ਨਵੀਂ ਦਿੱਲੀ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੂੰ ਸੌਂਪੀ ਗਈ ਆਪਣੀ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਪ੍ਰਯਾਗਰਾਜ ਵਿਖੇ ਕੁਝ ਦਿਨ ਪਹਿਲਾਂ ਖਤਮ ਹੋਏ ਮਹਾਕੁੰਭ ਦੌਰਾਨ ਪਾਣੀ ਦੀ ਗੁਣਵੱਤਾ ਇਸ਼ਨਾਨ ਕਰਨ ਲਈ ਢੁੱਕਵੀਂ ਸੀ। ਸੀ. ਪੀ. ਸੀ. ਬੀ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਅੰਕੜਾ ਵਿਸ਼ਲੇਸ਼ਣ ਜ਼ਰੂਰੀ ਸੀ ਕਿਉਂਕਿ ਇਕੋ ਥਾਂ ਤੋਂ ਵੱਖ-ਵੱਖ ਤਰੀਕਾਂ ’ਤੇ ਅਤੇ ਇਕੋ ਦਿਨ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਨਮੂਨਿਆਂ ’ਚ ਅੰਕੜੇ ਵੱਖ-ਵੱਖ ਸਨ ਜੋ ਸਮੁੱਚੀ ਗੰਗਾ ਦੇ ਪਾਣੀ ਦੀ ਗੁਣਵੱਤਾ ਨੂੰ ਨਹੀਂ ਦਰਸਾਉਂਦੇ ਸਨ। ਬੋਰਡ ਦੀ 28 ਫਰਵਰੀ ਦੀ ਇਹ ਰਿਪੋਰਟ 7 ਮਾਰਚ ਨੂੰ ਐੱਨ. ਜੀ. ਟੀ. ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਗਈ। ਬੋਰਡ 12 ਜਨਵਰੀ ਤੋਂ ਹੁਣ ਤੱਕ ਗੰਗਾ ਦੀਆਂ 5 ਤੇ ਯਮੁਨਾ ਦੀਆਂ 2 ਥਾਵਾਂ ’ਤੇ ਪਾਣੀ ਦੀ ਨਿਗਰਾਨੀ ਕਰ ਰਿਹਾ ਹੈ। ਇਸ ’ਚ ਸ਼ੁੱਭ ਇਸ਼ਨਾਨ ਵਾਲੇ ਦਿਨ ਵੀ ਸ਼ਾਮਲ ਹਨ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਤਾਰੀਖਾਂ ’ਤੇ ਇਕੋ ਥਾਂ ਤੋਂ ਇਕੱਠੇ ਕੀਤੇ ਗਏ ਨਮੂਨੇ ਜਿਵੇਂ ਘੁਲੀ ਹੋਈ ਆਕਸੀਜਨ, ਬਾਇਓਕੈਮੀਕਲ ਆਕਸੀਜਨ ਤੇ ਫੇਕਲ ਕੋਲੀਫਾਰਮ ਕਾਊਂਟ ਵਰਗੇ ਵੱਖ-ਵੱਖ ਪੈਮਾਨਿਆਂ ਦੀ ਮਾਤਰਾ ’ਚ ਅਹਿਮ ਫਰਕ ਵੇਖਿਆ ਗਿਆ। ਉਪਰੋਕਤ ਪੈਮਾਨਿਆਂ ਦੀ ਤੀਬਰਤਾ ਇਕੋ ਦਿਨ ਇਕੱਠੇ ਕੀਤੇ ਗਏ ਨਮੂਨਿਆਂ ਲਈ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਸੀ। ਰਿਪੋਰਟ ਅਨੁਸਾਰ ਆਕਸੀਜਨ ਦੀ ਮਾਤਰਾ ਜਾਂ ਡੀ. ਓ., ਪਾਣੀ ’ਚ ਜੈਵਿਕ ਪਦਾਰਥ ਨੂੰ ਤੋੜਨ ਲਈ ਲੋੜੀਂਦੀ ਆਕਸੀਜਨ ਦੀ ਮਾਤਰਾ ਨੂੰ ਮਾਪਣ ਵਾਲਾ ਬੀ. ਓ. ਡੀ. ਤੇ ਸੀਵਰੇਜ ਪ੍ਰਦੂਸ਼ਣ ਦਾ ਸੂਚਕ ਐੱਫ. ਸੀ. ਪਾਣੀ ਦੀ ਗੁਣਵੱਤਾ ਦੇ ਮੁੱਖ ਸੂਚਕ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਹਿਰਾਂ ਦੀ ਇਕ ਕਮੇਟੀ ਨੇ ਡਾਟਾ ’ਚ ਤਬਦੀਲੀ ਦੇ ਮੁੱਦੇ ਦੀ ਜਾਂਚ ਕੀਤੀ ਤੇ ਵੇਖਿਆ ਕਿ ਡਾਟਾ ਇਕ ਖਾਸ ਥਾਂ ਤੇ ਸਮੇਂ ’ਤੇ ਪਾਣੀ ਦੀ ਗੁਣਵੱਤਾ ਦੀ ਅਸਲ ਸਥਿਤੀ ਨੂੰ ਦਰਸਾਉਂਦਾ ਹੈ। ਇਹ ਉਪਰਲੀ ਧਾਰਾ ’ਚ ਮਨੁੱਖੀ ਸਰਗਰਮੀਆਂ, ਵਹਾਅ ਦੀ ਦਰ, ਨਮੂਨੇ ਦੀ ਡੂੰਘਾਈ, ਨਮੂਨਾ ਲੈਣ ਦਾ ਸਮਾਂ, ਨਦੀ ਦੇ ਵਹਾਅ ਤੇ ਧਾਰਾਵਾਂ ਦਾ ਮਿਸ਼ਰਣ, ਨਮੂਨਾ ਲੈਣ ਦੀ ਸਥਿਤੀ ਤੇ ਹੋਰ ਬਹੁਤ ਸਾਰੇ ਕਾਰਕਾਂ ਦੇ ਆਧਾਰ ’ਤੇ ਕਾਫ਼ੀ ਵੱਖਰਾ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੱਤੀਸਗੜ੍ਹ ਦੇ ਸਾਬਕਾ CM ਦੇ ਬੇਟੇ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ, 15 ਥਾਵਾਂ 'ਤੇ ਛਾਪੇਮਾਰੀ
NEXT STORY