ਕੁੱਲੂ—ਹਿਮਾਚਲ ਦੇ ਕੁੱਲੂ ਜ਼ਿਲੇ 'ਚ ਸਾਬਕਾ ਭਾਜਪਾ ਨੇਤਾ ਅਤੇ ਮਹਿਲਾ ਨੇਤਾ ਦੇ ਵਾਇਰਲ ਅਸ਼ਲੀਲ ਵੀਡੀਓ ਮਾਮਲੇ 'ਚ ਬੰਜਾਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਸੋਸ਼ਲ ਮੀਡੀਆ ਯੂਜ਼ਰ ਨੂੰ ਵੀ ਹਦਾਇਤ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਸੋਸ਼ਲ ਮੀਡੀਆ 'ਚ ਅਸ਼ਲੀਲ ਵੀਡੀਓ ਜਾਂ ਆਡੀਓ ਵਾਇਰਲ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਚ ਬੰਜਾਰ ਦੇ ਸਾਬਕਾ ਭਾਜਪਾ ਨੇਤਾ ਅਤੇ ਮਹਿਲਾ ਨੇਤਾ ਦੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਸੀ, ਜੋ ਕਿ ਕਿਸੇ ਸਰਕਾਰੀ ਗੈਸਟ ਰੂਮ ਦੇ ਬਾਥਰੂਮ ਦੀ ਲੱਗ ਰਹੀ ਸੀ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਸ ਨੂੰ ਦੋਵਾਂ ਦੀ ਸਹਿਮਤੀ ਨਾਲ ਬਣਾਈ ਗਈ ਹੈ ਪਰ ਇਹ ਵੀਡੀਓ ਕਿਵੇਂ ਅਤੇ ਕਿੱਥੋ ਵਾਇਰਲ ਹੋਈ ਫਿਲਹਾਲ ਇਸ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ। ਸਥਾਨਿਕ ਵਿਧਾਇਕਾਂ ਵੱਲੋਂ ਦੋਵਾਂ ਨੇਤਾਵਾਂ ਨੂੰ
ਨੋਟਿਸ ਜਾਰੀ ਕਰਦੇ ਹੋਏ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਬਿਹਾਰ 'ਚ ਹੜ੍ਹ ਕਾਰਨ ਸਮਸਤੀਪੁਰ-ਦਰਭੰਗਾ ਰੇਲਮਾਰਗ 'ਤੇ ਟ੍ਰੇਨਾਂ ਦੀ ਆਵਾਜਾਈ ਬੰਦ
NEXT STORY