ਇੰਟਰਨੈਸ਼ਨਲ ਡੈਸਕ- ਅਮਰੀਕਾ ਨਾਲ ਚੱਲ ਰਹੀ ਜੰਗ ਵਿਚਾਲੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸ਼ੰਘਾਈ ਸਹਿਯੋਗ ਸੰਗਠਨ (SCO) ਸ਼ਿਖਰ ਸੰਮੇਲਨ ਅਤੇ 'SCO ਪਲੱਸ' ਬੈਠਕ 'ਚ ਹਿੱਸਾ ਲੈਣ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚ ਰਹੇ ਹਨ।
ਇਰਾਨੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਦੌਰੇ ਦੌਰਾਨ ਰਾਸ਼ਟਰਪਤੀ ਪੇਜ਼ੇਸ਼ਕੀਅਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਅਹਿਮ ਦੋ-ਪੱਖੀ ਬੈਠਕ ਕਰਨਗੇ। ਇਰਾਨੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਅਤੇ ਰੂਸ, ਤਾਜਿਕਿਸਤਾਨ ਤੇ ਕਿਰਗਿਸਤਾਨ ਦੇ ਰਾਸ਼ਟਰਪਤੀਆਂ ਨਾਲ ਵੀ ਦੋ-ਪੱਖੀ ਗੱਲਬਾਤ ਕਰਨਗੇ। ਕਿਰਗਿਸਤਾਨ ਦੇ ਰਾਸ਼ਟਰਪਤੀ ਸਦਿਰ ਜਾਪਾਰੋਵ ਦੇ ਵਿਸ਼ੇਸ਼ ਸੱਦੇ 'ਤੇ ਰਾਸ਼ਟਰਪਤੀ ਪੇਜ਼ੇਸ਼ਕੀਅਨ 6ਵੀਆਂ ਵਿਸ਼ਵ ਨੋਮੈਡ ਖੇਡਾਂ ਦੇ ਉਦਘਾਟਨੀ ਸਮਾਰੋਹ 'ਚ ਵੀ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ
ਰਵਾਨਾ ਹੋਣ ਤੋਂ ਪਹਿਲਾਂ ਮਸੂਦ ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਇਰਾਨ ਜੰਗ ਨਹੀਂ ਚਾਹੁੰਦਾ, ਪਰ ਉਹ ਕਿਸੇ ਵੀ ਹਮਲੇ ਦਾ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਖੇਤਰ 'ਚ ਅਸਥਿਰਤਾ ਸਾਰੇ ਦੇਸ਼ਾਂ ਲਈ ਨੁਕਸਾਨਦੇਹ ਹੈ, ਇਸ ਲਈ ਆਰਥਿਕ ਅਤੇ ਸੁਰੱਖਿਆ ਟੀਚਿਆਂ ਲਈ ਸਾਂਝੇ ਯਤਨ ਜ਼ਰੂਰੀ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਦਾ ਸਫ਼ਲ ਦੌਰਾ ਮੁਕੰਮਲ ਕਰਨ ਤੋਂ ਬਾਅਦ ਐਤਵਾਰ ਨੂੰ ਹੀ ਬਿਸ਼ਕੇਕ ਪਹੁੰਚ ਚੁੱਕੇ ਹਨ। ਏਅਰਪੋਰਟ 'ਤੇ ਕਿਰਗਿਸਤਾਨ ਦੇ ਮੰਤਰੀ ਮੰਡਲ ਦੇ ਚੇਅਰਮੈਨ ਅਦਿਲਬੇਕ ਕਾਸਯਮਾਲੀਏਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਹ 26ਵਾਂ SCO ਸਿਖਰ ਸੰਮੇਲਨ ਹੈ, ਜਿਸ 'ਚ ਭਾਰਤ, ਇਰਾਨ, ਰੂਸ, ਚੀਨ ਅਤੇ ਪਾਕਿਸਤਾਨ ਸਣੇ ਹੋਰ ਮੈਂਬਰ ਦੇਸ਼ਾਂ ਦੇ ਆਗੂ ਖੇਤਰੀ ਸੁਰੱਖਿਆ, ਅੱਤਵਾਦ ਵਿਰੋਧੀ ਕਦਮਾਂ, ਆਰਥਿਕ ਸਹਿਯੋਗ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਕਰਨਗੇ।
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਦਰਾਬਾਦ 'ਚ ਵੱਡੀ ਵਾਰਦਾਤ : AIMIM ਵਰਕਰ ਦਾ ਬੇਰਹਿਮੀ ਨਾਲ ਕਰ 'ਤਾ ਕਤਲ
NEXT STORY