ਨੈਸ਼ਨਲ ਡੈਸਕ— ਮਣੀਪੁਰ 'ਚ ਹਿੰਸਾ ਅਤੇ ਔਰਤਾਂ ਨੂੰ ਨਗਨ ਕਰਕੇ ਪਰੇਡ ਦੇ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਔਰਤਾਂ ਨੂੰ ਨਗਨ ਕਰਨ ਦੀ ਘਟਨਾ ਨੂੰ ਲੈ ਕੇ ਸੜਕ ਤੋਂ ਸੰਸਦ ਤੱਕ ਹੰਗਾਮਾ ਹੋ ਗਿਆ ਹੈ। ਇਸ ਮੁੱਦੇ 'ਤੇ ਸਿਆਸਤਦਾਨਾਂ 'ਚ ਬਹਿਸ ਚੱਲ ਰਹੀ ਹੈ ਪਰ ਸਿਆਸਤ ਤੋਂ ਇਲਾਵਾ ਸ਼ਾਇਦ ਹੀ ਕੋਈ ਉਨ੍ਹਾਂ ਔਰਤਾਂ ਦੇ ਦਰਦ ਨੂੰ ਸਮਝ ਸਕੇ, ਜਿਨ੍ਹਾਂ ਦੀ ਇੱਜ਼ਤ ਨੂੰ ਸਭ ਦੇ ਸਾਹਮਣੇ ਤਾਰ-ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਮਨੀਪੁਰ ਹਿੰਸਾ ਦੌਰਾਨ ਨਗਨ ਕਰਕੇ ਪਰੇਡ ਕਰਵਾਈ ਗਈ, ਉਨ੍ਹਾਂ 'ਚੋਂ ਇਕ ਦਾ ਪਤੀ ਕਾਰਗਿਲ ਯੁੱਧ ਦਾ ਯੋਧਾ ਹੈ।
ਕਾਰਗਿਲ ਦੀ ਜੰਗ ਲੜ ਚੁੱਕੇ 65 ਸਾਲਾ ਸੇਵਾਮੁਕਤ ਫੌਜੀ ਨੇ ਇਸ ਘਟਨਾ 'ਤੇ ਦਰਦ ਮਹਿਸੂਸ ਕੀਤਾ। ਫੌਜੀ ਨੇ ਕਿਹਾ ਕਿ ਅਸੀਂ ਰੌਲਾ ਪਾਉਂਦੇ ਰਹੇ ਕਿ ਸਾਡੇ ਨਾਲ ਗਲਤ ਹੋਇਆ ਹੈ ਪਰ ਕਿਸੇ ਨੇ ਸਾਡੀ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਆਖਰਕਾਰ ਰੱਬ ਨੇ ਸਾਡੀ ਸੁਣੀ, 'ਪਰਮਾਤਮਾ ਨੇ ਇਹ ਯਕੀਨੀ ਬਣਾਉਣ ਲਈ ਪਰੇਡ ਵਾਲੀ ਵੀਡੀਓ ਵਾਇਰਲ ਕੀਤੀ ਹੋਵੇਗੀ ਤਾਂ ਜੋ ਸੱਚ ਸਾਹਮਣੇ ਆ ਜਾਵੇ। ਤੁਹਾਨੂੰ ਦੱਸ ਦੇਈਏ ਕਿ ਔਰਤਾਂ ਨੂੰ ਨਗਨ ਕਰਨ ਵਾਲਾ ਮਾਮਲਾ 4 ਮਈ ਦਾ ਹੈ ਅਤੇ ਇਸ ਦਾ ਵੀਡੀਓ 19 ਜੁਲਾਈ ਨੂੰ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਦੇਸ਼ 'ਚ ਹੰਗਾਮਾ ਹੋ ਗਿਆ ਸੀ।
ਕਾਰਗਿਲ ਜੰਗ ਦੇ ਯੋਧੇ ਨੇ ਸੁਣਾਈ ਆਪਬੀਤੀ
ਦਿ ਇੰਡੀਅਨ ਐਕਸਪ੍ਰੈਸ 'ਚ ਛਪੀ ਖ਼ਬਰ ਮੁਤਾਬਕ ਕਾਰਗਿਲ ਦੇ ਫੌਜੀ ਨੇ ਦੱਸਿਆ ਕਿ ਮਨੀਪੁਰ 'ਚ 4 ਮਈ ਨੂੰ ਹੋਈ ਹਿੰਸਾ ਦੌਰਾਨ ਉਨ੍ਹਾਂ ਦੀ ਪਤਨੀ ਨੂੰ ਭੀੜ ਨੇ ਨਗਨ ਕਰ ਘੁੰਮਾਇਆ ਗਿਆ। ਅਸੀਂ ਹੱਥ ਜੋੜਦੇ ਰਹੇ ਪਰ ਕਿਸੇ ਨੂੰ ਤਰਸ ਨਾ ਆਇਆ। ਫੌਜੀ ਨੇ ਦੱਸਿਆ ਕਿ ਇਸ ਮਾਮਲੇ 'ਚ 18 ਮਈ ਨੂੰ ਸੈਕੁਲ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ 18 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਪੁਲਸ ਸਟੇਸ਼ਨ 'ਚ ਜ਼ੀਰੋ ਐੱਫ.ਆਈ.ਆਰ ਦਰਜ ਕੀਤੀ ਗਈ ਸੀ ਪਰ ਕਿਸੇ ਕਾਰਵਾਈ ਨੂੰ ਲੈ ਕੇ ਕੋਈ ਕਾਲ ਨਹੀਂ ਆਈ। ਕੋਈ ਗਵਾਹ ਅੱਗੇ ਨਹੀਂ ਆਇਆ, ਕੋਈ ਸਾਡੀ ਮਦਦ ਲਈ ਅੱਗੇ ਨਹੀਂ ਆਇਆ ਅਤੇ ਅਸੀਂ ਉਸ ਸਮੇਂ ਦੇ ਦਰਦ ਦਾ ਜ਼ਹਿਰ ਪੀ ਕੇ ਰਹਿ ਗਏ।
ਫਿਰ ਅਚਾਨਕ 19 ਜੁਲਾਈ ਨੂੰ ਉਹ ਵੀਡੀਓ ਵਾਇਰਲ ਹੋ ਗਿਆ। ਫੌਜੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਰੱਬ ਨੇ ਉਸ ਵੀਡੀਓ ਨੂੰ ਵਾਇਰਲ ਕੀਤਾ ਹੈ ਤਾਂ ਜੋ ਸੱਚ ਸਾਹਮਣੇ ਆਵੇ ਅਤੇ ਸਾਡੀ ਆਵਾਜ਼ ਅਤੇ ਦਰਦ ਲੋਕਾਂ ਤੱਕ ਪਹੁੰਚੇ। ਸੇਵਾਮੁਕਤ ਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਫ਼ੌਜ 'ਚ ਕਰੀਬ 30 ਸਾਲ ਦਾ ਲੰਬਾ ਕਰੀਅਰ ਰਿਹਾ ਹੈ। ਉਹ ਜਦੋਂ 18 ਸਾਲ ਦੇ ਸਨ, ਜਦੋਂ ਇਕ ਫੌਜੀ ਦੇ ਰੂਪ 'ਚ ਅਸਾਮ ਰੈਜੀਮੈਂਟ 'ਚ ਸ਼ਾਮਲ ਹੋਏ ਅਤੇ 2000 ਦੇ ਦਹਾਕੇ ਦੇ ਅਖੀਰ 'ਚ ਸੂਬੇਦਾਰ ਵਜੋਂ ਕਈ ਮੈਡਲਾਂ ਨਾਲ ਸੇਵਾਮੁਕਤ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਪਿੰਡ ਦਾ ਮਾਣ ਵਧਾਇਆ ਅਤੇ ਨੌਜਵਾਨਾਂ ਨੂੰ ਫੌਜ 'ਚ ਭਰਤੀ ਹੋਣ ਲਈ ਵੀ ਪ੍ਰੇਰਿਤ ਕੀਤਾ। ਉਹ ਫੌਜ ਸੇਵਾ ਮੈਡਲ, ਓਪਰੇਸ਼ਨ ਵਿਜੇ ਮੈਡਲ, ਵਿਦੇਸ਼ ਸੇਵਾ ਮੈਡਲ ਅਤੇ ਇਕ ਵਿਸ਼ੇਸ਼ ਸੇਵਾ ਮੈਡਲ ਸਮੇਤ ਕਈ ਮੈਡਲਾਂ ਨਾਲ ਸਨਮਾਨਿਤ ਹੋ ਚੁੱਕੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂਹ ਹਿੰਸਾ: ਹਿੰਸਾ ਪ੍ਰਭਾਵਿਤ ਇਲਾਕਿਆਂ 'ਚ 3 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬਹਾਲ
NEXT STORY