ਜਲੰਧਰ (ਇੰਟ.) : ਰੇਲਵੇ ਦੇ 2.4 ਲੱਖ ਕਰੋੜ ਰੁਪਏ ਪ੍ਰਸਤਾਵਿਤ ਬਜਟ ਨਾਲ ਨਿਰਮਾਣ ਅਧੀਨ 5 ਵੱਡੇ ਪ੍ਰਾਜੈਕਟਾਂ ਨੂੰ ਰਫਤਾਰ ਮਿਲ ਸਕਦੀ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ ਲਗਾਤਾਰ ਕੰਮ ਜਾਰੀ ਹੈ ਅਤੇ ਆਉਣ ਵਾਲੇ ਕੁਝ ਮਹੀਨੀਆਂ ਅਤੇ ਸਾਲਾਂ ’ਚ ਇਨ੍ਹਾਂ ਦਾ ਕਾਰਜ ਪੂਰਾ ਹੋਣ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ।
ਰੈਪਿਡ ਟ੍ਰੇਨ ਦਾ ਸੰਚਾਲਨ
ਦਿੱਲੀ ਤੋਂ ਮੇਰਠ ਵਿਚਾਲੇ ਸਾਲ 2025 ’ਚ ਰੈਪਿਡ ਟ੍ਰੇਨ ਦਾ ਸੰਚਾਲਨ ਕੀਤਾ ਜਾਣਾ ਹੈ। ਇਸ ਪੂਰੇ ਰੇਲਵੇ ਕਾਰੀਡੋਰ ਨੂੰ ਤਿੰਨ ਪੜਾਵਾਂ ’ਚ ਪੂਰਾ ਕੀਤਾ ਜਾਣਾ ਹੈ। ਇਸ ਦਾ ਪਹਿਲਾ ਪੜਾਅ ਸਾਹਿਬਾਬਾਦ ਤੋਂ ਦੁਹਾਈ ਡਿਪੋ ਵਿਚਾਲੇ 17 ਕਿਲੋਮੀਟਰ ਲੰਮਾ ਹੈ। ਇਸ ਰਸਤੇ ’ਤੇ ਰੈਪਿਡ ਰੇਲ ਨੂੰ ਮਾਰਚ 2023 ਤੋਂ ਯਾਤਰਾ ਲਈ ਸ਼ੁਰੂ ਕੀਤਾ ਜਾਣਾ ਹੈ। ਇਸ ਰਸਤੇ ’ਤੇ ਟ੍ਰੈਕ ਬਣਾਉਣ ਦਾ ਕਾਰਜ ਪੂਰਾ ਹੋ ਗਿਆ ਹੈ। ਇੱਥੇ ਹੁਣ ਓਵਰਹੈੱਡ ਇਕਵਿਪਮੈਂਟ ਲਾਈਨ ਦੇ ਇੰਸਟਾਲੇਸ਼ਨ ਦਾ ਕਾਰਜ ਚੱਲ ਰਿਹਾ ਹੈ। ਮਾਰਚ, 2023 ਤੋਂ ਇਹ ਦੁਹਾਈ ਡਿਪੋ ਤੋਂ ਸਾਹਿਬਾਬਾਦ ਵਿਚਾਲੇ ਯਾਤਰੀਆਂ ਲਈ ਦੌੜਣ ਲੱਗੇਗੀ।
ਇਹ ਵੀ ਪੜ੍ਹੋ : ਮੱਧ ਵਰਗੀ ਪਰਿਵਾਰਾਂ ’ਤੇ ਮਿਹਰਬਾਨ ਹੋਈ ਵਿੱਤ ਮੰਤਰੀ, ਇਨਕਮ ਟੈਕਸ ’ਚ ਵੱਡੀ ਰਾਹਤ
ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ
ਗੁਜਰਾਤ ਦੇ 8 ਜ਼ਿਲਿਆਂ ਅਤੇ ਦਾਦਰਾ ਅਤੇ ਨਗਰ ਹਵੇਲੀ ਤੋਂ ਲੰਘਣ ਵਾਲੇ ਸਮਾਂਨਾਂਤਰ ਦੇ ਨਾਲ-ਨਾਲ ਉਸਾਰੀ ਕਾਰਜ ਸ਼ੁਰੂ ਹੋ ਗਿਆ ਹੈ। ਸਾਲਾਂ ਤੱਕ ਅੱਧ ’ਚ ਲਮਕੇ ਰਹਿਣ ਤੋਂ ਬਾਅਦ, ਬੁਲੇਟ ਟ੍ਰੇਨ ਪ੍ਰਾਜੈਕਟ ਨੇ ਹਾਲ ਹੀ ’ਚ ਰਫ਼ਤਾਰ ਫੜੀ ਹੈ, ਜਿਸ ’ਚ ਮਹਾਰਾਸ਼ਟਰ ਵੀ ਸ਼ਾਮਲ ਹੈ। ਅਧਿਕਾਰੀਆਂ ਅਨੁਸਾਰ, ਪ੍ਰਾਜੈਕਟ 2027 ’ਚ ਪੂਰਾ ਹੋ ਸਕਦਾ ਹੈ।
ਬਇਰਬੀ-ਸਾਈਰੰਗ ਰੇਲਵੇ ਪ੍ਰਾਜੈਕਟ
