ਲਾਤੂਰ— ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦਾ ਇਕ ਪਿੰਡ ਮੁਫ਼ਤ ਵਾਈ-ਫਾਈ ਕਨੈਕਸ਼ਨ ਪਾਉਣ ਵਾਲਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਵਿਦਿਆਰਥੀ ਹੁਣ ਨੈੱਟਵਰਕ ਦੀ ਚਿੰਤਾ ਕੀਤੇ ਬਿਨਾਂ ਆਨਲਾਈਨ ਜਮਾਤਾਂ ਲਾ ਸਕਣਗੇ। ਡਿਵੀਜ਼ਨ ਵਿਕਾਸ ਅਧਿਕਾਰੀ (ਬੀ. ਡੀ. ਓ.) ਮਨੋਜ ਰਾਊਤ ਨੇ ਕਿਹਾ ਕਿ ਮੁਫ਼ਤ ਇੰਟਰਨੈੱਟ ਸੇਵਾ ਦਿੰਦੇ ਸਮੇਂ ਗੈਰ-ਜ਼ਰੂਰੀ ਲਾਈਟਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਰਾਊਤ ਨੇ ਕਿਹਾ ਕਿ ਇਹ ਪਹਿਲ ਡਿਵੀਜ਼ਨਲ ਕਮਿਸ਼ਨਰ ਸੁਨੀਲ ਕੇਂਦ੍ਰੇਕਰ ਵਲੋਂ ਪ੍ਰਸਤਾਵਿਤ ‘ਸੁੰਦਰ ਮਾਝਾ ਪਿੰਡ’ (ਮੇਰਾ ਸੁੰਦਰ ਪਿੰਡ) ਪ੍ਰੋਗਰਾਮ ਦਾ ਹਿੱਸਾ ਹੈ ਅਤੇ ਜ਼ਿਲ੍ਹਾ ਪਰੀਸ਼ਦ ਦੇ ਸੀ. ਈ. ਓ. ਅਭਿਨਵ ਗੋਇਲ ਦੀ ਬਾਲਾ ਪਹਿਲ ਹੈ। ਜਿਸ ਦਾ ਉਦੇਸ਼ ਪਿੰਡ ਨੂੰ ਇਕ ਸਮਾਰਟ ਮਾਡਲ ਪਿੰਡ ਦੇ ਰੂਪ ਵਿਚ ਵਿਕਸਿਤ ਕਰਨਾ ਹੈ।
ਨਾਗਤੀਰਥਵਾੜੀ ਪਿੰਡ ਦੇ ਵਾਸੀ ਸਰਿਤਾ ਯਾਲਮਤੇ ਨੇ ਦੱਸਿਆ ਕਿ ਉਸ ਦੇ ਵਰਗੀਆਂ ਘਰੇਲੂ ਔਰਤਾਂ ਨੂੰ ਪਹਿਲਾਂ ਹੌਟਸਪਾਟ ਦਾ ਇਸਤੇਮਾਲ ਕਰ ਕੇ ਇੰਟਰਨੈੱਟ ਤੱਕ ਪਹੁੰਚ ਲਈ ਪਤੀਆਂ ’ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਪਿੰਡ ਪੰਚਾਇਤ ਵਲੋਂ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾਏ ਜਾਣ ਕਾਰਨ ਉਨ੍ਹਾਂ ਨੂੰ ਪਤੀਆਂ ਦੀ ਉਡੀਕ ਨਹੀਂ ਕਰਨੀ ਪਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਪੰਚਾਇਤ ਦੀ ਸਾਲਾਨਾ ਤਿੰਨ ਲੱਖ ਰੁਪਏ ਦੀ ਆਮਦਨ ਨੂੰ ਵਧਾਉਣ ਲਈ ਬੰਜਰ ਜ਼ਮੀਨ ’ਚ 220 ਇਮਲੀ ਦੇ ਦਰੱਖ਼ਤ ਲਾਏ ਗਏ, ਜਿਸ ਨਾਲ ਭਵਿੱਖ ’ਚ 8 ਤੋਂ 10 ਲੱਖ ਰੁਪਏ ਦੀ ਆਮਦਨ ਹੋ ਸਕੇ। ਪਿੰਡ ਨੇ 2017 ’ਚ ਪਾਣੀ ਫਾਊਂਡੇਸ਼ਨ ਵਲੋਂ ਆਯੋਜਿਤ ਇਕ ਮੁਕਾਬਲੇ ਵਿਚ ਹਿੱਸਾ ਲਿਆ ਸੀ ਅਤੇ 5 ਲੱਖ ਰੁਪਏ ਦਾ ਇਨਾਮ ਜਿੱਤਿਆ ਸੀ। ਨਾਲ ਹੀ ਵਾਤਾਵਰਣ ਦੀ ਰੱਖਿਆ ਲਈ ਵਟ ਪੂਨਿਆ ਦੇ ਮੌਕੇ 101 ਬੀਬੀਆਂ ਨੇ ਇਨ੍ਹਾਂ ਇਮਲੀ ਦੇ ਦਰੱਖ਼ਤਾਂ ਦੇ ਚਾਰੋਂ ਪਾਸੇ 101 ਬਰਗਦ ਦੇ ਬੂਟੇ ਲਾਏ। ਬੀ. ਡੀ. ਓ. ਨੇ ਦੱਸਿਆ ਕਿ ਪਿੰਡ ਪੰਚਾਇਤ ਨੇ 11 ਸਤੰਬਰ ਤੋਂ ਸਾਰੇ ਲੈਣ-ਦੇਣ ਨੂੰ ਕਾਗਜ਼ ਰਹਿਤ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਲਾਠੀਚਾਰਜ ’ਚ ਜ਼ਖਮੀ ਹੋਏ ਕਿਸਾਨਾਂ ਨੂੰ ਮਿਲਣ ਪਹੁੰਚੇ ਰਾਕੇਸ਼ ਟਿਕੈਤ, ਖੱਟੜ ਸਰਕਾਰ ਨੂੰ ਦੱਸਿਆ ਤਾਲਿਬਾਨੀ
NEXT STORY