ਗੁਜਰਾਤ— ਤਾਪੀ ਜ਼ਿਲੇ ਦੇ ਵਾਲੋਡ 'ਚ ਤੇਂਦੁਏ ਤੋਂ ਬੇਟੇ ਨੂੰ ਬਚਾਉਣ ਲਈ ਇਕ ਮਾਂ 10 ਮਿੰਟ ਤੱਕ ਤੇਂਦੁਏ ਨਾਲ ਉਲਝੀ ਰਹੀ। ਅੰਤ 'ਚ ਤੇਂਦੁਆ ਭੱਜ ਗਿਆ ਅਤੇ ਮਾਂ ਆਪਣੇ ਬੇਟੇ ਨੂੰ ਬਚਾਉਣ 'ਚ ਸਫਲ ਰਹੀ। ਇਸ ਦੌਰਾਨ ਬੇਟੇ ਦੇ ਸਿਰ 'ਤੇ ਸੱਟ ਆਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਵਾਲੋਡ ਦੇ ਕੋਟੀ ਮੁੱਹਲੇ 'ਚ ਮਾਂ ਸਾਜਿਦਾ ਆਪਣੇ ਬੇਟੇ ਹਨੀਫ ਨਾਲ ਘਰ 'ਚ ਸੌ ਰਹੀ ਸੀ। ਰਾਤੀ ਲਗਭਗ 12.30 ਵਜੇ ਅਚਾਨਕ ਤੇਂਦੁਆ ਘਰ 'ਚ ਦਾਖ਼ਲ ਹੋਇਆ ਅਤੇ ਬੇਟਾ ਨੂੰ ਚੁੱਕ ਕੇ ਲਿਜਾਉਣ ਲੱਗਾ। ਉਦੋਂ ਸਾਜਿਦਾ ਦੀ ਨਜ਼ਰ ਤੇਂਦੁਏ 'ਤੇ ਪੈ ਗਈ। ਬੇਟੇ ਨੂੰ ਤੇਂਦੁਏ ਦੇ ਜਬੜੇ 'ਚ ਦੇਖ ਕੇ ਸਾਜਿਦਾ ਨੇ ਹਿੰਮਤ ਨਹੀਂ ਹਾਰੀ ਅਤੇ ਤੇਂਦੁਏ ਨਾਲ ਉਲਝ ਗਈ। ਅੰਤ 'ਚ ਤੇਂਦੁਆ ਉਥੋਂ ਭੱਜ ਗਿਆ ਅਤੇ ਉਹ ਆਪਣੇ ਬੇਟੇ ਨੂੰ ਬਚਾਉਣ 'ਚ ਸਫਲ ਰਹੀ। ਤੇਂਦੁਏ ਨੂੰ ਫੜਨ ਲਈ ਪਿੰਜਰਾ ਰੱਖਿਆ ਗਿਆ। ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ। ਬੱਚੇ ਦੀ ਸਿਰ ਦੀ ਚਮੜੀ ਨਾਲ ਮਾਸ ਵੀ ਤੇਂਦੁਏ ਨੇ ਖਾ ਲਿਆ ਹੈ। ਸਵੇਰੇ 5 ਵਜੇ ਇਲਾਜ ਲਈ ਲਿਜਾਇਆ ਗਿਆ ਸੀ। ਸਿਰ 'ਤੇ ਪੱਟੀ ਕਰਕੇ ਇਲਾਜ ਕੀਤਾ ਜਾ ਰਿਹਾ ਹੈ।

ਪੱਤਰਕਾਰਾਂ ਨੇ ਰਾਮ ਰਹੀਮ ਦੇ 'ਕੁਰਬਾਨੀ ਗੈਂਗ' ਤੋਂ ਸੁਰੱਖਿਆ ਦੀ ਕੀਤੀ ਮੰਗ
NEXT STORY