ਪੂਰਬ-ਉੱਤਰ ਸੂਬੇ ਮਿਜ਼ੋਰਮ ਨੂੰ ਦੇਸ਼ ਦੇ ਬਾਕੀ ਹਿੱਸੀਆਂ ਨਾਲ ਜੋੜਣ ਲਈ ਬਇਰਬੀ-ਸਾਈਰੰਗ ਨਵੀਂ ਲਾਈਨ ਰੇਲਵੇ ਪ੍ਰਾਜੈਕਟ ’ਤੇ ਕੰਮ ਜਾਰੀ ਹੈ। ਪ੍ਰਾਜੈਕਟ ਦੇ ਪੂਰੇ ਹੋ ਜਾਣ ਤੋਂ ਬਾਅਦ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿਸ਼ੇਸ਼ ਰੂਪ ’ਚ ਮਿਜ਼ੋਰਮ ’ਚ ਸੰਚਾਰ ਅਤੇ ਵਣਜ ਦੇ ਮਾਮਲੇ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਬਇਰਬੀ-ਸਾਈਰੰਗ ਪ੍ਰਾਜੈਕਟ ਦਾ ਟੀਚਾ ਪੂਰਬ-ਉੱਤਰ ਭਾਰਤ ’ਚ ਵਾਧੂ 51.38 ਕਿ. ਮੀ. ਰੇਲਵੇ ਟ੍ਰੈਕ ਬਣਾਉਣਾ ਹੈ।
ਭਾਲੁਕਪੋਂਗ-ਤਵਾਂਗ ਲਾਈਨ
ਭਾਲੁਕਪੋਂਗ-ਤਵਾਂਗ ਲਾਈਨ ਪੂਰਬ-ਉੱਤਰ ਦੇ ਮਹੱਤਵਪੂਰਣ ਪ੍ਰਾਜੈਕਟਾਂ ’ਚੋਂ ਇਕ ਹੈ, ਜੋ ਉਸ ਖੇਤਰ ’ਚ ਫੌਜ ਦੀਆਂ ਵਿਆਪਕ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜਿੱਥੇ ਚੀਨ ਦੇ ਨਾਲ ਤਣਾਅ ਵਧਿਆ ਹੋਇਆ ਹੈ। ਪ੍ਰਸਤਾਵਿਤ ਲਾਈਨ ’ਚ ਕਈ ਸੁਰੰਗਾਂ ਹੋਣਗੀਆਂ ਅਤੇ ਇਹ 10,000 ਫੁੱਟ ਤੋਂ ਜ਼ਿਆਦਾ ਉਚਾਈ ਵਾਲੇ ਥਾਵਾਂ ’ਤੇ ਬਣਾਈਆਂ ਜਾਣਗੀਆਂ।
ਚਿਨਾਬ ਨਦੀ ਰੇਲਵੇ ਬ੍ਰਿਜ ਪ੍ਰਾਜੈਕਟ
ਚਿਨਾਬ ਨਦੀ ’ਤੇ ਦੁਨੀਆ ਦਾ ਸਭ ਤੋਂ ਉੱਚਾ ਸਿੰਗਲ-ਆਰਕ ਰੇਲਵੇ ਪੁਲ ਬਣਾਇਆ ਜਾ ਰਿਹਾ ਹੈ। ਚਿਨਾਬ ਨਦੀ ਰੇਲਵੇ ਬ੍ਰਿਜ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ਦਾ ਇੱਕ ਹਿੱਸਾ ਹੈ। 9.2 ਕਰੋਡ਼ ਡਾਲਰ ਦੇ ਬਜਟ ਵਾਲਾ 1.3 ਕਿਲੋਮੀਟਰ ਲੰਮਾ ਇਹ ਪ੍ਰਾਜੈਕਟ ਕਸ਼ਮੀਰ ਘਾਟੀ ਨੂੰ ਬਾਕੀ ਭਾਰਤ ਨਾਲ ਰੇਲ ਨੈੱਟਵਰਕ ਦੇ ਮਾਧਿਅਮ ਨਾਲ ਜੋੜੇਗਾ। ਚਿਨਾਬ ਰਿਵਰ ਰੇਲਵੇ ਬ੍ਰਿਜ ਐਫਕਾਸ ਇੰਫ੍ਰਾਸਟਫੱਕਚਰ (ਇੰਡੀਆ), ਵੀ. ਐੱਸ. ਐੱਲ. ਇੰਡਿਆ ਅਤੇ ਦੱਖਣ ਕੋਰੀਆ ਦੀ ਅਲਟਰਾ ਕੰਸਟ੍ਰੱਕਸ਼ਨ ਐਂਡ ਇੰਜੀਨਿਅਰਿੰਗ ਕੰਪਨੀ ਦਾ ਸਾਂਝਾ ਉੱਦਮ ਹੈ। ਇਹ ਰੇਲ ਦੇ ਮਾਧਿਅਮ ਨਾਲ ਕਸ਼ਮੀਰ ਪੁੱਜਣ ਦੀ ਦਿਸ਼ਾ ’ਚ ਇਕ ਹੋਰ ਕਦਮ ਹੈ।
ਇਹ ਵੀ ਪੜ੍ਹੋ : ਬਜਟ 2023: ਜੇਕਰ ਤੁਹਾਡੀ ਆਮਦਨ 50 ਹਜ਼ਾਰ ਜਾਂ 1 ਲੱਖ ਰੁਪਏ ਹੈ ਤਾਂ ਜਾਣੋ ਕਿਵੇਂ ਬਚਣਗੇ ਹਜ਼ਾਰਾਂ ਰੁਪਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
Budget 2023 : 8000 ਕਰੋੜ ਰੁਪਏ ਵਧਿਆ ਸਿੱਖਿਆ ਦਾ ਬਜਟ , ਹੁਣ ਸਿਖਲਾਈ ’ਤੇ ਜ਼ਿਆਦਾ ਜ਼ੋਰ
NEXT STORY