ਨੈਸ਼ਨਲ ਡੈਸਕ- ਕੁੰਭ ਦੇ ਮੇਲੇ 'ਚ ਵਿਛੜ ਗਏ ਸੀ ਕੀ...? ਤੁਸੀਂ ਅਕਸਰ ਲੋਕਾਂ ਨੂੰ ਇਕ-ਦੂਜੇ ਨਾਲ ਮਜ਼ਾਕ ਕਰਦੇ ਹੋਏ ਸੁਣਿਆ ਹੋਵੇਗਾ। ਠੀਕ ਅਜਿਹੀ ਕਹਾਣੀ ਹੁਣ ਸੱਚ ਸਾਬਤ ਹੁੰਦੀ ਜਾਪ ਰਹੀ ਹੈ। ਝਾਰਖੰਡ ਦੇ ਇਕ ਪਰਿਵਾਰ ਨੇ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਮੇਲੇ 'ਚ 27 ਸਾਲ ਬਾਅਦ ਆਪਣੇ ਗੁਆਚੇ ਮੈਂਬਰ ਨੂੰ ਲੱਭਣ ਦਾ ਦਾਅਵਾ ਕੀਤਾ ਹੈ। ਉਹ ਸਾਧੂ ਦੇ ਭੇਸ ਵਿਚ ਸੀ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
1998 'ਚ ਲਾਪਤਾ ਹੋਏ ਸਨ ਗੰਗਾਸਾਗਰ ਯਾਦਵ
ਪਰਿਵਾਰ ਦਾ ਕਹਿਣਾ ਹੈ ਕਿ 1998 ਵਿਚ ਲਾਪਤਾ ਹੋਏ ਗੰਗਾਸਾਗਰ ਯਾਦਵ ਹੁਣ ਸਾਧੂ ਬਣ ਚੁੱਕੇ ਹਨ, ਜਿਨ੍ਹਾਂ ਨੂੰ ਲੋਕ ਬਾਬਾ ਰਾਜਕੁਮਾਰ ਦੇ ਨਾਂ ਤੋਂ ਜਾਣਦੇ ਹਨ। ਉਨ੍ਹਾਂ ਦੀ ਉਮਰ 65 ਸਾਲ ਹੈ। ਗੰਗਾਸਾਗਰ 1998 ਵਿਚ ਪਟਨਾ ਜਾਣ ਮਗਰੋਂ ਅਚਾਨਕ ਲਾਪਤਾ ਹੋ ਗਏ ਸਨ ਅਤੇ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲ ਸਕੀ ਸੀ। ਉਨ੍ਹਾਂ ਦੀ ਪਤਨੀ ਧਨਵਾ ਦੇਵੀ ਨੇ ਇਕੱਲੇ ਹੀ ਆਪਣੇ ਦੋ ਪੁੱਤਾਂ ਨੂੰ ਪਾਲਿਆ। ਕੁੰਭ ਮੇਲੇ ਵਿਚ ਪਤਨੀ ਆਪਣੇ ਪਤੀ ਨੂੰ ਸਾਧੂ ਦੇ ਭੇਸ ਵਿਚ ਵੇਖ ਕੇ ਦੰਗ ਰਹਿ ਗਈ।
ਇਹ ਵੀ ਪੜ੍ਹੋ- ਵਿਦਿਆਰਥੀ ਨੂੰ ਦਿੱਤੀ ਸਜ਼ਾ, ਤਾਂ ਮਾਸਟਰ ਜੀ 'ਤੇ ਹੋਵੇਗੀ ਕਾਰਵਾਈ
ਬਾਬਾ ਰਾਜਕੁਮਾਰ ਨੇ ਦਾਅਵਾ ਨਕਾਰਿਆ
ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਬਾਬਾ ਰਾਜਕੁਮਾਰ ਦੇ ਰੂਪ ਵਿਚ ਆਪਣੇ ਗੰਗਾਸਾਗਰ ਯਾਦਵ ਨੂੰ ਪਛਾਣਿਆ ਪਰ ਸਾਧੂ ਨੇ ਆਪਣੀ ਪੁਰਾਣੀ ਪਛਾਣ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਬਾਬਾ ਰਾਜਕੁਮਾਰ ਨੇ ਖ਼ੁਦ ਨੂੰ ਵਾਰਾਣਸੀ ਦਾ ਸਾਧੂ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਗੰਗਾਸਾਗਰ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨਾਲ ਮੌਜੂਦ ਇਕ ਸਾਧਵੀ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ। ਗੰਗਾਸਾਗਰ ਦੇ ਛੋਟੇ ਭਰਾ ਮੁਰਲੀ ਯਾਦਵ ਨੇ ਕਿਹਾ ਕਿ ਅਸੀਂ ਆਪਣੇ ਭਰਾ ਨੂੰ ਲੱਭਣ ਦੀ ਉਮੀਦ ਛੱਡ ਦਿੱਤੀ ਸੀ ਪਰ ਹਾਲ ਹੀ 'ਚ ਸਾਡੇ ਇਕ ਰਿਸ਼ਤੇਦਾਰ ਨੇ ਕੁੰਭ ਮੇਲੇ 'ਤੇ ਇਕ ਸਾਧੂ ਨੂੰ ਦੇਖਿਆ, ਜੋ ਗੰਗਾਸਾਗਰ ਵਰਗਾ ਲੱਗ ਰਿਹਾ ਸੀ। ਉਸ ਨੇ ਇਸ ਦੀ ਤਸਵੀਰ ਲੈ ਕੇ ਸਾਨੂੰ ਭੇਜ ਦਿੱਤੀ। ਤਸਵੀਰ ਦੇਖ ਕੇ ਅਸੀਂ ਤੁਰੰਤ ਧਨਵਾ ਦੇਵੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨਾਲ ਕੁੰਭ ਮੇਲੇ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ- ਸਹੁਰੇ ਘਰ ਦੇ ਬਾਹਰ ਧਰਨੇ 'ਤੇ ਬੈਠੀ ਨੂੰਹ; ਸਹੁਰਿਆ ਦਾ ਨਹੀਂ ਪਸੀਜਿਆ ਦਿਲ, ਜਾਣੋ ਪੂਰਾ ਮਾਮਲਾ
ਨਿਸ਼ਾਨ ਵੇਖ ਕੇ ਪਰਿਵਾਰ ਨੇ ਕੀਤਾ ਦਾਅਵਾ
ਹਾਲਾਂਕਿ ਪਰਿਵਾਰ ਨੇ ਉਨ੍ਹਾਂ ਦੇ ਸਰੀਰ 'ਤੇ ਮੌਜੂਦ ਕੁਝ ਵਿਸ਼ੇਸ਼ ਨਿਸ਼ਾਨ ਨੂੰ ਆਧਾਰ ਬਣਾ ਕੇ ਦਾਅਵਾ ਕੀਤਾ ਕਿ ਉਹ ਹੀ ਗੰਗਾਸਾਗਰ ਹੈ। ਉਨ੍ਹਾਂ ਨੇ ਉਨ੍ਹਾਂ ਦੇ ਲੰਬੇ ਦੰਦ, ਮੱਥੇ 'ਤੇ ਸੱਟ ਦੇ ਨਿਸ਼ਾਨ ਅਤੇ ਗੋਡੇ 'ਤੇ ਮੌਜੂਦ ਪੁਰਾਣਾ ਜ਼ਖ਼ਮ ਵਿਖਾਉਂਦੇ ਹੋਏ ਕਿਹਾ ਕਿ ਇਹ ਉਹੀ ਵਿਅਕਤੀ ਹੈ। ਪਰਿਵਾਰ ਨੇ ਕੁੰਭ ਮੇਲੇ ਦੀ ਪੁਲਸ ਤੋਂ ਇਸ ਮਾਮਲੇ ਵਿਚ ਮਦਦ ਮੰਗੀ ਹੈ ਅਤੇ DNA ਟੈਸਟ ਕਰਾਉਣ ਦੀ ਮੰਗ ਕੀਤੀ ਹੈ, ਤਾਂ ਕਿ ਵਿਅਕਤੀ ਦੀ ਅਸਲੀ ਪਛਾਣ ਸਾਬਤ ਕੀਤੀ ਜਾ ਸਕੇ। ਗੰਗਾਸਾਗਰ ਦੀ ਗੁੰਮਸ਼ੁਦਗੀ ਮਗਰੋਂ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਸੀ। ਉਨ੍ਹਾਂ ਦੇ ਵੱਡੇ ਪੁੱਤਰ ਦੀ ਉਮਰ ਉਸ ਸਮੇਂ ਦੋ ਸਾਲ ਸੀ। ਹੁਣ ਇਹ ਵੇਖਣਾ ਬਾਕੀ ਹੈ ਕਿ DNA ਟੈਸਟ ਤੋਂ ਸੱਚ ਸਾਹਮਣੇ ਆਵੇਗਾ ਜਾਂ ਇਹ ਪਰਿਵਾਰ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Insta-YouTube 'ਤੇ ਹੁਣ ਗਿਆਨ ਦੇਣਾ ਪਵੇਗਾ ਭਾਰੀ, SEBI ਦਾ influencers ਨੂੰ ਵੱਡਾ ਝਟਕਾ
NEXT STORY