ਰਿਆਸੀ (ਨਰਿੰਦਰ) - ਕਟੜਾ-ਬਨਿਹਾਲ ਰੇਲ ਪ੍ਰਾਜੈਕਟ ਦੇ ਰਿਆਸੀ - ਕਟੜਾ ਸੈਕਸ਼ਨ ਦਰਮਿਆਨ ਅੰਜੀ ਖੱਡ ’ਤੇ ਬਣੇ ਦੇਸ਼ ਦੇ ਪਹਿਲੇ ਕੇਬਲ ਸਟੇਅ ਬ੍ਰਿਜ ਦਾ ਸ਼ੁੱਕਰਵਾਰ ਲੋਡ ਟੈਸਟ ਕੀਤਾ ਗਿਆ। ਇਸ ਵਿਚ 2 ਇੰਜਣ ਤੇ 2 ਬ੍ਰੇਕ ਕੋਚਾਂ ਦੇ ਨਾਲ ਹੀ ਬੱਜਰੀ ਨਾਲ ਭਰੇ ਮਾਲ ਗੱਡੀ ਦੇ 32 ਕੋਚ ਵੀ ਸਨ। 57 ਡੰਪਰ ਵੀ ਖੜ੍ਹੇ ਸਨ।
2 ਘੰਟੇ ਤੱਕ ਚੱਲੀ ਇਸ ਪ੍ਰਕਿਰਿਆ ਤੋਂ ਬਾਅਦ ਟਰੇਨ ਨੂੰ ਇੰਜਣ ਤੇ ਬ੍ਰੇਕ ਕੋਚ ਸਮੇਤ ਦੋ ਹਿੱਸਿਆਂ 'ਚ ਵੰਡਿਆ ਗਿਆ। 19 ਡੱਬੇ ਪੁਲ ਦੇ ਰਿਆਸੀ ਸਿਰੇ ’ਤੇ ਖੜ੍ਹੇ ਕੀਤੇ ਗਏ ਤੇ 13 ਡੱਬੇ ਕਟੜਾ ਦੇ ਸਿਰੇ 'ਤੇ ਕਰੀਬ 2 ਘੰਟੇ ਖੜ੍ਹੇ ਰੱਖੇ ਗਏ। ਲੋਡ ਟੈਸਟ ਦੀ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਮਾਲ ਗੱਡੀ ਰਿਆਸੀ ਸਟੇਸ਼ਨ ਲਈ ਵਾਪਸ ਚਲੀ ਗਈ। ਹੁਣ ਸ਼ਨੀਵਾਰ ਨੂੰ ਫਿਰ ਇਸੇ ਤਰ੍ਹਾਂ ਦਾ ਲੋਡ ਟੈਸਟ ਕੀਤਾ ਜਾਵੇਗਾ।
ਦੱਸਣ ਯੋਗ ਹੈ ਕਿ 25 ਦਸੰਬਰ ਨੂੰ ਪਹਿਲੀ ਵਾਰ ਕਟੜਾ ਤੋਂ ਰਿਆਸੀ ਸਟੇਸ਼ਨ ਤੱਕ ਇੰਜਣ ਦਾ ਸਫਲਤਾਪੂਰਵਕ ਟ੍ਰਾਇਲ ਕੀਤਾ ਗਿਆ ਸੀ। ਇਸ ਤੋਂ ਬਾਅਦ ਕਟੜਾ ਤੋਂ ਰਿਆਸੀ ਸਟੇਸ਼ਨ ਤੱਕ ਇਕ ਮਾਲ ਗੱਡੀ ਲਿਆਂਦੀ ਗਈ ਜਿਸ ਵਿੱਚ 32 ਡੱਬਿਆਂ ਵਿੱਚ ਬੱਜਰੀ ਲੱਦੀ ਹੋਈ ਸੀ, ਜਿਸ ਦਾ ਕੁੱਲ ਭਾਰ 3300 ਟਨ ਦੱਸਿਆ ਜਾਂਦਾ ਹੈ।
ਵਿਦੇਸ਼ਾਂ ਵਿੱਚ ਕਈ ਕੇਬਲ ਸਟੇਅ ਬ੍ਰਿਜਾਂ ਦਾ ਅਧਿਐਨ ਕਰ ਕੇ ਜਾਣਕਾਰੀ ਇਕੱਠੀ ਕੀਤੀ ਗਈ
