ਟੀਕਮਗੜ— ਮੱਧ ਪ੍ਰਦੇਸ਼ ਦੇ ਟੀਕਮਗੜ ਜ਼ਿਲੇ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਨੇਤਾ ਨੇ ਵਾਹਨ ਚੈਕਿੰਗ ਕਰ ਰਹੀ ਮਹਿਲਾ ਪੁਲਸ ਅਧਿਕਾਰੀ ਨਾਲ ਅਸ਼ਲੀਲਤਾ ਕਰਦੇ ਹੋਏ ਉਸ ਦੀ ਵਰਦੀ ਪਾੜ ਦਿੱਤੀ। ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਫਰਾਰ ਹੈ। ਪੁਲਸ ਮੁਤਾਬਕ ਇਹ ਘਟਨਾ ਲਿਧੌਰਾ ਥਾਣੇ ਦੀ ਮਹਿਲਾ ਸਬ-ਇੰਸਪੈਕਟਰ ਦੁਆਰਾ ਸੋਮਵਾਰ ਦੇਰ ਸ਼ਾਮ ਵਾਹਨਾਂ ਦੀ ਚੈਕਿੰਗ ਦੌਰਾਨ ਹੋਈ।
ਜਾਣਕਾਰੀ ਮੁਤਾਬਕ ਪੁਲਸ ਸੁਪਰਡੈਂਟ ਸੁਰਿੰਦਰ ਜੈਨ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਮਹਿਲਾ ਸਬ-ਇੰਸਪੈਕਟਰ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੇ ਇਕ ਮਾਸੂਮ ਬੱਚੀ ਨੂੰ ਟੱਕਰ ਮਾਰ ਦਿੱਤੀ ਅਤੇ ਭੱਜਣ ਲੱਗਾ ਪਰ ਮਹਿਲਾ ਅਧਿਕਾਰੀ ਨੇ ਉਸ ਨੂੰ ਰੋਕ ਕੇ ਹਦਾਇਤ ਦਿੱਤੀ ਪਰ ਵਿਅਕਤੀ ਅਸ਼ਲੀਲਤਾ 'ਤੇ ਉੱਤਰ ਆਇਆ।
ਜੈਨ ਮੁਤਾਬਕ ਦੋਸ਼ੀ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਵਰਦੀ ਪਾੜ ਦਿੱਤੀ। ਦੋਸ਼ੀਆਂ 'ਚੋਂ ਇਕ ਭਾਜਪਾ ਨੇਤਾ ਮੁਬਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦਾ ਸਾਥੀ ਪੰਕਜ ਫਰਾਰ ਹੈ।
1 ਰੁਪਏ ਕਰਜ਼ੇ ਬਦਲੇ ਬੈਂਕ ਨੇ ਨਹੀਂ ਵਾਪਸ ਕੀਤਾ 3.5 ਲੱਖ ਦਾ ਸੋਨਾ
NEXT STORY