ਨਵੀਂ ਦਿੱਲੀ— ਦੇਸ਼ 'ਚ ਤੇਜੀ ਨਾਲ ਉੱਠ ਰਹੀ ਅਯੁੱਧਿਆ 'ਚ ਰਾਮ ਮੰਦਰ ਜਲਦ ਬਣਾਉਣ ਦੀ ਮੰਗ ਤੇ ਮੁਸਲਮਾਨਾਂ ਵੱਲੋਂ ਇਸ ਦੇ ਸਮਰਥਨ ਵਿਚਾਲੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਵਲੀ ਰਹਿਮਾਨੀ ਨੇ ਕਿਹਾ ਕਿ ਅਯੁੱਧਿਆ 'ਚ ਮੁਸਲਮਾਨਾਂ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪੁੱਛਿਆ ਕਿ ਆਖਿਰ ਅਸੀਂ ਕਿੰਨੀਆਂ ਮਸਜਿਦਾਂ ਕੁਰਬਾਨ ਕਰਦੇ ਰਹਾਂਗੇ? 2 ਦਿਨ ਪਹਿਲਾਂ ਹੀ ਅਯੁੱਧਿਆ 'ਚ ਧਰਮ ਸਭਾ ਕਰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸ਼ਿਵ ਸੇਨਾ ਨੇ ਸਰਕਾਰ ਨੂੰ ਤਾਕਤ ਦਾ ਅਹਿਸਾਸ ਕਰਵਾਇਆ ਸੀ।
ਮੌਲਾਨਾ ਰਹਿਮਾਨੀ ਨੇ ਅਯੁੱਧਿਆ 25 ਨਵੰਬਰ ਨੂੰ ਹੋਈ ਧਰਮ ਸਭਾ 'ਤੇ ਕਿਹਾ, 'ਮੁਸਲਿਮਾਂ ਖਿਲਾਫ ਜਾਣਬੁੱਝ ਕੇ ਮਾਹੌਲ ਬਣਾਇਆ ਜਾ ਰਿਹਾ ਹੈ। ਧਰਮ ਸਭਾ ਦੇ ਨਾਂ 'ਤੇ ਹੋਇਆ ਸ਼ਕਤੀ ਪ੍ਰਦਰਸ਼ਨ ਸੁਪਰੀਮ ਕੋਰਟ ਲਈ ਖੁੱਲ੍ਹੀ ਚੁਣੌਤੀ ਹੈ। ਅਯੁੱਧਿਆ 'ਚ ਬੀਤੇ ਦਿਨਾਂ ਜੋ ਕੁਝ ਵੀ ਹੋਇਆ, ਉਹ ਸ਼ੱਕੀ ਹੈ। ਉਨ੍ਹਾਂ ਕਿਹਾ, ਭਾਰਤੀ ਜਨਤਾ ਪਾਰਟੀ 'ਤੇ ਸ਼ਿਵ ਸੇਨਾ ਭਾਰੀ ਪੈਣ ਦੀ ਕਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ਸੰਭਵ ਹੈ ਕਿ ਉਧਵ ਠਾਕਰੇ ਵਿਵਾਦਿਤ ਸਥਾਨ 'ਤੇ ਜਾ ਕੇ ਇਕ ਇੱਟ ਰੱਖ ਦੇਣ ਤੇ ਬਾਅਦ 'ਚ ਦਾਅਵਾ ਕਰਨ ਮੰਦਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਅਜਿਹਾ ਹੁੰਦਾ ਤਾਂ ਮਾਹੌਲ ਵਿਗੜਨ 'ਚ ਦੇਰ ਨਹੀਂ ਲੱਗੇਗੀ। ਰਹਿਮਾਨੀ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਖਿਲੇਸ਼ ਨੇ ਅਯੁੱਧਿਆ 'ਚ ਫੌਜ ਉਤਾਰਨ ਦੀ ਮੰਗ ਸਹੀ ਕੀਤੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਪੁਲਸ ਨੂੰ ਪੱਖਪਾਤੀ ਦੱਸਦੇ ਹੋਏ ਕਿਹਾ, 'ਪੁਲਸ ਮੁਸਲਮਾਨਾਂ ਪ੍ਰਤੀ ਭੇਦਭਾਅ ਨਾਲ ਕਾਰਵਾਈ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਨੋਟਬੰਦੀ ਤੇ ਜੀ. ਐੱਸ. ਟੀ. 'ਤੇ ਨਾਰਾਜ਼ਗੀ ਦਰਮਿਆਨ ਸੱਤਾ 'ਚ ਪਰਤ ਸਕੇਗੀ ਭਾਜਪਾ?
NEXT STORY