ਭੂਗੋਲਿਕ ਢਾਂਚੇ ਦੇ ਕਾਰਨ ਅੰਜੀ ਘਾਟੀ ’ਤੇ ਪੁਲ ਦਾ ਨਿਰਮਾਣ ਆਸਾਨ ਨਹੀਂ ਸੀ। ਇਸ ਤੋਂ ਪਹਿਲਾਂ ਆਰਕ ਬ੍ਰਿਜ ਬਣਾਇਆ ਜਾਣਾ ਸੀ, ਜਿਸ ਲਈ ਡਿਜ਼ਾਈਨ ਮੁਤਾਬਕ ਕਾਫੀ ਕੰਮ ਕੀਤਾ ਗਿਆ ਸੀ ਪਰ ਫਿਰ ਕਈ ਕਾਰਨਾਂ ਕਰ ਕੇ ਸਾਲ 2012 ’ਚ ਕੰਮ ਬੰਦ ਕਰਨਾ ਪਿਆ । ਨਿਰਮਾਣ ਕੰਪਨੀ ਨੇ ਕੰਮ ਛੱਡ ਦਿੱਤਾ।
ਉਸ ਤੋਂ ਬਾਅਦ ਸ੍ਰੀਧਰਨ ਕਮੇਟੀ ਨੇ ਮੌਕੇ ਦਾ ਦੌਰਾ ਕੀਤਾ ਤੇ ਆਰਕ ਬ੍ਰਿਜ ਦੀ ਬਜਾਏ ਕੇਬਲ ਸਟੇਅ ਬ੍ਰਿਜ ਬਣਾਉਣ ਦਾ ਸੁਝਾਅ ਦਿੱਤਾ, ਜਿਸ ਲਈ ਦੇਸ਼ ਵਿਦੇਸ਼ ਤੋਂ ਕਈ ਕੇਬਲ ਸਟੇਅ ਬ੍ਰਿਜਾਂ ਦਾ ਅਧਿਐਨ ਕੀਤਾ ਗਿਆ ਤੇ ਜਾਣਕਾਰੀ ਇਕੱਠੀ ਕੀਤੀ ਗਈ ਜੋ ਕੇਬਲ ਲਾਉਣ ਲਈ ਜ਼ਰੂਰੀ ਸਮਝੀ ਗਈ ਸੀ। .
ਉਸ ਤੋਂ ਬਾਅਦ ਕੇਬਲ ਸਟੇਅ ਬ੍ਰਿਜ ਦੀ ਉਸਾਰੀ ਦਾ ਕੰਮ ਸਾਲ 2017 ਵਿਚ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਗਿਆ। ਇਸ ਨੂੰ 3 ਸਾਲਾਂ ਵਿਚ ਪੂਰਾ ਕਰਨ ਦਾ ਟੀਚਾ ਸੀ। ਸ਼ੁਰੂ ਵਿਚ ਕਈ ਮੁਸ਼ਕਲਾਂ ਕਾਰਨ ਕੰਮ ਦੀ ਰਫ਼ਤਾਰ ਮੱਠੀ ਰਹੀ ਪਰ ਫਿਰ ਚੁਣੌਤੀਆਂ ਨੂੰ ਪਾਰ ਕਰਦਿਆਂ ਉਸਾਰੀ ਦਾ ਕੰਮ ਕਰ ਰਹੀ ਹਿੰਦੁਸਤਾਨ ਕੰਸਟਰਕਸ਼ਨ ਕੰਪਨੀ ਨੇ ਉਸਾਰੀ ਦੀ ਰਫ਼ਤਾਰ ਵਧਾ ਦਿੱਤੀ।
ਅੱਜ ਨਿਗਮਬੋਧ ਘਾਟ 'ਤੇ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ
NEXT STORY