ਨਵੀਂ ਦਿੱਲੀ — ਝਾਰਖੰਡ ਦੇ ਇਕ ਗਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵਲੋਂ ਤਕੜਾ ਝਟਕਾ ਲੱਗਾ ਹੈ। ਬਾਗੁਨਹਾਤੂ 'ਚ ਇਕ ਗਰੀਬ ਪਰਿਵਾਰ ਨੂੰ ਇਸ ਮਹੀਨੇ ਦਾ ਬਿਜਲੀ ਬਿੱਲ 38 ਅਰਬ ਰੁਪਏ ਦਾ ਫੜਾ ਦਿੱਤਾ ਗਿਆ। ਬਿਜਲੀ ਦਾ ਬਿੱਲ ਦੇਖ ਕੇ ਗਰੀਬ ਪਰਿਵਾਰ ਦੇ ਹੋਸ਼ ਉੱਡ ਗਏ। ਪੀੜਤ ਹੁਣ ਬਿਜਲੀ ਵਿਭਾਗ ਦੇ ਚੱਕਰ ਕੱਟ-ਕੱਟ ਕੇ ਪ੍ਰੇਸ਼ਾਨ ਹੈ। ਬਾਗੁਨਹਾਤੂ ਰੋਡ ਨੰਬਰ ਇਕ, ਵਾਰਡ ਨੰਬਰ 16 ਦਾ ਨਿਵਾਸੀ ਕੇ. ਕੇ. ਗੁਹਾ ਪੇਸ਼ੇ ਤੋਂ ਮਜ਼ਦੂਰ ਹੈ। ਉਸ ਦੇ ਤਿੰਨ ਕਮਰਿਆਂ ਦੇ ਘਰ 'ਚ ਬਲਬ, ਟੀ.ਵੀ. ਅਤੇ ਫਰਿਜ ਦੇ ਇਲਾਵਾ ਕੋਈ ਯੰਤਰ ਨਹੀਂ, ਜੋ ਬਿਜਲੀ ਨਾਲ ਚੱਲਦਾ ਹੋਵੇ। ਉਸ ਦੇ ਅਨੁਸਾਰ ਪਿਛਲੇ ਮਹੀਨੇ ਉਨ੍ਹਾਂ ਨੇ 1200 ਰੁਪਏ ਬਿੱਲ ਦਾ ਭੁਗਤਾਨ ਕੀਤਾ ਪਰ ਇਸ ਮਹੀਨੇ ਦਾ 38 ਅਰਬ ਦਾ ਬਿੱਲ ਦੇਖ ਕੇ ਪੂਰਾ ਪਰਿਵਾਰ ਹੈਰਾਨ ਹੈ। ਇਸ ਬਿੱਲ ਨੂੰ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 25 ਅਗਸਤ ਹੈ।
ਬੋਰਡ ਦੇ ਅਧਿਕਾਰੀਆਂ ਅਨੁਸਾਰ 45000 ਖਪਤਕਾਰਾਂ ਦੇ ਬਿੱਲਾਂ 'ਚ ਗੜਬੜੀ ਹੋਈ ਹੈ। ਇਸ ਦੇ ਬਾਵਜੂਦ ਬੋਰਡ ਵਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਦਰਜਨਾਂ ਲੋਕ ਬਿੱਲਾਂ ਨੂੰ ਠੀਕ ਕਰਨ ਲਈ ਬੋਰਡ ਦੇ ਦਫਤਰ ਦੇ ਗੇੜੇ ਮਾਰ ਰਹੇ ਹਨ।
ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਵਿਸ਼ਾਲ ਕਿਲੇ 'ਚ ਤਬਦੀਲ
NEXT STORY