ਠਾਣੇ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਇਕ ਅਦਾਲਤ ਨੇ 8 ਸਾਲ ਪਹਿਲਾਂ 2014 ’ਚ ਇਕ ਸੜਕ ਹਾਦਸੇ ’ਚ ਆਪਣੇ ਮਾਪਿਆਂ ਨੂੰ ਗੁਆਉਣ ਵਾਲੇ ਭਰਾ-ਭੈਣ ਨੂੰ 64 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਦਰਅਸਲ ਭਰਾ-ਭੈਣ, ਮੁੰਡਾ ਉਦੋਂ 14 ਸਾਲ ਦਾ ਸੀ ਅਤੇ ਉਸ ਦੀ ਭੈਣ ਉਦੋਂ 18 ਸਾਲ ਦੀ ਸੀ। ਲੋਕ ਅਦਾਲਤ ’ਚ ਜ਼ਿਲ੍ਹਾ ਜੱਜ ਦੇ ਸਾਹਮਣੇ ਦਾਅਵੇਦਾਰਾਂ ਅਤੇ ਬੀਮਾ ਕੰਪਨੀ ਨੇ ਪਿਛਲੇ ਸ਼ਨੀਵਾਰ ਨੂੰ ਸਮਝੌਤਾ ਕੀਤਾ।
ਦਰਅਸਲ ਭਰਾ-ਭੈਣ– ਮਿਊਰੀ ਦਿਲੀਪ ਦੇਸ਼ਮੁੱਖ ਅਤੇ ਉਸ ਦੇ ਭਰਾ ਵਿਵੇਕ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਦੇ ਸਾਹਮਣੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਪਰਿਵਾਰ ਦੇ ਮੈਂਬਰ 8 ਮਈ 2014 ਨੂੰ ਇਕ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ, ਤਾਂ ਜ਼ਿਲ੍ਹੇ ਦੇ ਮੋਖਦਾ ਦੇ ਪਵਾਰ ਪਾੜਾ ’ਚ ਇਕ ਹੋਰ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਦੂਜਾ ਵਾਹਨ ਉਲਟ ਦਿਸ਼ਾ ਤੋਂ ਆ ਰਿਹਾ ਸੀ।
ਦੋਹਾਂ ਵਾਹਨਾਂ ’ਚ ਟੱਕਰ ਕਾਰਨ ਇਕ ਪ੍ਰਾਈਵੇਟ ਕੰਪਨੀ ’ਚ ਸੀਨੀਅਰ ਅਧਿਕਾਰੀ ਦਿਲੀਪ ਦੇਸ਼ਮੁੱਖ (43) ਅਤੇ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ’ਚ ਮਿਊਰੀ ਵੀ ਜ਼ਖਮੀ ਹੋਈ ਸੀ, ਜੋ ਬਾੱਦ ’ਚ ਠੀਕ ਹੋ ਗਈ। ਦਾਅਵੇਦਾਰਾਂ ਨੇ 80,00,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਦਾਅਵਾ ਪਟੀਸ਼ਨ ਦੇ ਪੈਂਡਿੰਗ ਰਹਿਣ ਦੌਰਾਨ ਉਨ੍ਹਾਂ ਦੇ ਦਾਦਾ-ਦਾਦੀ 62 ਸਾਲਾ ਯਾਦਵਰਾਵ ਬਲਵੰਤ ਦੇਸ਼ਮੁੱਖ ਅਤੇ 60 ਸਾਲਾ ਮਥੁਰਾਬਾਈ ਯਾਦਵਰਾਵ ਦੇਸ਼ਮੁੱਖ ਦੀ ਕੋਵਿਡ-19 ਕਾਰਨ ਮੌਤ ਹੋ ਗਈ ਸੀ।
ਅਰਵਿੰਦ ਕੇਜਰੀਵਾਲ ਦਿੱਲੀ ਦੇ 'ਸ਼ਰਾਬ ਘਪਲੇ' ਦੇ ਮਾਸਟਰਮਾਈਂਡ ਹਨ : ਅਨੁਰਾਗ ਠਾਕੁਰ
NEXT STORY