ਪਣਜੀ— ਲੰਬੇ ਅਰਸੇ ਤੋਂ ਬੀਮਾਰ ਚੱਲ ਰਹੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਜਨਤਕ ਜੀਵਨ ਵਿਚ ਨਜ਼ਰ ਆਏ ਹਨ। ਮਨੋਹਰ ਪਾਰੀਕਰ ਨੇ ਗੋਆ ਵਿਚ ਬਣ ਰਹੇ 2 ਪੁਲਾਂ ਦਾ ਨਿਰੀਖਣ ਕੀਤਾ। ਜਨਤਕ ਜੀਵਨ ਦੀਆਂ ਤਸਵੀਰਾਂ ਵਿਚ ਪਾਰੀਕਰ ਕਮਜ਼ੋਰ ਨਜ਼ਰ ਆਏ ਅਤੇ ਉਨ੍ਹਾਂ ਦੀ ਨੱਕ ਵਿਚ ਡਰਿਪ ਵੀ ਲੱਗੀ ਹੋਈ ਹੈ। ਸੋਸ਼ਲ ਮੀਡੀਆ 'ਤੇ ਬੀਮਾਰੀ ਨਾਲ ਲੜ ਰਹੇ ਪਾਰੀਕਰ ਦੀ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਤਰੀਫ ਹੋ ਰਹੀ ਹੈ। ਪਾਰੀਕਰ ਦੀ ਇਹ ਤਸਵੀਰਾਂ ਗੋਆ ਵਿਚ ਮਾਂਡੋਵੀ ਨਦੀ 'ਤੇ ਬਣ ਰਹੇ ਪੁਲ ਦੇ ਨਿਰੀਖਣ ਦੀ ਹੈ।

ਇੱਥੇ ਦੱਸ ਦਈਏ ਕਿ ਮਨੋਹਰ ਪਾਰੀਕਰ ਪੇਟ ਸਬੰਧੀ ਬੀਮਾਰ ਨਾਲ ਪੀੜਤ ਹਨ। ਬੀਤੀ 14 ਅਕਤੂਬਰ ਨੂੰ ਏਮਜ਼ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪਾਰੀਕਰ ਜਨਤਕ ਜੀਵਨ 'ਚ ਨਜ਼ਰ ਆਏ। ਤਸਵੀਰਾਂ ਵਿਚ ਪਾਰੀਕਰ ਪੁਲ ਨਿਰਮਾਣ ਵਿਚ ਜੁਟੇ ਗੋਆ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਪੋਰੇਸ਼ਨ ਅਤੇ ਠੇਕਾ ਪਾਉਣ ਵਾਲੀ ਕੰਪਨੀ ਐੱਲ. ਐਂਡ. ਟੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਨਜ਼ਰ ਆਏ।
ਪਾਰੀਕਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੋ ਖੇਮਿਆਂ ਵਿਚ ਵੰਡਿਆ ਗਿਆ ਹੈ। ਇਕ ਖੇਮਾ ਪਾਰੀਕਰ ਦੀ ਜ਼ਿੰਦਾਦਿਲੀ ਦੀ ਤਰੀਫ ਕਰ ਰਿਹਾ ਹੈ ਤਾਂ ਦੂਜਾ ਖੇਮਾ ਕਹਿ ਰਿਹਾ ਹੈ ਕਿ ਪਾਰੀਕਰ ਨੂੰ ਆਰਾਮ ਕਰਨ ਦਿੱਤਾ ਜਾਣਾ ਚਾਹੀਦਾ ਹੈ। ਬੀਮਾਰ ਹੋਣ ਕਾਰਨ ਪਾਰੀਕਰ ਸੀ. ਐੱਮ. ਦਫਤਰ ਨਹੀਂ ਜਾ ਰਹੇ।
ਸਿੱਖਾਂ ਨੂੰ ਮੁਆਵਜ਼ੇ ਦੇ ਪ੍ਰਸਤਾਵ 'ਤੇ ਮੇਘਾਲਿਆ ਸਰਕਾਰ ਨਾਖੁਸ਼
NEXT STORY