ਨਵੀਂ ਦਿੱਲੀ, (ਭਾਸ਼ਾ)- ਕੇਂਦਰ ਅਤੇ ਮਣੀਪੁਰ ਸਰਕਾਰ ਨੇ ਵੀਰਵਾਰ ਨੂੰ ਕੁਕੀ-ਜੋ ਸਮੂਹਾਂ ਨਾਲ 7 ਨਵੇਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ, ਜਿਸ ’ਚ ਸਾਰੀਆਂ ਧਿਰਾਂ ਮਣੀਪੁਰ ਦੀ ਖੇਤਰੀ ਅਖੰਡਤਾ ਨੂੰ ਬਣਾਈ ਰੱਖਣ, ਮਣੀਪੁਰ ਨੂੰ ਨਾਗਾਲੈਂਡ–ਪੂਰਬ-ਉੱਤਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ-2 ਨੂੰ ਆਵਾਜਾਈ ਲਈ ਖੋਲ੍ਹਣ ਅਤੇ ਅੱਤਵਾਦੀ ਕੈਂਪਾਂ ਨੂੰ ਤਬਦੀਲ ਕਰਨ ’ਤੇ ਸਹਿਮਤ ਹੋਈਆਂ ਹਨ। ਇਹ ਨੈਸ਼ਨਲ ਹਾਈਵੇਅ ਮਈ 2023 ’ਚ ਭੜਕੀ ਮੇਇਤੀ ਅਤੇ ਕੁਕੀ ਭਾਈਚਾਰਿਆਂ ਦੀ ਹਿੰਸਾ ਤੋਂ ਬਾਅਦ ਬੰਦ ਸੀ।
ਤਿੰਨ-ਪੱਖੀ ‘ਸਸਪੈਂਸ਼ਨ ਆਫ ਆਪ੍ਰੇਸ਼ਨਜ਼’ (ਐੱਸ. ਓ. ਓ.) ਸਮਝੌਤੇ ’ਚ ਮੁੱਢਲੇ ਨਿਯਮਾਂ ’ਤੇ ਮੁੜ ਗੱਲਬਾਤ ਕੀਤੀ ਗਈ ਹੈ। ਤਿੰਨਾਂ ਧਿਰਾਂ ਨੇ ਮਣੀਪੁਰ ’ਚ ਸਥਾਈ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਗੱਲਬਾਤ ਰਾਹੀਂ ਹੱਲ ਦੀ ਲੋੜ ’ਤੇ ਵੀ ਸਹਿਮਤੀ ਪ੍ਰਗਟਾਈ। ਨਾਲ ਹੀ ਨਿਰਧਾਰਤ ਕੈਂਪਾਂ ਦੀ ਗਿਣਤੀ ਨੂੰ ਘੱਟ ਕਰਨ, ਹਥਿਆਰਾਂ ਨੂੰ ਨੇੜਲੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.)/ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਕੈਂਪਾਂ ’ਚ ਸੌਂਪਣ ਅਤੇ ਵਿਦੇਸ਼ੀ ਨਾਗਰਿਕਾਂ (ਜੇ ਕੋਈ ਹੋਵੇ) ਨੂੰ ਸੂਚੀ ’ਚੋਂ ਹਟਾਉਣ ਲਈ ਸੁਰੱਖਿਆ ਫੋਰਸਾਂ ਵੱਲੋਂ ਅੱਤਵਾਦੀਆਂ ਦੀ ਸਖਤ ਭੌਤਿਕ ਤਸਦੀਕ ’ਤੇ ਵੀ ਸਹਿਮਤੀ ਪ੍ਰਗਟ ਕੀਤੀ।
ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਇਕ ਸਾਂਝਾ ਨਿਗਰਾਨੀ ਸਮੂਹ ਮੁੱਢਲੇ ਨਿਯਮਾਂ ਦੀ ਤਬਦੀਲੀ ’ਤੇ ਬਾਰੀਕੀ ਨਾਲ ਨਜ਼ਰ ਰੱਖੇਗਾ ਅਤੇ ਭਵਿੱਖ ’ਚ ਉਲੰਘਣਾ ਨਾਲ ਸਖਤੀ ਨਾਲ ਨਜਿੱਠੇਗਾ। ਨਾਲ ਹੀ ਐੱਸ. ਓ. ਓ. ਸਮਝੌਤੇ ਦੀ ਸਮੀਖਿਆ ਵੀ ਕਰੇਗਾ।
ਮਣੀਪੁਰ ’ਚ 5 ਅੱਤਵਾਦੀ ਗ੍ਰਿਫਤਾਰ
NEXT STORY