਾ ਹੈ। ਇਹ ਅਗਲੇ ਸਾਲ ਅਪ੍ਰੈਲ-ਮਈ ’ਚ ਹੋਣ ਵਾਲੇ ਲੋਕ ਚੋਣ ਤੋਂ ਪਹਿਲਾਂ ਸਰਕਾਰ ਦਾ ਅੰਤਿਮ ਪੂਰਾ ਬਜਟ ਹੈ। ਅਗਲੇ ਸਾਲ ਫਰਵਰੀ ’ਚ ਅੰਤਰਿਮ ਬਜਟ ਜਾਂਨੀ ਲੇਖਾਨੁਦਾਨ ਪੇਸ਼ ਕੀਤਾ ਜਾਵੇਗਾ। ਬਜਟ ’ਚ ਵਿੱਤੀ ਸਾਲ 2023-24 ਲਈ ਪੂੰਜੀਗਤ ਖਰਚਾ ਲਗਾਤਾਰ ਤੀਸਰੀ ਵਾਰ ਰਿਕਾਰਡ ਰੂਪ ਵਜੋਂ ਵਧਾਇਆ ਗਿਆ ਹੈ। ਇਸ ਨੂੰ 33 ਫੀਸਦੀ ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਜੋ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 3.3 ਫੀਸਦੀ ਬੈਠਦਾ ਹੈ। ਇਹ ਵਿੱਤੀ ਸਾਲ 2019-20 ਦੇ ਮੁਕਾਬਲੇ 3 ਗੁਣਾ ਹੈ।
ਕਿਸ ਨੂੰ ਕੀ ਮਿਲਿਆ
ਗ਼ਰੀਬ : ਕੋਰੋਨਾ ਦੇ ਦੌਰ ਦੌਰਾਨ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਨਾਜ ਯੋਜਨਾ ਇਕ ਸਾਲ ਲਈ ਵਧਾ ਦਿੱਤੀ ਗਈ ਹੈ।
ਬਜ਼ੁਰਗ : ਸੀਨੀਅਰ ਸਿਟੀਜ਼ਨ ਖਾਤਾ ਯੋਜਨਾ ਦੀ ਸੀਮਾ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ। ਵਿਅਕਤੀਗਤ ਰੂਪ ਨਾਲ ਸੀਨੀਅਰ ਨਾਗਰਿਕ 9 ਲੱਖ ਰੁਪਏ ਤੱਕ ਜਮ੍ਹਾ ਕਰ ਸਕਦੇ ਹਨ।
ਔਰਤਾਂ : ਬਜਟ ’ਚ ਔਰਤਾਂ ਲਈ ‘ਮਹਿਲਾ ਬਚਤ ਸਨਮਾਨ ਪੱਤਰ’ ਲਿਆਂਦਾ ਗਿਆ ਹੈ। ਇਹ ਸਰਟੀਫਿਕੇਟ ਸਾਲ 2025 ਤੱਕ ਹੋਵੇਗਾ, ਜਿਸ ’ਚ 7.5 ਫ਼ੀਸਦੀ ਵਿਆਜ ਮਿਲੇਗਾ।
ਕਿਸਾਨ : ਖੇਤੀਬਾੜੀ-ਸਟਾਰਟਅੱਪਸ ਲਈ ਐਗਰੀਕਲਚਰ ਐਕਸਲੇਟਰ ਫੰਡ ਬਣਾਇਆ ਜਾਵੇਗਾ। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 1 ਕਰੋੜ ਕਿਸਾਨਾਂ ਨੂੰ ਮਦਦ ਦਿੱਤੀ ਜਾਵੇਗੀ।
ਨੌਜਵਾਨ : 47 ਲੱਖ ਨੌਜਵਾਨਾਂ ਨੂੰ ਸਪੋਰਟ ਦੇਣ ਲਈ ‘ਪੈਨ ਇੰਡੀਆ ਨੈਸ਼ਨਲ ਅਪ੍ਰੈਂਟਿਸਸ਼ਿਪ ਸਕੀਮ’ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਸਰਕਾਰ 3 ਸਾਲਾਂ ਤੱਕ ਭੱਤਾ ਦੇਵੇਗੀ।
ਉੱਦਮੀ : ਸਟਾਰਟਅੱਪਸ ਨੂੰ ਮਿਲਣ ਵਾਲੇ ਇਨਕਮ ਟੈਕਸ ਲਾਭ ਨੂੰ ਇਕ ਸਾਲ ਲਈ ਵਧਾਇਆ ਗਿਆ। ਐੱਮ. ਐੱਸ. ਐੱਮ. ਈ. ਨੂੰ 9 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਬਜਟ 2023: ਜੇਕਰ ਤੁਹਾਡੀ ਆਮਦਨ 50 ਹਜ਼ਾਰ ਜਾਂ 1 ਲੱਖ ਰੁਪਏ ਹੈ ਤਾਂ ਜਾਣੋ ਕਿਵੇਂ ਬਚਣਗੇ ਹਜ਼ਾਰਾਂ ਰੁਪਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੱਲਦੀ ਕਾਰ 'ਚ ਲੱਗੀ ਅੱਗ, ਗਰਭਵਤੀ ਔਰਤ ਅਤੇ ਉਸ ਦਾ ਪਤੀ ਜਿਊਂਦੇ ਸੜੇ
NEXT STORY