ਇੰਦੌਰ (ਮਪ), (ਭਾਸ਼ਾ)- ਇੰਦੌਰ ਵਿਚ ਇਕ 34 ਸਾਲਾ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਅਤੇ ਉਸਨੂੰ ਨੰਗੀ ਨੱਚਣ ਲਈ ਮਜਬੂਰ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਮਾਮਲਾ ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਤੋਂ 19 ਦਿਨ ਬਾਅਦ ਦਰਜ ਕੀਤਾ ਗਿਆ ਹੈ। ਹਾਈ ਕੋਰਟ ਨੇ ਪੁਲਸ ਨੂੰ ਔਰਤ ਦੀ ਸ਼ਿਕਾਇਤ ’ਤੇ ਵਿਚਾਰ ਕਰ ਕੇ 90 ਦਿਨਾਂ ਅੰਦਰ ਇਸ ਦਾ ਨਿਪਟਾਰਾ ਕਰਨ ਦਾ ਹੁਕਮ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਨਾੜੀਆ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ ਅਤੇ ਦੱਸਿਆ ਕਿ ਮੁਲਜ਼ਮ ਉਸ ਨੂੰ 11 ਜੂਨ ਨੂੰ ਇਕ ਗੋਦਾਮ ਵਿਚ ਜਬਰੀ ਲੈ ਗਏ ਜਿਥੇ ਉਨ੍ਹਾਂ ਨੇ ਟੀ. ਵੀ. ’ਤੇ ਪੋਰਨ ਵੀਡੀਓ ਚਲਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
ਉਨ੍ਹਾਂ ਦੱਸਿਆ ਕਿ ਔਰਤ ਨੇ ਐੱਫ. ਆਈ. ਆਰ. ਵਿਚ ਇਹ ਦੋਸ਼ ਵੀ ਲਗਾਇਆ ਹੈ ਕਿ ਕਥਿਤ ਘਟਨਾ ਦੌਰਾਨ ਉਸਨੂੰ ਬੈਲਟ ਨਾਲ ਕੁੱਟਿਆ ਵੀ ਗਿਆ ਅਤੇ ਨਗਨ ਹਾਲਤ ਵਿਚ ਅੱਧੇ ਘੰਟੇ ਤੱਕ ਨੱਚਣ ਲਈ ਮਜਬੂਰ ਕੀਤਾ ਗਿਆ।
ਮੈਡੀਕਲ ਦੀ ਵਿਦਿਆਰਥਣ ਨੂੰ ਇਸਲਾਮ ਅਪਣਾਉਣ ਦਾ ਦਬਾਅ ਬਣਾਉਣ ਵਾਲਾ ਗ੍ਰਿਫਤਾਰ
NEXT STORY