ਨਵੀਂ ਦਿੱਲੀ— ਬਾਜ਼ਾਰ 'ਚ ਜਲਦ ਹੀ ਕਟਹਲ ਦੇ ਬਣੇ ਬਿਸਕੁਟ, ਚਾਕਲੇਟ ਅਤੇ ਜੂਸ ਮਿਲਣਾ ਸ਼ੁਰੂ ਹੋ ਜਾਵੇਗਾ, ਜੋ ਪੂਰੀ ਤਰ੍ਹਾਂ ਨਾਲ ਕੁਦਰਤੀ ਹੋਵੇਗਾ। ਭਾਰਤੀ ਬਾਗਬਾਨੀ ਖੋਜ ਸੰਸਥਾ ਬੈਂਗਲੁਰੂ ਨੇ ਦੇਸ਼ 'ਚ ਪਹਿਲੀ ਵਾਰ ਕਟਹਲ ਨਾਲ ਬਿਸਕੁਟ, ਚਾਕਲੇਟ ਅਤੇ ਜੂਸ ਤਿਆਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਨੂੰ ਜਲਦ ਹੀ ਬਾਜ਼ਾਰ 'ਚ ਉਤਾਰ ਦਿੱਤਾ ਜਾਵੇਗਾ। ਸੰਸਥਾ ਦੇ ਨਿਰਦੇਸ਼ਕ ਐੱਮ.ਆਰ. ਦਿਨੇਸ਼ ਨੇ ਦੱਸਿਆ ਕਿ ਕਟਹਲ ਦੇ ਪੱਕੇ ਫਲ ਨਾਲ ਬਿਸਕੁਟ, ਚਾਕਲੇਟ ਅਤੇ ਜੂਸ ਤਿਆਰ ਕੀਤੇ ਗਏ ਹਨ। ਕਟਹਲ ਦਾ ਜੂਸ ਪੂਰੀ ਤਰ੍ਹਾਂ ਨਾਲ ਕੁਦਰਤੀ ਹੈ, ਜਿਸ 'ਚ ਨਾ ਤਾਂ ਖੰਡ ਦੀ ਵਰਤੋਂ ਕੀਤੀ ਗਈ ਹੈ ਅਤੇ ਨਾ ਹੀ ਜੂਸ ਨੂੰ ਵਧ ਦਿਨਾਂ ਤੱਕ ਸੁਰੱਖਿਅਤ ਰੱਖਣ ਲਈ ਕਿਸੇ ਰਸਾਇਣ ਦੀ ਵਰਤੋਂ ਕੀਤੀ ਗਈ ਹੈ। ਕਟਹਲ ਨਾਲ ਤਿਆਰ ਬਿਸਕੁਟ ਗਜਬ ਦਾ ਹੈ। ਮਨੁੱਖੀ ਸਿਹਤ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਇਸ 'ਚ 40 ਫੀਸਦੀ ਮੈਦੇ ਦੇ ਸਥਾਨ 'ਤੇ ਕਟਹਲ ਦੇ ਬੀਜ਼ ਦੇ ਆਟੇ ਦੀ ਵਰਤੋਂ ਕੀਤੀ ਗਈ ਹੈ। ਮੈਦੇ ਦੀ ਵਰਤੋਂ ਨਾਲ ਬਿਸਕੁਟ 'ਚ ਰੇਸ਼ੇ ਦੀ ਮਾਤਰਾ ਬਹੁਤ ਘੱਟ ਜਾਂ ਨਹੀਂ ਦੇ ਬਰਾਬਰ ਹੁੰਦੀ ਹੈ, ਜਦੋਂ ਕਿ ਕਟਹਲ ਦੇ ਬੀਜ਼ ਦੇ ਆਟੇ ਦੇ ਮਿਸ਼ਰਨ ਨਾਲ ਇਸ 'ਚ ਰੇਸ਼ੇ ਦੀ ਮਾਤਰਾ ਪੂਰੀ ਹੋ ਜਾਂਦੀ ਹੈ।
