ਗੁਮਲਾ— ਅੰਬਾ ਟੋਲੀ ਪਿੰਡ 'ਚ ਸੋਮਵਾਰ ਨੂੰ ਨਰਸ ਦੇ ਕਤਲ 'ਚ ਦੋਸ਼ੀ ਉਸ ਦੇ ਲਿਵ-ਇਨ ਪਾਰਟਨਰ ਨੂੰ ਮੰਗਲਵਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਕਤਲ ਕਰਕੇ ਆਪਣੇ ਘਰ 'ਚ ਜਾ ਛੁੱਪਿਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਲੜਕੀ ਕਿਸੇ ਹੋਰ ਨਾਲ ਸੰਬੰਧ ਬਣਾ ਰਹੀ ਹੈ। ਜਦੋਂ ਉਸ ਦਾ ਸਮਾਰਟਫੋਨ ਮੰਗਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਮ੍ਰਿਤਕਾ ਮਾਧੁਰੀ ਟੋਪੋ ਚਕਰਧਰਪੁਰ ਦੇ ਇਕ ਹਸਪਤਾਲ 'ਚ ਨਰਸ ਸੀ। ਦੋਸ਼ੀ ਅਗੁਸਟੀਨ ਨੇ ਦੱਸਿਆ ਕਿ ਬਹੁਤ ਸਾਲਾਂ ਤੋਂ ਉਹ ਮਾਧੁਰੀ ਦੇ ਨਾਲ ਲਿਵ-ਇਨ 'ਚ ਰਹਿ ਰਿਹਾ ਸੀ। ਜਲਦੀ ਦੋਹੇਂ ਵਿਆਹ ਕਰਨ ਵਾਲੇ ਸਨ ਪਰ ਪਿਛਲੇ 15 ਦਿਨਾਂ ਤੋਂ ਉਸ ਦਾ ਸੁਭਾਅ ਬਦਲ ਗਿਆ ਸੀ। ਉਹ ਉਸ ਨਾਲ ਵਧੀਆ ਤਰੀਕੇ ਨਾਲ ਗੱਲ ਨਹੀਂ ਕਰਦੀ ਸੀ। ਉਹ ਪਿਛਲੇ ਦਿਨੋਂ ਕਿਸੇ ਲੜਕੇ ਨਾਲ ਇਲਾਹਾਬਾਦ ਜਾ ਕੇ ਪੇਪਰ ਦੇਣ ਦੀ ਗੱਲ ਕਰ ਰਹੀ ਸੀ ਪਰ ਮੈਂ ਇਨਕਾਰ ਕਰ ਦਿੱਤਾ ਅਤੇ ਖੁਦ ਪੇਪਰ ਦਵਾਉਣ ਲੈ ਗਿਆ। ਦੋਸ਼ੀ ਨੇ ਕਿਹਾ ਕਿ ਮੈਂ ਮਾਧੁਰੀ ਦਾ ਹਮੇਸ਼ਾ ਸਾਥ ਦਿੱਤਾ। ਉਸ ਦੀ ਹਰ ਜ਼ਰੂਰਤ ਪੂਰੀ ਕੀਤੀ। ਉਸ ਦੀ ਪੜ੍ਹਾਈ ਦਾ ਖਰਚ ਚੁੱਕ ਕੇ ਉਸ ਨੂੰ ਨਰਸ ਬਣਾਇਆ। ਫਿਰ ਇਸੀ ਸਾਲ ਨੌਕਰੀ ਲਗਵਾਈ ਪਰ ਉਸ ਦੇ ਬਦਲੇ ਸੁਭਾਅ ਨਾਲ ਕਤਲ ਦੀ ਯੋਜਨਾ ਬਣਾਈ। ਅਗੁਸਟੀਨ ਕ੍ਰਿਸਮਸ 'ਤੇ ਘਰ ਆਇਆ। ਫਿਰ ਲੜਕੀ ਦੇ ਘਰ ਹੀ ਰੁੱਕ ਗਿਆ। ਸੋਮਵਾਰ ਦੀ ਸ਼ਾਮ ਮਾਧੁਰੀ ਵੀ ਘਰ ਪੁੱਜੀ।

ਰਾਤ 'ਚ ਖਾਣਾ ਖਾਣ ਦੇ ਬਾਅਦ ਦੋਹੇਂ ਇਕ ਕਮਰੇ 'ਚ ਸੌਣ ਚਲੇ ਗਏ। ਕਮਰੇ 'ਚ ਸੌਣ ਦੀ ਤਿਆਰੀ ਕਰ ਰਹੀ ਰਹੇ ਸਨ ਕਿ ਉਦੋਂ ਅਗੁਸਟੀਨ ਨੇ ਮਾਧੁਰੀ ਦਾ ਫੋਨ ਮੰਗਿਆ ਪਰ ਮਾਧੁਰੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਫੋਨ ਇੱਧਰ-ਉਧਰ ਛੁਪਾਉਣ ਲੱਗੀ। ਇਸ ਗੱਲ 'ਤੇ ਅਗੁਸਟੀਨ ਨੂੰ ਗੁੱਸਾ ਆ ਗਿਆ ਅਤੇ ਕਮਰੇ 'ਚ ਰੱਖੀ ਇੱਟ ਉਸ ਨੂੰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਯਾਦਵ ਦੀ ਮਾਂ-ਪਤਨੀ ਨਾਲ ਮੁਲਾਕਾਤ ਨੂੰ ਡੋਗਰਾ ਫਰੰਟ ਨੇ ਦੱਸਿਆ ਅਪਮਾਨ, ਕੀਤਾ ਪ੍ਰਦਰਸ਼ਨ
NEXT STORY