ਮੁੰਬਈ- ਮਹਾਰਾਸ਼ਟਰ 'ਚ ਰਤਨਾਗਿਰੀ ਜ਼ਿਲ੍ਹੇ ਦੇ ਖੇੜ ਤਾਲੁਕ 'ਚ ਸ਼ਨੀਵਾਰ ਸਵੇਰੇ ਇਕ ਰਸਾਇਣ ਫੈਕਟਰੀ 'ਚ 2 ਧਮਾਕਿਆਂ 'ਚ 4 ਕਾਮਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਇਕ ਸਹਿ ਕਰਮੀ ਜ਼ਖਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਬੁਝਾਊ ਅਤੇ ਪੁਲਸ ਮੁਲਾਜ਼ਮਾਂ ਨੇ ਕਰੀਬ 40 ਹੋਰ ਕਾਮਿਆਂ ਨੂੰ ਬਾਹਰ ਕੱਢਿਆ।
ਰਤਨਾਗਿਰੀ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ,''ਅੱਜ ਯਾਨੀ ਸ਼ਨੀਵਾਰ ਸਵੇਰੇ ਕਰੀਬ 9 ਵਜੇ ਰਸਾਇਣ ਫੈਕਟਰੀ ਦੀ ਇਕ ਇਕਾਈ 'ਚ 2 ਵੱਡੇ ਧਮਾਕੇ ਹੋਏ। ਹਾਦਸੇ 'ਚ ਜ਼ਖਮੀ ਕਾਮਿਆਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ 'ਚੋਂ 4 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਕ ਹੋਰ ਕਾਮਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।'' ਉਨ੍ਹਾਂ ਦੱਸਿਆ ਕਿ ਧਮਾਕਿਆਂ ਤੋਂ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਨੁਸਾਰ ਫੈਕਟਰੀ 'ਚ ਇਕ ਬਾਇਲਰ ਵੱਧ ਗਰਮ ਹੋਣ ਕਾਰਨ ਫਟ ਗਿਆ। ਫਿਲਹਾਲ ਘਟਨਾ ਦਾ ਕਾਰਨ ਪਤਾ ਲਗਾਇਆ ਜਾ ਰਿਹਾ ਹੈ।
8ਵੀਂ ਪਾਸ ਡਾਕਟਰ ਨੇ ਕੀਤਾ ਗਰਭਵਤੀ ਜਨਾਨੀ ਦਾ ਆਪਰੇਸ਼ਨ, ਮਾਂ ਤੇ ਬੱਚੇ ਦੋਹਾਂ ਦੀ ਹੋਈ ਮੌਤ
NEXT STORY