ਭਿਵੰਡੀ— ਮਹਾਰਾਸ਼ਟਰ ਦੇ ਭਿਵੰਡੀ-ਨਿਜਾਮਪੁਰ 'ਚ ਸ਼ੁੱਕਰਵਾਰ ਰਾਤ ਚਾਰ ਮੰਜ਼ਲਾਂ ਇਮਾਰਤ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 5 ਜ਼ਖਮੀ ਹੋ ਗਏ। ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਸ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਰਾਹਤ ਤੇ ਬਚਾਅ ਕਾਰਜ 'ਚ ਜੁਟੀ ਹੈ।
ਭਿਵੰਡੀ-ਨਿਜਾਮਪੁਰ ਨਗਰ ਨਿਗਮ ਦੇ ਕਮਿਸ਼ਨਰ ਅਸ਼ੋਕ ਰਣਖੰਭ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਮਾਰਤ ਦਾ ਥੰਮ੍ਹ (ਪਿੱਲਰ) ਟੁੱਟ ਸਕਦਾ ਹੈ। ਐਮਰਜੈਂਸੀ ਟੀਮ ਇੱਥੇ ਪੁੱਜੀ ਅਤੇ ਜਾਂਚ ਮਗਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਮਾਰਤ ਡਿੱਗ ਸਕਦੀ ਹੈ। ਅਸੀਂ ਪੂਰੀ ਇਮਾਰਤ ਖਾਲੀ ਕਰਵਾ ਲਈ ਸੀ ਪਰ ਕੁੱਝ ਲੋਕ ਬਿਨਾ ਇਜਾਜ਼ਤ ਦੇ ਇਮਾਰਤ 'ਚ ਦਾਖਲ ਹੋਏ। ਇਸ ਮਗਰੋਂ ਇਮਾਰਤ ਡਿੱਗ ਗਈ। ਮਲਬੇ 'ਚ ਦੱਬੇ 4 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਸ 'ਚੋਂ ਇਕ ਦੀ ਮੌਤ ਹੋ ਗਈ। ਇਹ 8 ਸਾਲ ਪੁਰਾਣੀ ਇਮਾਰਤ ਸੀ ਅਤੇ ਗੈਰ ਕਾਨੂੰਨੀ ਰੂਪ ਨਾਲ ਬਣਾਈ ਗਈ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਵਿਸਥਾਰ ਪੂਰਵਕ ਜਾਣਕਾਰੀ ਦੀ ਉਡੀਕ ਹੈ।
UAE ਪਹੁੰਚੇ PM ਮੋਦੀ, ਅਬੂਧਾਬੀ ਦੇ ਕ੍ਰਾਊਨ ਪ੍ਰਿੰਸ ਨਾਲ ਕਰਨਗੇ ਮੁਲਾਕਾਤ
NEXT STORY