ਜੰਮੂ- ਜੰਮੂ ਕਸ਼ਮੀਰ 'ਚ ਰਿਆਸੀ ਜ਼ਿਲ੍ਹੇ ਦੇ ਕਟੜਾ ਸ਼ਹਿਰ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਸ਼੍ਰੀ ਮਾਤਾ ਵੈਸ਼ਨੋ ਦੇਵੀ ਗੁਫ਼ਾ ਮੰਦਰ 'ਚ ਜੂਨ ਦੇ ਪਹਿਲੇ ਹਫ਼ਤੇ 'ਚ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਸਕੂਲਾਂ ਤੇ ਕਾਲਜਾਂ 'ਚ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਦੇ ਨਾਲ ਹੀ ਕਟੜਾ ਸ਼ਹਿਰ 'ਚ ਦੇਸ਼ ਤੋਂ ਆਉਣ ਵਾਲੇ ਤੀਰਥ ਯਾਤਰੀਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਉਨ੍ਹਾਂ ਕਿਹਾ,''ਇਸ ਮਹੀਨੇ ਦੇ ਪਹਿਲੇ ਹਫ਼ਤੇ 'ਚ ਤਿੰਨ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਜੂਨ ਨੂੰ 37,100 ਸ਼ਰਧਾਲੂਆਂ ਨੇ ਗੁਫ਼ਾ ਮੰਦਰ ਦੇ ਦਰਸ਼ਨ ਕੀਤੇ, 2 ਜੂਨ ਨੂੰ 40,200, ਤਿੰਨ ਜੂਨ ਨੂੰ 40,300, ਚਾਰ ਜੂਨ ਨੂੰ 40,000, 5 ਜੂਨ ਨੂੰ 42,500, 6 ਜੂਨ ਨੂੰ 47,500, 7 ਜੂਨ ਨੂੰ 48,300 ਅਤੇ 8 ਜੂਨ ਨੂੰ 48,500 ਸ਼ਰਧਾਲੂਆਂ ਨੇ ਪਵਿੱਤਰ ਮੰਦਰ ਦੇ ਦਰਸ਼ਨ ਕੀਤੇ।
ਅਧਿਕਾਰੀਆਂ ਨੇ ਹਾਲਾਂਕਿ ਦੱਸਿਆ ਕਿ ਤੀਰਥ ਯਾਤਰਾ ਰਜਿਸਟਰਡ ਕਾਊਂਟਰਾਂ 'ਤੇ ਭਾਰੀ ਭੀੜ ਹੋਣ ਕਾਰਨ ਸ਼ਰਾਈਨ ਬੋਰਡ ਨੂੰ ਕਈ ਵਾਰ ਰਜਿਸਟਰੇਸ਼ਨ ਕਾਊਂਟਰ ਜਲਦੀ ਬੰਦ ਕਰਨਾ ਪਿਆ। 6 ਜੂਨ ਨੂੰ ਰਜਿਸਟਰੇਸ਼ਨ ਦਾ ਕੰਮ ਤੈਅ ਸਮੇਂ ਤੋਂ 2 ਘੰਟੇ ਪਹਿਲਾਂ ਯਾਨੀ ਰਾਤ 8 ਵਜੇ ਹੀ ਬੰਦ ਕਰ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਐਤਵਾਰ ਨੂੰ ਵੀ ਸਾਰੇ ਰਜਿਸਟਰੇਸ਼ਨ ਕੇਂਦਰ ਸ਼ਾਮ ਕਰੀਬ 7 ਵਜੇ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ,''ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਨਿਰਦੇਸ਼ਾਂ ਅਨੁਸਾਰ, ਸ਼ਰਾਈਨ ਬੋਰਡ ਇਕ ਦਿਨ 'ਚ 50,000 ਤੋਂ ਜ਼ਿਆਦਾ ਸ਼ਰਧਾਲੂਆਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਨਹੀਂ ਦੇ ਸਕਦਾ, ਇਸ ਲਈ ਚੌਕਸੀ ਵਜੋਂ ਰਜਿਸਟਰੇਸ਼ਨ ਕਾਊਂਟਰ ਬੰਦ ਕਰਨ ਦਾ ਫੈਸਲਾ ਗਿਆ।''
ਉਨ੍ਹਾਂ ਕਿਹਾ ਕਿ ਹੋਟਲਾਂ, ਕਟੜਾ-ਸਾਂਝੀਛੱਤ ਹੈਲੀਕਾਪਟਰ ਸੇਵਾ, ਅਰਧਕੁਆਰੀ-ਭਵਨ ਬੈਟਰੀ ਕਾਰ ਅਤੇ ਰੋਪਵੇਅ ਲਈ ਐਡਵਾਂਸ ਆਨਲਾਈਨ ਬੁਕਿੰਗ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭੀੜ ਨੂੰ ਸੰਭਾਲਣ ਲਈ ਸ਼ਰਾਈਨ ਬੋਰਡ ਸ਼ਰਧਾਲੂਆਂ ਨੂੰ ਤਿੰਨ ਗੁਫਾਵਾਂ ਤੋਂ ਦਰਸ਼ਨ ਕਰਨ ਦੀ ਮਨਜ਼ੂਰੀ ਦੇ ਰਿਹਾ ਹੈ। ਇਸ ਤੋਂ ਇਲਾਵਾ ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਬੇਸ ਕੈਂਪ, ਕਟੜਾ 'ਚ ਤੀਰਥ ਯਾਤਰੀਆਂ ਦੀ ਵਧਦੀ ਗਿਣਤੀ ਦੇ ਨਾਲ ਉੱਥੇ ਦੇ ਕਾਰੋਬਾਰ 'ਚ ਵੀ ਕਾਫ਼ੀ ਵਾਧਾ ਹੋਇਆ ਹੈ। ਪਿਛਲੇ ਸਾਲ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ, ਆਪਰੇਸ਼ਨ ਸਿੰਦੂਰ, ਬੱਦਲ ਫਟਣ ਦੀ ਘਟਨਾ ਅਤੇ ਅਗਸਤ ਮਹੀਨੇ 'ਚ ਆਏ ਭਿਆਨਕ ਹੜ੍ਹ ਕਾਰਨ ਤੀਰਥ ਯਾਤਰਾ ਸੈਰ-ਸਪਾਟੇ 'ਤੇ ਬੁਰਾ ਅਸਰ ਪਿਆ ਸੀ। ਇਕ ਸਥਾਨਕ ਹੋਟਲ ਵਪਾਰੀ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਕਟੜਾ 'ਚ ਤੀਰਥ ਯਾਤਰੀਆਂ ਦੀ ਭਾਰੀ ਭੀੜ ਦੇਖੀ ਗਈ ਹੈ ਅਤੇ ਇਹ ਵਪਾਰਕ ਭਾਈਚਾਰੇ ਲਈ ਚੰਗੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ਮਗਰੋਂ ਹੁਣ ਗੁਜਰਾਤ ਨੂੰ ਮਿਲੀਆਂ ਧਮਕੀਆਂ ! ਹਾਈ ਅਲਰਟ 'ਤੇ ਪੂਰਾ ਸੂਬਾ
NEXT STORY