ਉੱਜੈਨ— ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ। ਦੇਸ਼ ਦੇ ਹਸਪਤਾਲਾਂ ’ਚ ਆਕਸੀਜਨ, ਬੈੱਡ ਅਤੇ ਦਵਾਈਆਂ ਦੀ ਕਿੱਲਤ ਕਿਸੇ ਤੋਂ ਲੁਕੀ ਨਹੀਂ ਹੈ। ਸਿਹਤ ਅਮਲੇ ਦੇ ਵਿਗੜੇ ਹਾਲਾਤ ਨੂੰ ਵਿਖਾਉਣ ਲਈ ਇਹ ਤਸਵੀਰ ਕਾਫੀ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਉੱਜੈਨ ਸ਼ਹਿਰ ਦਾ ਹੈ, ਜਿੱਥੇ ਇਕ ਜਨਾਨੀ ਮਰੀਜ਼ ਦੀ ਸਿਹਤ ਵਿਗੜ ਗਈ ਤਾਂ ਹਫੜਾ-ਦਫੜੀ ’ਚ ਪਰਿਵਾਰ ਵਾਲਿਆਂ ਨੇ ਐਂਬੂਲੈਂਸ ਲਈ ਫੋਨ ਕੀਤਾ ਪਰ ਐਂਬੂਲੈਂਸ ਨਹੀਂ ਆਈ। ਅਜਿਹੇ ਵਿਚ ਪਰਿਵਾਰ ਨੇ ਨੇੜੇ ਹੀ ਇਕ ਠੇਲ੍ਹੇ ’ਤੇ ਆਕਸੀਜਨ ਸਿਲੰਡਰ ਲਾ ਕੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਇਸ ਤਸਵੀਰ ਨੂੰ ਰਾਹ ’ਚ ਜਿਸ ਨੇ ਵੀ ਵੇਖਿਆ, ਉਹ ਰੁੱਕ ਜਿਹਾ ਗਿਆ। ਸਰਕਾਰ ਦੇ ਫੇਲ੍ਹ ਹੁੰਦੇ ਸਿਸਟਮ ਦੀ ਪੋਲ ਖੋਲ੍ਹਦਾ ਇਹ ਵੀਡੀਓ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਸਰਕਾਰ ਆਮ ਆਦਮੀ ਨੂੰ ਕਿੰਨੀਆਂ ਸਹੂਲਤਾਂ ਦੇ ਪਾ ਰਹੀ ਹੈ ਅਤੇ ਕਿੰਨੀਆਂ ਨਹੀਂ। ਸਾਹ ਲੈਣ ’ਚ ਤਕਲੀਫ਼ ਹੋਣ ਕਾਰਨ ਜਨਾਨੀ ਦੇ ਪਤੀ ਨੇ ਸੂਝ-ਬੂਝ ਨਾਲ ਜੁਗਾੜ ਲਾਇਆ ਅਤੇ ਸਮਾਂ ਰਹਿੰਦੇ ਹਸਪਤਾਲ ਪਹੁੰਚਾ ਕੇ ਜਾਨ ਬਚਾ ਲਈ। ਜਨਾਨੀ ਨੂੰ ਅਜੇ ਵੀ ਹਸਪਤਾਲ ਵਿਚ ਆਕਸੀਜਨ ਲੱਗ ਰਹੀ ਹੈ।
ਇਹ ਵੀ ਪੜ੍ਹੋ– ਹਸਪਤਾਲ ’ਚ ਅਚਾਨਕ ਰੁੱਕ ਗਈ ਆਕਸੀਜਨ ਦੀ ਸਪਲਾਈ, ਤੜਫ-ਤੜਫ ਕੇ ਕੋਰੋਨਾ ਮਰੀਜ਼ ਨੇ ਤੋੜਿਆ ਦਮ
ਇਸ ਬਾਬਤ ਇਬਰਾਹਿਮ ਨੇ ਦੱਸਿਆ ਕਿ ਮੇਰੀ ਪਤਨੀ ਨੂੰ ਦਮੇ ਦੀ ਸ਼ਿਕਾਇਤ ਹੈ। ਜ਼ਿਆਦਾ ਸਿਹਤ ਖਰਾਬ ਹੋਣ ਕਾਰਨ ਅਸੀਂ ਸਾਰੇ ਘਬਰਾ ਗਏ, ਐਂਬੂਲੈਂਸ ਲਈ ਕਾਲ ਕੀਤੀ ਪਰ ਐਂਬੂਲੈਂਸ ਵਾਲਿਆਂ ਨੇ ਮਨਾ ਕਰ ਦਿੱਤਾ। ਇਸ ਤੋਂ ਬਾਅਦ ਨੇੜੇ ਹੀ ਰਹਿਣ ਵਾਲੇ ਇਕ ਵਿਅਕਤੀ ਤੋਂ ਠੇਲ੍ਹੇ ਨੂੰ 50 ਰੁਪਏ ਵਿਚ ਕਿਰਾਏ ’ਤੇ ਲੈ ਕੇ ਆਕਸੀਜਨ ਸਿਲੰਡਰ ਦਾ ਠੇਲੇ੍ਹ ਨੂੰ ਐਂਬੂਲੈਂਸ ਦਾ ਰੂਪ ਦਿੱਤਾ।
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਸਾਵਧਾਨ! ਮਈ ਮਹੀਨੇ ਸਿਖ਼ਰ 'ਤੇ ਹੋਵੇਗਾ 'ਕੋਰੋਨਾ', ਇਕ ਦਿਨ 'ਚ ਆ ਸਕਦੇ ਨੇ ਇੰਨੇ ਲੱਖ ਨਵੇਂ ਮਾਮਲੇ
NEXT STORY