ਨਵੀਂ ਦਿੱਲੀ, (ਭਾਸ਼ਾ)- ਫੇਫੜਿਆਂ ਦੇ ਕੈਂਸਰ ਦੇ ਮਾਮਲੇ ਉਨ੍ਹਾਂ ਲੋਕਾਂ ’ਚ ਵੀ ਵਧ ਰਹੇ ਹਨ ਜਿਨ੍ਹਾਂ ਨੇ ਕਦੇ ਸਿਗਰਟ ਨਹੀਂ ਪੀਤੀ। ਇਸ ਦਾ ਮੁੱਖ ਕਾਰਨ ਸ਼ਾਇਦ ਹਵਾ ਦਾ ਪ੍ਰਦੂਸ਼ਣ ਵੀ ਹੈ।
ਇਹ ਮਾਮਲਾ ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ। ਇਹ ਅਧਿਐਨ ਮੰਗਲਵਾਰ ਵਿਸ਼ਵ ਕੈਂਸਰ ਦਿਵਸ ’ਤੇ ‘ਦਿ ਲੈਂਸੇਟ ਰੈਸਪੀਰੇਟਰੀ ਮੈਡੀਸਨ ਜਰਨਲ’ ’ਚ ਪ੍ਰਕਾਸ਼ਿਤ ਹੋਇਆ।
ਵਿਸ਼ਵ ਸਿਹਤ ਸੰਗਠਨ ਦੀ ‘ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ’ ਸਮੇਤ ਵੱਖ-ਵੱਖ ਸੰਗਠਨਾਂ ਦੇ ਖੋਜਕਰਤਾਵਾਂ ਨੇ ਨੋਟ ਕੀਤਾ ਕਿ ‘ਐਡੀਨੋਕਾਰਸੀਨੋਮਾ’ ਮਰਦਾਂ ਤੇ ਔਰਤਾਂ ਦੋਵਾਂ ’ਚ ਵਧ ਰਿਹਾ ਹੈ। ‘ਐਡੀਨੋਕਾਰਸੀਨੋਮਾ’ ਉਹ ਕੈਂਸਰ ਹੈ ਜੋ ਉਨ੍ਹਾਂ ਗ੍ਰੰਥੀਆਂ ’ਚ ਸ਼ੁਰੂ ਹੁੰਦਾ ਹੈ ਜੋ ਬਲਗ਼ਮ ਤੇ ਹੋਰ ਉਹ ਤਰਲ ਪਦਾਰਥ ਪੈਦਾ ਕਰਦੀਆਂ ਹਨ ਜੋ ਪਾਚਨ ’ਚ ਸਹਾਈ ਹੁੰਦੇ ਹਨ।
2022 ’ਚ ਇਹ ਦੁਨੀਆ ’ਚ ਕਦੇ ਵੀ ਸਿਗਰਟ ਨਾ ਪੀਣ ਵਾਲਿਆਂ ’ਚ ਫੇਫੜਿਆਂ ਦੇ ਕੈਂਸਰ ਦੇ 53 ਤੋਂ 70 ਮਾਮਲਿਆਂ ਲਈ ਜ਼ਿੰਮੇਵਾਰ ਸੀ।
ਖੋਜਕਰਤਾਵਾਂ ਮੁਤਾਬਕ ਦੁਨੀਆ ਦੇ ਕਈ ਦੇਸ਼ਾਂ ’ਚ ਸਿਗਰਟਨੋਸ਼ੀ ਦਾ ਪ੍ਰਚਲਨ ਘੱਟ ਰਿਹਾ ਹੈ ਪਰ ਕਦੇ ਵੀ ਸਿਗਰਟਨੋਸ਼ੀ ਨਾ ਕਰਨ ਵਾਲਿਆਂ ’ਚ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਵਧ ਰਹੇ ਹਨ। ਫੇਫੜਿਆਂ ਦਾ ਕੈਂਸਰ ਇਸ ਸਮੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਪ੍ਰਮੁੱਖ ਕਾਰਨਾਂ ’ਚੋਂ ਇਕ ਹੈ।
ਹਿਮਾਚਲ ਦੀ ‘ਚੰਦਰਾ ਘਾਟੀ’ ’ਚ ਬਰਫੀਲਾ ਤੂਫਾਨ
NEXT STORY