ਹੈਦਰਾਬਾਦ- ਇਮਾਰਤ ਦੀ ਲਿਫਟ ਵਿਚ ਫਸ ਜਾਣ ਕਾਰਨ ਸਾਢੇ 4 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਹੈਦਰਾਬਾਦ ਦੀ ਹੈ। ਇੱਥੋਂ ਦੇ ਆਸਿਫ ਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ 4 ਮੰਜ਼ਿਲਾ ਇਮਾਰਤ ਵਿਚ ਵਾਪਰੀ, ਜੋ ਇਕ ਇਕ ਨਿੱਜੀ ਪੁਰਸ਼ 'ਪੀਜੀ ਹੋਸਟਲ' ਹੈ। ਅਧਿਕਾਰੀ ਮੁਤਾਬਕ ਬੱਚੇ ਦੇ ਮਾਤਾ-ਪਿਤਾ ਨੇਪਾਲ ਤੋਂ ਹਨ ਅਤੇ ਉਸ ਦੇ ਪਿਤਾ ਚਾਰ ਮਹੀਨੇ ਤੋਂ ਇਕ ਇਮਾਰਤ 'ਚ ਚੌਕੀਦਾਰ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਸਰਕਾਰ ਵਲੋਂ ਹੋਲੀ ਦਾ ਤੋਹਫ਼ਾ, ਮੁਫ਼ਤ ਮਿਲੇਗਾ ਗੈਸ ਸਿਲੰਡਰ
ਪੁਲਸ ਮੁਤਾਬਕ ਬੱਚੇ ਦੀ ਮਾਂ ਅਤੇ ਸਥਾਨਕ ਲੋਕਾਂ ਨੇ ਬੱਚੇ ਨੂੰ ਲਿਫਟ ਵਿਚ ਫਸਿਆ ਵੇਖਿਆ। ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਅਧਿਕਾਰੀ ਨੇ ਦੱਸਿਆ ਕਿ ਬੱਚਾ ਕੁਚਲਿਆ ਗਿਆ ਸੀ ਅਤੇ ਲਿਫਟ ਹੇਠਲੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ ਦੇ ਵਿਚਕਾਰ ਫਸ ਗਈ। ਪੁਲਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਬੱਚੇ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਭਾਰਤ 'ਚ 125 ਪਿੰਡ ਜਿੱਥੇ ਨਹੀਂ ਮਨਾਈ ਜਾਂਦੀ ਹੋਲੀ, ਵਜ੍ਹਾ ਕਰੇਗੀ ਹੈਰਾਨ
ਅਧਿਕਾਰੀ ਨੇ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਜਾਂ ਫਿਰ ਲਿਫਟ 'ਚ ਕੋਈ ਤਕਨੀਕੀ ਖਾਮੀ ਸੀ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਫਰਵਰੀ ਮਹੀਨੇ ਵਿਚ ਇੱਥੇ ਹੀ ਇਕ ਅਪਾਰਟਮੈਂਟ ਕੰਪਲੈਕਸ ਵਿਚ 'ਏਲੀਵੇਟਰ ਸ਼ਾਫਟ' ਅਤੇ ਕੰਧ ਵਿਚਾਲੇ 6 ਸਾਲ ਦਾ ਬੱਚਾ ਫਸ ਗਿਆ ਸੀ ਅਤੇ ਬਾਅਦ ਵਿਚ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਲਾਏਗੀ ਸ਼ਰਾਰਤੀ ਅਨਸਰਾਂ 'ਤੇ ਲਗਾਮ! ਪੂਰੇ ਸੂਬੇ 'ਚ ਤਾਇਨਾਤ ਰਹਿਣਗੇ 10 ਹਜ਼ਾਰ ਤੋਂ ਵੱਧ ਮੁਲਾਜ਼ਮ
NEXT STORY