ਮੁੰਬਈ — ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਉਦਯੋਗਪਤੀ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਫਰਾਰ ਹਨ, ਜਿਨ੍ਹਾਂ ਨੂੰ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ। ਪਰ ਇਨ੍ਹਾਂ ਹੀ ਬੈਂਕਾਂ ਵਿਚ ਜੇਕਰ ਆਮ ਲੋਕਾਂ ਨੂੰ 1 ਰੁਪਏ ਦੀ ਵੀ ਸਹਾਇਤਾ ਦੇਣੀ ਪੈ ਜਾਵੇ ਤਾਂ ਇਨ੍ਹਾਂ ਬੈਂਕ ਵਾਲਿਆਂ ਨੂੰ ਕਾਨੂੰਨ ਯਾਦ ਆ ਜਾਂਦਾ ਹੈ। ਅਕਸਰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਆਮ ਜਾਂ ਰਸੂਖ ਨਾ ਰੱਖਣ ਵਾਲੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਤਾਮਿਲਨਾਡੂ ਦਾ ਸਾਹਮਣੇ ਆਇਆ ਹੈ, ਜਿਥੇ ਇਕ ਗਾਹਕ ਦੇ ਲੱਖਾਂ ਰੁਪਏ ਦੇ ਸੋਨੇ ਦੀ ਕੀਮਤ ਸਿਰਫ ਇਕ ਰੁਪਏ ਲਗਾਈ ਗਈ ਅਤੇ ਉਸਨੂੰ ਪਰੇਸ਼ਾਨ ਕੀਤਾ ਗਿਆ। ਇਹ ਮਾਮਲਾ ਹੁਣ ਹਾਈਕੋਰਟ ਪਹੁੰਚ ਗਿਆ ਹੈ।
ਇਹ ਹੈ ਸਾਰਾ ਮਾਮਲਾ
ਕਾਂਚੀਪੁਰਮ 'ਚ ਇਕ ਸਹਿਕਾਰੀ ਬੈਂਕ ਨੇ 1 ਰੁਪਏ ਦੇ ਡਿਫਾਲਟ ਦਾ ਦੋਸ਼ ਲਗਾ ਕੇ ਗਾਹਕ ਸੀ.ਕੁਮਾਰ ਵਲੋਂ ਗਿਰਵੀ ਰੱਖੇ ਗਏ 3.5 ਲੱਖ ਰੁਪਏ ਦਾ ਸੋਨਾ(169 ਗ੍ਰਾਮ) ਜ਼ਬਤ ਕਰ ਲਿਆ। ਸਿਰਫ ਇੰਨਾ ਹੀ ਨਹੀਂ ਕਿ ਕੁਮਾਰ ਇਸ ਦਾ ਭੁਗਤਾਨ ਨਹੀਂ ਕਰਨਾ ਚਾਹੁੰਦੇ ਸਨ ਪਰ ਬੈਂਕ ਵਲੋਂ ਪਰੇਸ਼ਾਨ ਕੀਤੇ ਜਾਣ 'ਤੇ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।
ਕਾਂਚੀਪੁਰਮ ਸੈਂਟਰਲ ਕੋਆਪਰੇਟਿਵ ਬੈਂਕ ਦੇ ਗਾਹਕ ਸੀ. ਕੁਮਾਰ ਨੇ 6 ਅਪ੍ਰੈਲ 2010 ਨੂੰ 31 ਗ੍ਰਾਮ ਸੋਨਾ ਗਿਰਵੀ ਰੱਖਿਆ ਅਤੇ 1.23 ਲੱਖ ਦਾ ਲੋਨ ਲਿਆ। 28 ਮਾਰਚ 2011 ਨੂੰ ਉਨ੍ਹਾਂ ਨੇ ਵਿਆਜ ਸਮੇਤ ਬੈਂਕ ਦਾ ਕਰਜ਼ਾ ਵਾਪਸ ਕਰ ਦਿੱਤਾ ਪਰ ਬੈਂਕ ਦਾ ਰਿਕਾਰਡ ਦੱਸਦਾ ਹੈ ਕਿ 1 ਰੁਪਿਆ ਬਕਾਇਆ ਰਹਿ ਗਿਆ। ਇਸ ਤੋਂ ਬਾਅਦ 9 ਫਰਵਰੀ 2011 ਨੂੰ ਉਨ੍ਹਾਂ ਨੇ 85 ਗ੍ਰਾਮ ਸੋਨਾ ਗਿਰਵੀ ਰੱਖ ਕੇ 1.05 ਲੱਖ ਰੁਪਏ ਦਾ ਲੋਨ ਲਿਆ। 28 ਫਰਵਰੀ 2011 ਨੂੰ 52 ਗ੍ਰਾਮ ਸੋਨਾ ਗਿਰਵੀ ਰੱਖ ਕੇ ਉਨ੍ਹਾਂ ਨੇ 60 ਹਜ਼ਾਰ ਰੁਪਏ ਦਾ ਲੋਨ ਲਿਆ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਦੋਵੇਂ ਕਰਜ਼ੇ ਚੁਕਾ ਦਿੱਤੇ। ਪਰ ਬੈਂਕ ਵਲੋਂ 1 ਰੁਪਏ ਬਕਾਏ ਨਾਲ ਲੋਨ ਖਾਤੇ ਨੂੰ ਚਾਲੂ ਰੱਖਿਆ ਗਿਆ।
ਪਟੀਸ਼ਨਰ ਦੇ ਵਕੀਲ ਐੱਮ.ਸਾਥਯਾਨ ਦੇ ਮੁਤਾਬਕ ਸੀ.ਕੁਮਾਰ ਨੇ ਕਈ ਵਾਰ ਗਹਿਣੇ ਵਾਪਸ ਕਰਨ ਅਤੇ ਬਕਾਇਆ 1 ਰੁਪਿਆ ਸਵੀਕਾਰ ਕਰਨ ਦੀ ਅਪੀਲ ਕੀਤੀ। ਪੁਲਸ ਨੇ ਬੈਂਕ ਦੇ ਖਿਲਾਫ ਅਪਰਾਧਕ ਮਾਮਲਾ ਦਰਜ ਕੀਤਾ ਹੈ, ਪਰ ਉਨ੍ਹਾਂ ਨੂੰ ਗਹਿਣੇ ਵਾਪਸ ਨਹੀਂ ਮਿਲੇ। ਪਟੀਸ਼ਨਰ ਨੂੰ ਗਿਰਵੀ ਰੱਖੇ ਗਏ ਗਹਿਣਿਆਂ ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਹੈ, ਇਸ ਲਈ ਹੁਣ ਕੁਮਾਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
SC ਦੀ ਸਖ਼ਤ ਟਿੱਪਣੀ, ਗਊ ਹੱਤਿਆ ਦੇ ਨਾਮ 'ਤੇ ਨਾ ਹੋਵੇ ਹਿੰਸਾ
NEXT STORY