ਪ੍ਰਯਾਗਰਾਜ— ਕੁੰਭ ਮੇਲੇ 'ਚ ਲੋਕਾਂ ਨੂੰ ਗਾਂ ਦੇ ਘਿਓ ਨਾਲ ਬਣਿਆ ਸ਼ੁੱਧ ਭੋਜਨ ਉਪਲੱਬਧ ਕਰਵਾ ਰਿਹਾ ਗਊ ਢਾਬਾ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਢਾਬੇ ਦੀ ਯੋਜਨਾ 'ਚ ਫਾਇਦੇ ਦੀਆਂ ਭਾਰੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਗੁਜਰਾਤ, ਮਹਾਰਾਸ਼ਟਰ ਵਰਗੇ ਰਾਜਾਂ ਦੇ ਉੱਦਮੀ ਫਰੈਂਚਾਈਜ਼ੀ ਲਈ ਪੁੱਛ-ਗਿੱਛ ਕਰ ਰਹੇ ਹਨ। ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਰਾਸ਼ਟਰੀ ਰਾਜਮਾਰਗ58 'ਤੇ ਪਹਿਲਾ ਗਊ ਢਾਬਾ ਸ਼ੁਰੂ ਕਰਨ ਵਾਲੇ ਸਤੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਗਊ ਢਾਬਾ ਸ਼ੁਰੂ ਕਰਨ ਦੇ ਪ੍ਰੇਰਨਾ ਜਨੇਊ ਕ੍ਰਾਂਤੀ ਦੇ ਅਗੁਵਾ ਚੰਦਰਮੋਹਨ ਜੀ ਤੋਂ ਮਿਲੀ। ਉਨ੍ਹਾਂ ਨੇ ਦੱਸਿਆ,''ਗੁਜਰਾਤ, ਮਹਾਰਾਸ਼ਟਰ ਅਤੇ ਰਿਸ਼ੀਕੇਸ਼ ਤੋਂ ਲੋਕਾਂ ਨੇ ਗਊ ਢਾਬਾ ਦੀ ਫਰੈਂਚਾਈਜ਼ੀ ਲੈਣ 'ਚ ਰੁਚੀ ਦਿਖਾਈ ਹੈ ਪਰ ਅਸੀਂ ਸਾਰੇ ਪਹਿਲਾਂ ਉਨ੍ਹਾਂ ਲੋਕਾਂ ਨੂੰ ਇਸ ਦੀ ਫਰੈਂਚਾਈਜ਼ੀ ਦੇਵਾਂਗੇ, ਜੋ ਗਊਸ਼ਾਲਾ ਦਾ ਸੰਚਾਲਨ ਕਰਦੇ ਹਨ। ਸਾਡਾ ਮਕਸਦ ਇਸ ਢਾਬੇ ਰਾਹੀਂ ਗਊ ਰੱਖਿਆ, ਗਊ ਪਾਲਣਾ ਨੂੰ ਉਤਸ਼ਾਹ ਦੇਣਾ ਹੈ।''
ਕੁੰਭ ਮੇਲਾ ਖੇਤਰ ਦੇ ਅਰੈਲ 'ਚ ਗਊ ਢਾਬਾ ਚੱਲਾ ਰਹੇ ਢਾਬੇ ਦੇ ਪ੍ਰਬੰਧਕ ਅਸ਼ਵਨੀ ਨੇ ਦੱਸਿਆ,''ਮੇਰਠ ਕੋਲ ਸ਼ੁਕਰਤਾਲ 'ਚ ਸਾਡੀਆਂ 1000 ਗਾਂਵਾਂ ਦੀ ਗਊਸ਼ਾਲਾ ਹੈ, ਜਿੱਥੇ ਸ਼ੁੱਧ ਦੇਸੀ ਨਸਲ ਦੀਆਂ ਗਾਂਵਾਂ ਹਨ। ਇਨ੍ਹਾਂ ਗਾਂਵਾਂ ਦੇ ਦੁੱਧ ਨਾਲ ਤਿਆਰ ਘਿਓ ਦੀ ਵਰਤੋਂ ਅਸੀਂ ਗਊ ਢਾਬੇ 'ਚ ਕਰਦੇ ਹਾਂ। ਇਹ ਘਿਓ ਰਵਾਇਤੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗਊ ਢਾਬੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਕਦਮ ਘਰ ਵਰਗਾ ਸ਼ੁੱਭ ਭੋਜਨ, ਜਿਸ 'ਚ ਕਿਸੇ ਵੀ ਤਰ੍ਹਾਂ ਦੀਆਂ ਨਕਲੀ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਮੁਜ਼ੱਫਰਨਗਰ ਸਥਿਤ ਗਊ ਢਾਬੇ 'ਚ ਲੱਸੀ ਵੀ ਪਰੋਸੀ ਜਾਂਦੀ ਹੈ, ਕਿਉਂਕਿ ਉੱਥੇ ਸਾਡੀ ਗਊਸ਼ਾਲਾ ਮੌਜੂਦ ਹੈ। ਉਨ੍ਹਾਂ ਨੇ ਦੱਸਿਆ ਕਿ ਗਊ ਢਾਬਾ 2 ਤਰ੍ਹਾਂ ਦੀ ਥਾਲੀ ਦੀ ਪੇਸ਼ਕਸ਼ ਕਰਦਾ ਹੈ, ਜਿਸ 'ਚ ਲੋਕਾਂ ਨੂੰ ਚੁੱਲ੍ਹੇ ਦੀ ਰੋਟੀ, ਦੇਸੀ ਗਾਂ ਦੇ ਦੁੱਧ ਨਾਲ ਬਣੀ ਖੀਰ, ਸ਼ੁੱਧ ਤੇਲ ਨਾਲ ਤਿਆਰ ਸਬਜ਼ੀਆਂ, ਦਾਲ, ਰਾਇਤਾ (ਦਹੀਂ), ਸਲਾਦ ਅਤੇ ਪਾਪੜ ਦਿੱਤਾ ਜਾਂਦਾ ਹੈ। ਇਕ ਥਾਲੀ 300 ਰੁਪਏ ਅਤੇ ਦੂਜੀ ਥਾਲੀ 200 ਰੁਪਏ ਦੀ ਹੈ। ਸਤੀਸ਼ ਨੇ ਕਿਹਾ ਕਿ ਗਊ ਢਾਬਾ, ਗਊਸ਼ਾਲਾਵਾਂ ਨੂੰ ਆਜ਼ਾਦ ਬਣਾਉਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਇਸ ਨਾਲ ਸ਼ੁੱਧ ਭੋਜਣ ਉਪਲੱਬਧ ਹੋ ਸਕਦਾ ਹੈ।
ਪੀ. ਐੱਮ. ਮੋਦੀ 29 ਜਨਵਰੀ ਨੂੰ ਕਰਨਗੇ 'ਪ੍ਰੀਖਿਆ 'ਤੇ ਚਰਚਾ'
NEXT STORY