ਜੰਮੂ- ਨਰਾਤੇ ਦੇ ਪਵਿੱਤਰ ਸਮੇਂ ਜੋ ਲੋਕ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਨਹੀਂ ਕਰ ਪਾ ਰਹੇ ਹਨ ਤਾਂ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਇਨ ਬੋਰਡ ਨੇ ਭਗਤਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਮੋਬਾਇਲ ਐਪ ਲਾਂਚ ਕਰ ਦਿੱਤੀ ਹੈ ਯਾਨੀ ਕਿ ਹੁਣ ਤੁਸੀਂ ਘਰ ਬੈਠੇ ਹੀ ਮਾਤਾ ਰਾਣੀ ਦੇ ਲਾਈਵ ਦਰਸ਼ਨ ਕਰ ਸਕੋਗੇ।
ਉੱਪ ਰਾਜਪਾਲ ਮਨੋਜ ਸਿਨਹਾ ਨੇ ਕੀਤੀ ਇਸ ਐਪ ਦੀ ਸ਼ੁਰੂਆਤ
ਸ਼੍ਰੀ ਮਾਤਾ ਵੈਸ਼ਣੋ ਦੇਵੀ ਬੋਰਡ ਦੇ ਚੇਅਰਮੈਨ ਅਤੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਇਸ ਐਪ ਦੀ ਸ਼ੁਰੂਆਤ ਕੀਤੀ ਹੈ। ਮਾਤਾ ਵੈਸ਼ਣੋ ਦੇਵੀ ਸ਼ਰਾਇਨ ਬੋਰਡ ਦੇ ਸੀ.ਈ.ਓ. ਰਮੇਸ਼ ਕੁਮਾਰ ਨੇ ਦੱਸਿਆ ਕਿ ਇਸ ਐਪ ਰਾਹੀਂ ਸ਼ਰਧਾਲੂ ਸਵੇਰੇ ਅਤੇ ਸ਼ਾਮ ਨੂੰ ਹੋਣ ਵਾਲੀ ਆਰਤੀ ਦੇ ਲਾਈਵ ਦਰਸ਼ਨ ਕਰ ਸਕਦੇ ਹਨ। ਇੰਨਾ ਹੀ ਨਹੀਂ ਇਸ ਐਪ ਦੀ ਵਰਤੋਂ ਕਰ ਕੇ ਉਹ ਯਾਤਰਾ ਦੀ ਬੁਕਿੰਗ ਵੀ ਕਰ ਸਕਦੇ ਹਨ।
ਐਂਡ੍ਰਾਇਡ ਯੂਜ਼ਰਸ ਹੀ ਇਸਤੇਮਾਲ ਕਰ ਸਕਦੇ ਹਨ ਇਹ ਐਪ
ਰਮੇਸ਼ ਕੁਮਾਰ ਨੇ ਦੱਸਿਆ ਕਿ ਸਾਡਾ ਮਕਸਦ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਹੈ। ਇਸ ਐਪ ਦੇ ਸਹਾਰੇ ਤੁਸੀਂ ਪੂਜਾ, ਪ੍ਰਸਾਦ ਦੀ ਬੁਕਿੰਗ ਵੀ ਕਰਵਾ ਸਕਦੇ ਹੋ। ਫਿਲਹਾਲ ਇਸ ਐਪ ਨੂੰ ਐਂਡ੍ਰਾਇਡ ਯੂਜ਼ਰਸ ਹੀ ਇਸਤੇਮਾਲ ਕਰ ਸਕਦੇ ਹਨ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਮਾਂ ਦਾ ਭਵਨ ਕਰੀਬ 6 ਮਹੀਨਿਆਂ ਤੱਕ ਬੰਦ ਰਿਹਾ। ਅਗਸਤ 'ਚ ਯਾਤਰਾ ਨੂੰ ਐੱਸ.ਓ.ਪੀ. ਦੇ ਅਧੀਨ ਫਿਰ ਤੋਂ ਸ਼ੁਰੂ ਕੀਤਾ ਗਿਆ। ਇਸ 'ਚ ਭਗਤਾਂ ਦੀ ਗਿਣਤੀ ਨੂੰ ਤੈਅ ਰੱਖਿਆ ਗਿਆ ਹੈ।
23 ਮੰਜ਼ਿਲਾ ਇਮਾਰਤ 'ਤੇ ਸਟੰਟ ਕਰਦੇ ਨੌਜਵਾਨ ਦੀ ਵੀਡੀਓ ਵੇਖ ਪੁਲਸ ਰਹਿ ਗਈ ਹੈਰਾਨ
NEXT STORY