ਨਵੀਂ ਦਿੱਲੀ : ਮਹਾਮਾਰੀ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਜਨਗਣਨਾ ਦੀ ਕਾਰਵਾਈ ਅਪ੍ਰੈਲ-ਮਈ 2024 'ਚ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਨਹੀਂ ਹੈ। ਜਦੋਂ ਵੀ ਮਰਦਮਸ਼ੁਮਾਰੀ ਕਰਵਾਈ ਜਾਵੇਗੀ, ਉਦੋਂ ਨਾਗਰਿਕਾਂ ਨੂੰ ਸਮਾਰਟਫ਼ੋਨ, ਇੰਟਰਨੈੱਟ, ਲੈਪਟਾਪ, ਕੰਪਿਊਟਰ, ਕਾਰ, ਦੋਪਹੀਆ ਵਾਹਨ, ਮੁੱਖ ਖਪਤ ਵਾਲੇ ਅਨਾਜ ਦੀ ਪਹੁੰਚ ਵਰਗੇ 31 ਸਵਾਲ ਪੁੱਛੇ ਜਾਣਗੇ।
ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਬੋਲੇ PM Modi, ਗੁਲਾਮੀ ਤੋਂ ਆਜ਼ਾਦੀ ਦਾ ਪ੍ਰਤੀਕ ਹੈ 'ਸੇਂਗੋਲ'
ਮਰਦਮਸ਼ੁਮਾਰੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨਪੀਆਰ) ਨੂੰ ਅਪਡੇਟ ਕਰਨ ਦੀ ਕਵਾਇਦ 1 ਅਪ੍ਰੈਲ ਤੋਂ 30 ਸਤੰਬਰ 2020 ਤੱਕ ਦੇਸ਼ ਭਰ ਵਿੱਚ ਹੋਣੀ ਸੀ ਪਰ ਕੋਵਿਡ-19 ਦੇ ਫੈਲਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਜਨਗਣਨਾ ਦਾ ਕੰਮ ਅਜੇ ਵੀ ਰੁਕਿਆ ਹੋਇਆ ਹੈ ਅਤੇ ਸਰਕਾਰ ਨੇ ਅਜੇ ਤੱਕ ਨਵੇਂ ਕਾਰਜਕ੍ਰਮ ਦਾ ਐਲਾਨ ਨਹੀਂ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਦੱਸਿਆ ਕਿ ਜਨਵਰੀ 'ਚ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਨੇ ਸੂਚਿਤ ਕੀਤਾ ਹੈ ਕਿ ਪ੍ਰਸ਼ਾਸਨਿਕ ਸੀਮਾਵਾਂ ਨੂੰ ਸਥਿਰ ਕਰਨ ਦੀ ਮਿਤੀ, ਨਵੇਂ ਜ਼ਿਲ੍ਹੇ ਜਾਂ ਉਪ-ਜ਼ਿਲ੍ਹਿਆਂ ਦੀ ਸਿਰਜਣਾ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਗਿਲਗਿਤ-ਬਾਲਟਿਸਤਾਨ ਦੇ ਪਹਾੜੀ ਖੇਤਰ 'ਚ ਬਰਫ਼ੀਲੇ ਤੂਫਾਨ ਕਾਰਨ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਇਸ ਦੌਰਾਨ ਚੋਣ ਕਮਿਸ਼ਨ ਅਗਲੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਆਦਿ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ ਅਕਤੂਬਰ ਤੋਂ ਮਰਦਮਸ਼ੁਮਾਰੀ ਦਾ ਅਭਿਆਸ ਕਰਵਾਉਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਤੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਵੱਲੋਂ ਸਮਾਨ ਲੋਕਾਂ ਨੂੰ ਹੀ ਇਸ ਕੰਮ ਵਿੱਚ ਸ਼ਾਮਲ ਕੀਤਾ ਜਾਣਾ ਹੈ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਜਨਗਣਨਾ ਦਾ ਕੰਮ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਵੇਗਾ।
ਇਹ ਵੀ ਪੜ੍ਹੋ : ਜਾਅਲਸਾਜ਼ੀ : ਕੁਝ ਪ੍ਰਾਈਵੇਟ ਬੈਂਕਾਂ ’ਚ ਫਰਜ਼ੀ ਬੈਂਕ ਖਾਤੇ ਖੁੱਲ੍ਹਵਾ ਕੇ ਹਵਾਲਾ ਕਾਰੋਬਾਰੀ ਕਰ ਰਹੇ ਕਰੋੜਾਂ ਦੀ ਹੇਰਾਫੇਰੀ
ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਅਨੁਸਾਰ ਨਾਗਰਿਕਾਂ ਨੂੰ 31 ਸਵਾਲ ਪੁੱਛੇ ਜਾਣੇ ਹਨ। ਇਨ੍ਹਾਂ ਸਵਾਲਾਂ ਵਿੱਚ ਸ਼ਾਮਲ ਹੈ ਕਿ ਕੀ ਕਿਸੇ ਪਰਿਵਾਰ ਕੋਲ ਟੈਲੀਫ਼ੋਨ ਲਾਈਨ, ਇੰਟਰਨੈੱਟ ਕੁਨੈਕਸ਼ਨ, ਮੋਬਾਇਲ ਜਾਂ ਸਮਾਰਟਫ਼ੋਨ, ਸਾਈਕਲ, ਸਕੂਟਰ ਜਾਂ ਮੋਟਰਸਾਈਕਲ ਜਾਂ ਮੋਪੇਡ ਹੈ ਤੇ ਕੀ ਉਨ੍ਹਾਂ ਕੋਲ ਕਾਰ, ਜੀਪ ਜਾਂ ਵੈਨ ਹੈ।
ਇਹ ਵੀ ਪੜ੍ਹੋ : ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ 'ਤੇ ਕਾਰ ਨਾਲ ਟੱਕਰ ਮਾਰਨ ਵਾਲਾ ਵਿਅਕਤੀ ਮੁੜ ਗ੍ਰਿਫ਼ਤਾਰ
ਨਾਗਰਿਕਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਘਰ ਵਿੱਚ ਕਿਹੋ ਜਿਹਾ ਅਨਾਜ ਖਾਂਦੇ ਹਨ, ਪੀਣ ਵਾਲੇ ਪਾਣੀ ਅਤੇ ਰੌਸ਼ਨੀ ਦਾ ਮੁੱਖ ਸਰੋਤ, ਪਖਾਨਿਆਂ ਤੱਕ ਪਹੁੰਚ ਅਤੇ ਉਨ੍ਹਾਂ ਦੀਆਂ ਕਿਸਮਾਂ, ਨਹਾਉਣ ਦੀਆਂ ਸਹੂਲਤਾਂ ਦੀ ਉਪਲਬਧਤਾ, ਰਸੋਈ ਅਤੇ ਐੱਲਪੀਜੀ/ਪੀਐੱਨਜੀ ਕੁਨੈਕਸ਼ਨ ਦੀ ਉਪਲਬਧਤਾ, ਖਾਣਾ ਬਣਾਉਣ ਲਈ ਵਰਤੇ ਜਾਂਦੇ ਮੁੱਖ ਬਾਲਣ, ਰੇਡੀਓ, ਟਰਾਂਜ਼ਿਸਟਰ, ਟੈਲੀਵਿਜ਼ਨ ਦੀ ਉਪਲਬਧਤਾ ਆਦਿ ਵੀ ਸ਼ਾਮਲ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PM ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤੇ ਜਾਣ 'ਤੇ ਸਾਹਮਣੇ ਆਇਆ ਰਾਸ਼ਟਰਪਤੀ ਦਾ ਬਿਆਨ, ਜਾਣੋ ਕੀ ਕਿਹਾ
NEXT STORY