ਨਵੀਂ ਦਿੱਲੀ- ਏਅਰ ਇੰਡੀਆ ਦੀ ਫਲਾਈਟ ਵਿਚ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦਾ ਮਾਮਲਾ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਟਾਟਾ ਸਮੂਹ ਦੀ ਮਲਕੀਅਤ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਵੀਰਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਨੇਸ਼ਨ (DGCA) ਨੂੰ ਜਵਾਬ ਭੇਜਿਆ ਹੈ। ਏਅਰ ਇੰਡੀਆ ਨੇ DGCA ਨੂੰ ਦੱਸਿਆ ਕਿ ਨਿਊਯਾਰਕ-ਦਿੱਲੀ ਉਡਾਣ ਵਿਚ ਮੁੰਬਈ ਦੇ ਇਕ ਕਾਰੋਬਾਰੀ ਵਲੋਂ ਮਹਿਲਾ ਸਹਿ-ਯਾਤਰੀ 'ਤੇ ਪਿਸ਼ਾਬ ਕੀਤੇ ਜਾਣ ਦੀ ਇਸ ਲਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਕਿਉਂਕਿ ਅਜਿਹਾ ਲੱਗਦਾ ਸੀ ਕਿ ਦੋਹਾਂ ਪੱਖਾਂ ਵਿਚਾਲੇ ਸਮਝੌਤਾ ਹੋ ਗਿਆ। ਮਹਿਲਾ ਨੇ ਵੀ ਕਾਰਵਾਈ ਲਈ ਆਪਣੀ ਬੇਨਤੀ ਵਾਪਸ ਲੈ ਲਈ ਸੀ।
ਇਹ ਵੀ ਪੜ੍ਹੋ- ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ
ਏਅਰ ਇੰਡੀਆ 30 ਦਿਨ ਤੱਕ ਜਹਾਜ਼ 'ਚ ਸਵਾਰ ਹੋਣ 'ਤੇ ਲਾਈ ਪਾਬੰਦੀ
ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਨੇ 4 ਜਨਵਰੀ ਦੇ ਨੋਟਿਸ 'ਤੇ ਵੀਰਵਾਰ ਨੂੰ DGCA ਨੂੰ ਜਵਾਬ ਭੇਜਿਆ। ਇਸ ਵਿਚ 26 ਨਵੰਬਰ 2022 ਨੂੰ ਏਅਰ ਇੰਡੀਆ ਦੀ ਫਲਾਈਟ AI-102 'ਚ ਵਾਪਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਜਹਾਜ਼ ਦੇ ਬਿਜ਼ਨੈੱਸ ਕਲਾਸ ਵਿਚ ਸਵਾਰ ਦੋਸ਼ੀ ਸ਼ਖ਼ਸ 'ਤੇ ਅੰਦਰੂਨੀ ਕਮੇਟੀ ਦੀ ਰਿਪੋਰਟ ਆਉਣ ਤੱਕ 30 ਦਿਨ ਲਈ ਏਅਰ ਇੰਡੀਆ ਦੇ ਜਹਾਜ਼ ਵਿਚ ਸਵਾਰ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Air India ਦੀ ਫਲਾਈਟ 'ਚ ਮਹਿਲਾ 'ਤੇ ਪਿਸ਼ਾਬ ਕਰਨ ਵਾਲੇ ਸ਼ਖ਼ਸ ਹੋਈ ਪਛਾਣ, ਦਿੱਲੀ ਪੁਲਸ ਕਰੇਗੀ ਗ੍ਰਿਫ਼ਤਾਰ
ਚਾਲਕ ਦਲ ਨੂੰ ਮਿਲੀ ਸੀ ਸ਼ਿਕਾਇਤ
ਸੂਤਰਾਂ ਨੇ ਦੱਸਿਆ ਕਿ ਪਾਲਮ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੀੜਤ ਮਹਿਲਾ ਯਾਤਰੀ ਨੂੰ ਉਡਾਣ ਦਾ ਪੂਰਾ ਕਿਰਾਇਆ ਵਾਪਸ ਕਰ ਦਿੱਤਾ ਗਿਆ ਹੈ। ਘਟਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਨੇ DGCA ਨੂੰ ਦੱਸਿਆ ਕਿ ਚਾਲਕ ਦਲ ਨੂੰ ਮਹਿਲਾ ਯਾਤਰੀ ਵਲੋਂ ਸ਼ਿਕਾਇਤ ਮਿਲੀ ਸੀ ਕਿ ਉਸ ਦੀ ਸੀਟ ਕੋਲ ਬੈਠੇ ਵਿਅਕਤੀ ਨੇ ਪਿਸ਼ਾਬ ਕਰ ਕੇ ਉਸ ਕੱਪੜਿਆਂ ਨੂੰ ਗਿੱਲਾ ਕਰ ਦਿੱਤਾ।
ਇਹ ਵੀ ਪੜ੍ਹੋ- Air India ਦੀ ਫਲਾਈਟ 'ਚ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦਾ ਮਾਮਲਾ, DGCA ਨੇ ਮੰਗੀ ਰਿਪੋਰਟ
ਬਿਜ਼ਨੈੱਸ ਕਲਾਸ 'ਚ ਹੀ ਮਹਿਲਾ ਨੂੰ ਦਿੱਤੀ ਸੀ ਵੱਖਰੀ ਸੀਟ
ਚਾਲਕ ਦਲ ਦੇ ਮਹਿਲਾ ਨੂੰ ਬਿਜ਼ਨੈੱਸ ਕਲਾਸ ਵਿਚ ਹੀ ਵੱਖਰੀ ਸੀਟ 'ਤੇ ਬੈਠਾ ਦਿੱਤਾ ਅਤੇ ਉਨ੍ਹਾਂ ਨੂੰ ਕੁਝ ਸੁੱਕੇ ਕੱਪੜੇ ਅਤੇ ਚੱਪਲਾਂ ਦੇ ਦਿੱਤੀਆਂ। ਏਅਰ ਇੰਡੀਆ ਨੇ DGCA ਨੂੰ ਇਹ ਵੀ ਦੱਸਿਆ ਕਿ ਮਹਿਲਾ ਯਾਤਰੀ ਨੇ ਪਹਿਲਾਂ ਤਾਂ ਦਿੱਲੀ ਆਉਣ 'ਤੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ। ਹਾਲਾਂਕਿ ਇਸ ਤੋਂ ਬਾਅਦ ਆਪਣੀ ਬੇਨਤੀ ਵਾਪਸ ਲੈ ਲਈ ਸੀ ਅਤੇ ਅਜਿਹਾ ਲੱਗਦਾ ਸੀ ਕਿ ਦੋਹਾਂ ਪੱਖਾਂ ਵਿਚਾਲੇ ਮਾਮਲਾ ਸੁਲਝ ਗਿਆ।
ਵੰਦੇ ਭਾਰਤ 'ਤੇ ਪਥਰਾਅ ਪੱਛਮੀ ਬੰਗਾਲ 'ਚ ਨਹੀਂ ਬਿਹਾਰ 'ਚ ਕੀਤਾ ਗਿਆ : ਮਮਤਾ ਬੈਨਰਜੀ
NEXT STORY