ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸੋਮਵਾਰ ਨੂੰ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਮੀਟ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਇਹ ਕਾਰਵਾਈ ਬਰੇਲੀ, ਸੰਭਲ, ਗਾਜ਼ੀਆਬਾਦ, ਬੁਲੰਦਸ਼ਹਿਰ ਅਤੇ ਹਾਪੁੜ ਵਿੱਚ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਛਾਪੇਮਾਰੀ ਦਾ ਉਦੇਸ਼ ਟੈਕਸ ਚੋਰੀ ਅਤੇ ਕਾਲੇ ਧਨ ਦੀ ਜਾਂਚ ਕਰਨ ਦਾ ਹੈ। ਇਸ ਕਾਰਵਾਈ ਨਾਲ ਮੀਟ ਵਪਾਰੀਆਂ ਵਿੱਚ ਦਹਿਸ਼ਤ ਫੈਲ ਗਈ ਹੈ।
ਪੜ੍ਹੋ ਇਹ ਵੀ : ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਕੀਮਤਾਂ 'ਚ ਜ਼ਬਰਦਸਤ ਵਾਧਾ, ਚਾਂਦੀ ਵੀ ਹੋਈ ਮਹਿੰਗੀ
ਜਾਣਕਾਰੀ ਮੁਤਾਬਕ ਆਮਦਨ ਕਰ ਵਿਭਾਗ ਦੀ ਇੱਕ ਟੀਮ ਸਵੇਰੇ 6 ਵਜੇ ਦੇ ਕਰੀਬ ਬਰੇਲੀ ਦੇ ਨਾਰੀਆਵਾਲ ਇਲਾਕੇ ਵਿੱਚ ਰਹਿਬਰ ਫੂਡ ਮੀਟ ਫੈਕਟਰੀ ਪਹੁੰਚੀ। ਟੀਮ ਵਿੱਚ ਲਗਭਗ 10 ਅਧਿਕਾਰੀ ਸ਼ਾਮਲ ਸਨ। ਜਿਵੇਂ ਹੀ ਵਾਹਨ ਫੈਕਟਰੀ ਵਿੱਚ ਦਾਖਲ ਹੋਏ ਗੇਟ ਬੰਦ ਕਰ ਦਿੱਤੇ ਗਏ। ਕਰਮਚਾਰੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ। ਸੋਮਵਾਰ ਸਵੇਰੇ ਸੰਭਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਆਮਦਨ ਕਰ ਦੀਆਂ ਚਾਰ ਟੀਮਾਂ ਇੱਕੋ ਸਮੇਂ ਪਹੁੰਚੀਆਂ। 70 ਤੋਂ ਵੱਧ ਵਾਹਨਾਂ ਅਤੇ 100 ਤੋਂ ਵੱਧ ਅਧਿਕਾਰੀਆਂ ਦੀ ਟੀਮ ਨੇ ਇਸ ਛਾਪੇਮਾਰੀ ਨੂੰ ਅੰਜ਼ਾਮ ਦਿੱਤਾ।
ਪੜ੍ਹੋ ਇਹ ਵੀ : ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਜਾਣੋ ਕਾਰਨ ਤੇ ਪੜ੍ਹੋ ਪੂਰੀ LIST
ਇਸ ਦੌਰਾਨ ਜਿਥੇ ਇੰਡੀਅਨ ਫਰੋਜ਼ਨ ਫੂਡ ਕੰਪਨੀ ਨਾਲ ਜੁੜੇ ਕਈ ਕਾਰੋਬਾਰੀਆਂ ਦੇ ਅਹਾਤਿਆਂ 'ਤੇ ਛਾਪੇਮਾਰੀ ਕੀਤੀ ਗਈ, ਉਥੇ ਹੀ ਦੇਰ ਰਾਤ ਤੱਕ ਫੈਕਟਰੀਆਂ ਅਤੇ ਹਵੇਲੀਆਂ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਹ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਟੈਕਸ ਛਾਪੇਮਾਰੀ ਮੰਨੀ ਜਾ ਰਹੀ ਹੈ। ਬੁਲੰਦਸ਼ਹਿਰ ਦੇ ਖੁਰਜਾ ਨਗਰ ਥਾਣਾ ਖੇਤਰ ਵਿੱਚ ਸਥਿਤ ਐਗਰੀਓਟੈਕ ਫੂਡਜ਼ ਲਿਮਟਿਡ 'ਤੇ ਛਾਪਾ ਮਾਰਿਆ ਗਿਆ। ਇਹ ਫੈਕਟਰੀ ਹਾਪੁੜ ਦੇ ਇੱਕ ਮੀਟ ਵਪਾਰੀ ਹਾਜੀ ਯਾਸੀਨ ਦੀ ਮਲਕੀਅਤ ਦੱਸੀ ਜਾਂਦੀ ਹੈ। ਟੀਮ ਨੇ ਫੈਕਟਰੀ ਦੇ ਅੰਦਰੋਂ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ। ਜਾਂਚ ਲਗਭਗ ਸੱਤ ਘੰਟੇ ਯਾਨੀ ਰਾਤ 8:30 ਵਜੇ ਤੱਕ ਚੱਲੀ। ਇੱਥੇ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਪੜ੍ਹੋ ਇਹ ਵੀ : ਦੀਵਾਲੀ ਦੀ ਸਫ਼ਾਈ ਨੇ ਚਮਕਾ 'ਤੀ ਨੌਜਵਾਨ ਦੀ ਕਿਸਮਤ, ਘਰ 'ਚੋਂ ਮਿਲੇ 2000 ਰੁਪਏ ਦੇ ਨੋਟਾਂ ਦੇ ਬੰਡਲ
ਆਮਦਨ ਕਰ ਟੀਮ ਨੇ ਸੋਮਵਾਰ ਦੇਰ ਰਾਤ ਗਾਜ਼ੀਆਬਾਦ ਦੇ ਡਾਸਨਾ ਮਸੂਰੀ ਵਿੱਚ ਸਥਿਤ ਇੰਟਰਨੈਸ਼ਨਲ ਫੂਡ ਐਗਰੋ ਲਿਮਟਿਡ 'ਤੇ ਛਾਪਾ ਮਾਰਿਆ। ਇਸ ਮੌਕੇ ਖੁਰਾਕ ਵਿਭਾਗ ਦੀ ਇੱਕ ਟੀਮ ਵੀ ਮੌਜੂਦ ਸੀ। ਸੂਤਰਾਂ ਅਨੁਸਾਰ, ਇਸ ਦੌਰਾਨ ਟੀਮ ਨੇ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ। ਹਾਪੁੜ ਵਿੱਚ ਦੋ ਫੈਕਟਰੀਆਂ ਅਤੇ ਮਾਸ ਵਪਾਰੀ ਹਾਜੀ ਯਾਸੀਨ ਨਾਲ ਸਬੰਧਤ ਇੱਕ ਹੋਰ ਸਥਾਨ 'ਤੇ ਛਾਪੇਮਾਰੀ ਕੀਤੀ ਗਈ। ਆਮਦਨ ਕਰ ਟੀਮ ਨੇ ਕੰਪਿਊਟਰ, ਲੈਪਟਾਪ ਅਤੇ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ।
ਪੜ੍ਹੋ ਇਹ ਵੀ : ਦੀਵਾਲੀ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਨਹੀਂ ਮਿਲੇਗੀ ਤਨਖਾਹ!
ਹਾਪੁੜ ਵਿੱਚ ਤਲਾਸ਼ੀ ਦੇਰ ਰਾਤ ਤੱਕ ਜਾਰੀ ਰਹੀ ਅਤੇ ਬਾਅਦ ਵਿੱਚ ਛਾਪੇਮਾਰੀ ਪੂਰੀ ਹੋ ਗਈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਰ ਜ਼ਿਲ੍ਹੇ ਵਿੱਚ ਪੁਲਸ ਬਲ ਤਾਇਨਾਤ ਕੀਤੇ ਗਏ ਸਨ। ਕੁਝ ਥਾਵਾਂ 'ਤੇ ਈਡੀ ਅਤੇ ਜੀਐਸਟੀ ਟੀਮਾਂ ਵੀ ਮੌਜੂਦ ਸਨ। ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਛਾਪੇਮਾਰੀ ਪੂਰੀ ਹੁੰਦੇ ਸਾਰ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਛਾਪੇਮਾਰੀ ਨੂੰ ਇੱਕ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ, ਜੋ ਟੈਕਸ ਚੋਰੀ ਦੇ ਨੈੱਟਵਰਕ ਨੂੰ ਤੋੜਨ ਦਾ ਇੱਕ ਮਹੱਤਵਪੂਰਨ ਕਦਮ ਹੈ।
ਪੜ੍ਹੋ ਇਹ ਵੀ : ਪੰਜਾਬ 'ਚ ਛੁੱਟੀਆਂ ਦਾ ਐਲਾਨ, 4 ਦਿਨ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
1100 ਰੁਪਏ ਲਈ ਕਰ 'ਤੀ ਯਾਰ-ਮਾਰ ! ਚਾਕੂ ਨਾਲ ਹਮਲਾ ਕਰ ਕੇ ਦਿੱਤੀ ਰੂਹ ਕੰਬਾਊ ਮੌਤ
NEXT STORY