ਬਿਸਕੁਟ 'ਚ ਕਟਹਲ ਤੋਂ ਤਿਆਰ ਪਾਊਡਰ, ਮਸ਼ਰੂਮ, ਮੈਦਾ, ਖੰਡ, ਮੱਖਣ ਅਤੇ ਦੁੱਧ ਪਾਊਡਰ ਮਿਲਾਇਆ ਗਿਆ ਹੈ। ਇਸੇ ਤਰ੍ਹਾਂ ਨਾਲ ਚਾਕਲੇਟ 'ਚ ਕਟਹਲ ਦੇ ਫਲ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਇਸ 'ਚ ਚਾਕਲੇਟ ਪਾਊਡਰ ਦੀ ਵਰਤੋਂ ਹੋਈ ਹੈ। ਡਾ. ਦਿਨੇਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਉਤਸ਼ਾਹਤ ਕਰਨ ਦੀ ਯੋਜਨਾ ਦੇ ਅਧੀਨ ਦੇਸ਼ 'ਚ ਕਟਹਲ ਦੀ ਸਿੱਧੂ ਅਤੇ ਸ਼ੰਕਰ ਕਿਸਮ ਦੀ ਚੋਣ ਕੀਤੀ ਗਈ ਹੈ, ਜਿਸ 'ਚ ਲਾਈਕੋਪੀਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਨ੍ਹਾਂ ਦੋਹਾਂ ਕਿਸਮਾਂ ਦਾ ਫਲ ਪੱਕਣ ਨਾਲ ਤਾਂਬੇ ਵਰਗਾ ਲਾਲ ਹੁੰਦਾ ਹੈ ਅਤੇ ਉਸ ਦਾ ਭਾਰ ਢਾਈ ਕਿਲੋਗ੍ਰਾਮ ਤੱਕ ਹੁੰਦਾ ਹੈ। ਉੱਤਰੀ ਭਾਰਤ 'ਚ ਕਟਹਲ ਦਾ ਫਲ ਪੱਕਣ ਨਾਲ ਪੀਲਾ ਜਾਂ ਸਫੇਦ ਰੰਗ ਦਾ ਹੁੰਦਾ ਹੈ। ਇਸ ਦਾ ਫਲ 5 ਕਿਲੋ ਤੋਂ 20 ਕਿਲੋਗ੍ਰਾਮ ਤੱਕ ਹੁੰਦਾ ਹੈ। ਸ਼੍ਰੀ ਦਿਨੇਸ਼ ਨੇ ਦੱਸਿਆ ਕਿ ਕਟਹਲ ਨੂੰ ਵਧ ਬਾਰਸ਼ ਵਾਲੀਆਂ ਥਾਂਵਾਂ 'ਤੇ ਲਗਾਉਣ ਨਾਲ ਉਸ ਦੇ ਰੰਗ ਦੇ ਖਰਾਬ ਹੋਣ ਦਾ ਖਤਰਾ ਹੈ। ਕਟਹਲ ਦੀ ਲੱਕੜ ਨੂੰ ਬੇਹੱਦ ਮਜ਼ਬੂਤ ਅਤੇ ਉਪਯੋਗੀ ਮੰਨਿਆ ਜਾਂਦਾ ਹੈ ਅਤੇ ਕਿਸਾਨ ਸ਼ੀਸ਼ਮ ਨਹੀਂ ਮਿਲਣ 'ਤੇ ਕਟਹਲ ਦੀ ਲੱਕੜ ਦੀ ਵਰਤੋਂ ਕਰਦੇ ਹਨ।
ਭਾਜਪਾ 'ਚ ਸੰਗਠਨ ਚੋਣਾਂ ਦੀ ਤਿਆਰੀ ਸ਼ੁਰੂ, ਸ਼ਾਹ ਨੇ 13 ਜੂਨ ਨੂੰ ਸੱਦੀ ਬੈਠਕ
NEXT STORY